07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਕਾਂਗਰਸ ਲੁਧਿਆਣਾ ਦਿਹਾਤੀ ਦੇ ਨਵੇਂ ਪ੍ਰਧਾਨ ਦੀ ਚੋਣ ਸੰਬੰਧੀ ਕੁਹਾੜਾ ਵਿਖੇ ਮੀਟਿੰਗ • ਅਬਜ਼ਰਵਰ ਡਾ. ਸੀਖਾ ਮੀਰ ਰਾਜਸਥਾਨ ਨੇ ਕੀਤੀ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 23-09-2025
ਕੁਹਾੜਾ, 22 ਸਤੰਬਰ (ਸੰਦੀਪ ਸਿੰਘ ਕੁਹਾੜਾ)-ਜ਼ਿਲ੍ਹਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਦੀ ਰਾਏ ਲੈਣ ਲਈ ਹਲਕਾ ਸਾਹਨੇਵਾਲ ਦੇ ਕਾਂਗਰਸੀ ਅਹੁਦੇਦਾਰ ਅਤੇ ਵਰਕਰਾਂ ਦੀ ਅਹਿਮ ਮੀਟਿੰਗ ਹਲਕਾ ਇੰਚਾਰਜ ਵਿਕਰਮ ਬਾਜਵਾ ਦੀ ਅਗਵਾਈ ਹੇਠ ਕੁਹਾੜਾ ਵਿਖੇ ਹੋਈ¢ ਜਿਸ ਵਿਚ ਕਾਂਗਰਸ ਹਾਈ ਕਮਾਂਡ ਵਲੋਂ ਲੁਧਿਆਣਾ ਦਿਹਾਤੀ ਲਈ ਨਿਯੁਕਤ ਕੀਤੇ ਅਬਜ਼ਰਵਰ ਡਾ. ਸੀਖਾ ਮੀਰ ਰਾਜਸਥਾਨ ਵਲੋਂ ਸ਼ਿਰਕਤ ਕੀਤੀ ਗਈ ¢ ਮੀਟਿੰਗ ਦੌਰਾਨ ਹਲਕਾ ਸਾਹਨੇਵਾਲ ਨਾਲ ਸੰਬੰਧਿਤ ਅਹੁਦੇਦਾਰ ਅਤੇ ਵਰਕਰਾਂ ਤੋਂ ਸੁਝਾਅ ਮੰਗੇ ਗਏ¢ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੀ ਰਾਏ ਲੈਣ ਉਪਰੰਤ ਡਾ. ਸੀਖਾ ਮੀਰ ਨੇ ਕਿਹਾ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਦੀ ਸਹਿਮਤੀ ਅਨੁਸਾਰ ਹੀ ਹੋਵੇਗਾ¢ ਇਸ ਮੌਕੇ ਹਲਕਾ ਸਾਹਨੇਵਾਲ ਦੇ ਇੰਚਾਰਜ ਵਿਕਰਮ ਬਾਜਵਾ ਨੇ ਕਿਹਾ ਕਿ ਲੁਧਿਆਣਾ ਦਿਹਾਤੀ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਵਰਕਰਾਂ ਦੇ ਆਗੂਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ¢ ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਕਾਂਗਰਸ ਦੇ ਬੁਲਾਰੇ ਹਰਪ੍ਰੀਤ ਸਿੰਘ, ਬਲਾਕ ਪ੍ਰਧਾਨ ਬਲਵੀਰ ਸਿੰਘ ਬੁੱਢੇਵਾਲ, ਗੁਰਪ੍ਰੀਤ ਸਿੰਘ ਬਲੀਏਵਾਲ, ਤਾਜਪਰਮਿੰਦਰ ਸਿੰਘ ਸੋਨੰੂ, ਜਸਪਾਲ ਸਿੰਘ ਗਾਹੀ ਭੈਣੀ, ਸਾਬਕਾ ਚੇਅਰਮੈਨ ਮੇਵਾ ਸਿੰਘ ਚੌਹਾਨ, ਯੂਥ ਦੇ ਜਨਰਲ ਸਕੱਤਰ ਲੱਕੀ ਸੰਧੂ, ਜ਼ਿਲ੍ਹਾ ਯੂਥ ਪ੍ਰਧਾਨ ਅਮਰਿੰਦਰ ਸਿੰਘ, ਰਮੇਸ਼ ਕੁਮਾਰ ਪੱਪੂ, ਕਮਲਜੀਤ ਸਿੰਘ ਬੋਪਾਰਾਏ, ਸਰਬਜੀਤ ਸਿੰਘ, ਮਨਜਿੰਦਰ ਕੌਰ ਗਰੇਵਾਲ, ਰੁਪਿੰਦਰ ਸਿੰਘ ਨੂਰਾਵਾਲ, ਰਾਜਦੀਪ ਸਿੰਘ ਬਿਲਗਾ, ਰੁਪਿੰਦਰ ਸਿੰਘ ਬੂਟਾ ਬਿਲਗਾ, ਗੁਰਜਿੰਦਰ ਸਿੰਘ ਗੋਗੀ, ਕੁਲਬੀਰ ਸਿੰਘ ਭੈਰੋਮੁੰਨਾ, ਸੁਰਿੰਦਰਪਾਲ ਸਿੰਘ ਹੁੰਦਲ, ਸਤਵੰਤ ਸਿੰਘ ਗਰਚਾ, ਨਰਦੀਪ ਕੌਰ, ਗੁਰਚਰਨ ਸਿੰਘ ਝੁੰਗੀਆਂ ਬੇਗਾ, ਸੁਨੀਤਾ ਤਨਜਾਨੀਆ, ਰੋਬਨ ਮੈਣੀ, ਅਮਨਜੋਤ ਪਨੇਸਰ, ਅਨੁਜ ਕੁਮਾਰ, ਬਲਵੀਰ ਸਰਪੰਚ ਮਜਾਰਾ, ਸੋਨੰੂ ਵਰਮਾ, ਜੋਗਿੰਦਰ ਸਿੰਘ ਮੰਗਲੀ, ਐੱਮ. ਪੀ. ਰਾਮਗੜ੍ਹ, ਸ਼ੀਰਾ ਸਰਪੰਚ ਰਾਮਗੜ੍ਹ, ਕਰਨ ਅਨੇਜਾ, ਜਸਵਿੰਦਰ ਸਿੰਘ ਬਿਲਗਾ, ਬੰਟੀ ਸਰਪੰਚ ਕੋਟ ਗੰਗੂ ਰਾਏ, ਹਰਜਿੰਦਰ ਸਿੰਘ ਤਾਜਪੁਰ ਤੇ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਕੈਂਪ 'ਚ ਲੋਕ ਵੱਧ ਤੋਂ ਵੱਧ ਖੂਨਦਾਨ ਕਰਨ- ਬਾਬਾ ਲਾਭ ਸਿੰਘ ਸ਼ਤਾਬਗੜ੍ਹ ਅਗਲੀ ਖ਼ਬਰ ਰਾਮ ਲੀਲ੍ਹਾ ਮੰਚਨ ਦੀ ਦੂਜੀ ਰਾਤ ਦਾ ਉਦਘਾਟਨ ਕਾਂਗਰਸੀ ਅਬਜ਼ਰਵਰ ਕਸਤੂਰੀ ਲਾਲ ਮਿੰਟੂ ਨੇ ਕੀਤਾ
Ad Position 24
No active advertisement