ਕੁਹਾੜਾ, 22 ਸਤੰਬਰ (ਸੰਦੀਪ ਸਿੰਘ ਕੁਹਾੜਾ)-ਆਪ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਇੱਕ ਵਾਅਦਾ ਪੂਰਾ ਕਰਨ ਲਈ ਪੂਰੀ ਤਰਾਂ ਨਾਲ ਬਚਨਬੱਧ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਹਲਕਾ ਸਾਹਨੇਵਾਲ ਅਧੀਨ ਪੈਂਦੀ ਗੱਦੋਵਾਲ ਤੋਂ ਕਰੌੜ ਲਿੰਕ ਸੜਕ ਦੇ ਨਵੀਨੀਕਰਨ ਦੇ ਉਦਘਾਟਨੀ ਸਮਾਂ ਸਮਾਰੋਹ ਦੌਰਾਨ ਕੀਤਾ ਗਿਆ ¢ ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਹਲਕਾ ਸਾਹਨੇਵਾਲ ਵਿਚ ਕੋਈ ਵੀ ਸੜਕ ਨੂੰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ, ਜਲਦ ਹੀ ਬਾਕੀ ਰਹਿੰਦੀਆਂ ਸੜਕਾਂ ਦਾ ਵੀ ਨਵੀਨੀਕਰਨ ਦਾ ਕਾਰਜ ਸ਼ੁਰੂ ਕੀਤਾ ਜਾਵੇਗਾ ¢ ਇਸ ਮੌਕੇ ਹਲਕਾ ਸੰਗਠਨ ਇੰਚਾਰਜ ਤੇਜਿੰਦਰ ਸਿੰਘ ਮਿੱਠੂ ਅਤੇ ਬਲਾਕ ਪ੍ਰਧਾਨ ਅਤੇ ਸਰਪੰਚ ਰਵਿੰਦਰ ਸਿੰਘ ਗਰੇਵਾਲ ਕਰੌੜ ਨੇ ਦੱਸਿਆ ਕਿ ਮੰਤਰੀ ਮੁੁੰਡੀਆਂ ਵਲੋਂ 12 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ 27 ਕਿੱਲੋਮੀਟਰ ਲੰਮੀਆਂ 8 ਲਿੰਕ ਸੜਕਾਂ ਦਾ ਉਦਘਾਟਨ ਕੀਤਾ ਗਿਆ | ਜਿਸ ਵਿਚ ਲਿੰਕ ਸੜਕ ਗੱਦੋਵਾਲ ਤੋਂ ਕਰੌੜ, ਮਾਨਗੜ੍ਹ ਤੋਂ ਕੁਹਾੜਾ-ਮਾਛੀਵਾੜਾ ਰੋਡ, ਕਟਾਣੀ ਖ਼ੁਰਦ ਤੋਂ ਕੋਟ ਗੰਗੂ ਰਾਏ, ਉੱਪਲਾਂ ਸੰਘੇ ਤੋਂ ਕੁਹਾੜਾ-ਮਾਛੀਵਾੜਾ ਰੋਡ, ਛੰਦੜਾਂ ਤੋਂ ਕਟਾਣੀ, ਲੁਧਿਆਣਾ-ਚੰਡੀਗੜ੍ਹ ਰੋਡ ਤੋਂ ਛੰਦੜਾਂ, ਹੀਰਾਂ ਤੋਂ ਬਰਵਾਲਾ-ਸਾਹਨੇਵਾਲ ਤੋਂ ਰਾਮਗੜ੍ਹ, ਹੀਰਾਂ ਤੋਂ ਕਨੇਚ ਰਾਹੀਂ ਬਰਵਾਲਾ ਅਤੇ ਲਿੰਕ ਰੋਡ ਫਿਰਨੀ ਪਿੰਡ ਸਾਹਨੇਵਾਲ ਖ਼ੁਰਦ ਦੀਆਂ ਸੜਕਾਂ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ, ਜਿਨ੍ਹਾਂ ਦਾ ਜਲਦ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ¢ ਇਸ ਮੌਕੇ ਬਲਾਕ ਪ੍ਰਧਾਨ ਰਵਿੰਦਰ ਸਿੰਘ ਗਰੇਵਾਲ ਸਮੇਤ ਇਲਾਕਾ ਵਾਸੀਆਂ ਵਲੋਂ ਕੈਬਨਿਟ ਮੰਤਰੀ ਮੁੰਡੀਆਂ ਦਾ ਧੰਨਵਾਦ ਕੀਤਾ ਗਿਆ¢ ਇਸ ਮੌਕੇ ਕੁਲਜੀਤ ਸਿੰਘ ਸਰਪੰਚ ਗੱਦੋਵਾਲ, ਸਾਬਕਾ ਸਰਪੰਚ ਨਵਸ਼ਰਨ ਸਿੰਘ, ਅਮਨਦੀਪ ਸਿੰਘ ਸਰਪੰਚ, ਨਾਜ਼ਰ ਸਿੰਘ ਪਹਾੜੂਵਾਲ, ਮਨਜੀਤ ਸਿੰਘ ਸਰਪੰਚ ਘੁਮੈਤ, ਇੰਦਰਜੀਤ ਸਿੰਘ, ਹਰਿੰਦਰਜੀਤ ਸਿੰਘ, ਆਤਮਾ ਸਿੰਘ ਸਰਪੰਚ, ਰਣਵੀਰ ਸਿੰਘ ਗਰੇਵਾਲ, ਰਾਜਸੀ ਸਕੱਤਰ ਰਸ਼ਪਾਲ ਸਿੰਘ, ਅਮਨਦੀਪ ਸਿੰਘ ਭਾਗਪੁਰ, ਪੀ. ਏ. ਇਕਬਾਲ ਸਿੰਘ ਜੰਡਿਆਲੀ, ਅਰਸ਼ਦੀਪ ਸਿੰਘ ਗਰਚਾ, ਬਲਾਕ ਪ੍ਰਧਾਨ ਕੁਲਦੀਪ ਸਿੰਘ ਐਰੀ, ਦੇਬੀ ਮਾਨਗੜ੍ਹ, ਬੱਬੂ ਮੁੰਡੀਆਂ ਅਤੇ ਇਲਾਕਾ ਵਾਸੀ ਹਾਜ਼ਰ ਸਨ¢
ਮੁੰਡੀਆਂ ਵਲੋਂ 12 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ 8 ਲਿੰਕ ਸੜਕਾਂ ਦਾ ਉਦਘਾਟਨ
ਅਜੀਤ ਡੈਸਕ
23-09-2025