06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਡੀਪੂਆਂ ਤੱਕ ਕਣਕ ਦੀ ਢੁਆਈ ਕਰਨ ਵਾਲਾ ਠੇਕੇਦਾਰ ਹੋਇਆ ਪ੍ਰੇਸ਼ਾਨ, ਪੁਲਿਸ 'ਤੇ ਲਗਾਏ ਇਲਜ਼ਾਮ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਮਾਛੀਵਾੜਾ ਸਾਹਿਬ, 22 ਨਵੰਬਰ (ਮਨੋਜ ਕੁਮਾਰ)-ਆਮ ਗਰੀਬ ਘਰਾਂ ਤੱਕ ਸਰਕਾਰ ਦੀ ਮੁਫ਼ਤ ਕਣਕ ਵਿਤਰਨ ਕਰਨ ਦੀ ਢੁਆਈ ਕਰਨ ਵਾਲਾ ਠੇਕੇਦਾਰ ਅੱਜ ਕੱਲ੍ਹ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ | ਉਸ ਨੇ ਇਸ ਪ੍ਰੇਸ਼ਾਨੀ ਦਾ ਕਾਰਨ ਸਥਾਨਕ ਪੁਲਿਸ ਵਲੋਂ ਬੇਮਤਲਬ ਤਰੀਕੇ ਨਾਲ ਪਰੇਸ਼ਾਨ ਕਰਨਾ ਦੱਸਿਆ ਹੈ¢ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਠੇਕੇਦਾਰ ਸੋਹਣ ਲਾਲ ਜਿਸ ਕੋਲ ਮਾਛੀਵਾੜਾ ਦੇ ਸਰਕਾਰੀ ਗੁਦਾਮਾਂ ਵਿਚੋਂ 8 ਕਿੱਲੋਮੀਟਰ ਤੋਂ ਬਾਹਰ ਪੈਂਦੇ ਖੇਤਰ ਵਿਚ ਸਰਕਾਰੀ ਡੀਪੂਆਂ 'ਤੇ ਕਣਕ ਸਪਲਾਈ ਕਰਨ ਦਾ ਸਰਕਾਰੀ ਠੇਕਾ ਹੈ, ਨੇ ਦੱਸਿਆ ਕਿ ਜਦੋਂ ਵੀ ਕਣਕ ਸਪਲਾਈ ਕਰਨ ਲਈ ਉਸ ਦਾ ਟਰੱਕ ਗੁਦਾਮ ਵਿਚ ਆਉਂਦਾ ਹੈ ਤਾਂ ਪੁਲਿਸ ਜਾਣਬੁੱਝ ਕੇ ਉਸ ਦੇ ਟਰੱਕ ਨੂੰ ਰੋਕ ਲੈਂਦੀ ਹੈ ਤੇ ਕਾਗ਼ਜ਼ਾਂ ਦਾ ਬਹਾਨਾ ਬਣਾ ਕੇ ਟਰੱਕ ਵਾਲੇ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ¢ ਅਸਲ ਵਿਚ ਇੱਕ ਤਾਜ਼ਾ ਘਟਨਾ ਉਸ ਸਮੇਂ ਵਾਪਰੀ, ਜਦੋਂ ਉਸ ਨੇ ਸਥਾਨਕ ਟਰੱਕ ਯੂਨੀਅਨ ਵਿਚੋਂ ਸਮਰਾਲਾ ਵਿਖੇ ਡੀਪੂਆਂ 'ਤੇ ਕਣਕ ਭੇਜਣ ਲਈ ਟਰੱਕ ਲਦਾਇਆ¢ ਫਿਰ ਕੀ ਸੀ ਪਹਿਲਾਂ ਤਾਂ ਸਥਾਨਕ ਪੁਲਿਸ ਨੇ ਗੁਦਾਮ ਵਿਚ ਆ ਕੇ ਟਰੱਕ ਨੂੰ ਰੋਕਿਆ ਤੇ ਬਿਨਾਂ ਵਜਾ ਪ੍ਰੇਸ਼ਾਨ ਕੀਤਾ | ਕਾਫੀ ਜੱਦੋਜਹਿਦ ਤੋਂ ਬਾਦ ਜਦੋਂ ਟਰੱਕ ਸਮਰਾਲਾ ਗਿਆ ਤਾਂ ਉਥੇ ਪੁਲਿਸ ਨੇ ਭਰੇ ਟਰੱਕ ਨੂੰ ਥਾਣੇ ਬੰਦ ਕਰ ਦਿੱਤਾ, ਜਿਹੜਾ ਕਿ ਅਜੇ ਵੀ ਉਥੇ ਥਾਣੇ ਹੀ ਹੈ ¢ ਹਾਲਾਂਕਿ ਇਸ ਕਣਕ ਨੂੰ ਸਪਲਾਈ ਕਰਨ ਵਾਲਾ ਇਕ ਹੋਰ ਠੇਕੇਦਾਰ ਵੀ ਹੈ, ਜਿਸ ਕੋਲ 8 ਕਿੱਲੋਮੀਟਰ ਤੱਕ ਕਣਕ ਢੁਆਈ ਦਾ ਟੈਂਡਰ ਹੈ ਪਰ ਉਸ ਨੰੂ ਕਦੇ ਵੀ ਪਰੇਸ਼ਾਨ ਨਹੀਂ ਕੀਤਾ ਜਾਂਦਾ¢ ਇਸ ਦੇ ਨਾਲ ਹੀ ਪਹਿਲਾਂ ਤਾਂ ਉਸ ਨੰੂ ਟਰੱਕ ਯੂਨੀਅਨ ਨੇ ਗੱਡੀ ਦੇਣ ਤੋਂ ਹੀ ਮਨਾਂ ਕਰ ਦਿੱਤਾ ਸੀ ਪਰ ਬਾਦ ਵਿਚ ਯੂਨੀਅਨ ਵਾਲੇ ਰਜ਼ਾਮੰਦ ਹੋ ਗਏ ਤੇ ਉਨ੍ਹਾਂ ਗੱਡੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ¢ ਅਸਲ ਵਿਚ ਠੇਕੇਦਾਰ ਨੇ ਦੱਬੀ ਆਵਾਜ਼ ਵਿਚ ਇਹ ਵੀ ਕਿਹਾ ਕਿ ਪੁਲਿਸ ਤਾਂ ਇਕ ਬਹਾਨਾ ਹੈ, ਇਸ ਪਿੱਛੇ ਕੋਈ ਰਾਜਨੀਤਿਕ ਸਾਜ਼ਿਸ਼ ਹੈ ਤਾਂ ਕਿ ਉਸ ਨੰੂ ਪਰੇਸ਼ਾਨ ਕਰ ਕੇ ਨੁਕਸਾਨ ਪਹੁੰਚਾਇਆ ਜਾ ਸਕੇ¢
ਆਖ਼ਰ ਕੀ ਕਿਹਾ ਥਾਣਾ ਮੁਖੀ ਨੇ
ਇਸ ਮਾਮਲੇ ਬਾਰੇ ਜਦੋਂ ਥਾਣਾ ਮੁਖੀ ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਗੱਡੀਆਂ ਦੀ ਚੈਕਿੰਗ ਜ਼ਰੂਰ ਕਰਨਗੇ¢ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਗੱਡੀਆਂ ਦੇ ਕਾਗ਼ਜ਼ ਪੂਰੇ ਨਹੀਂ ਹਨ¢
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਸਿੰਘਾਂ ਸ਼ਹੀਦਾਂ ਯਾਦਗਾਰ ਵੱਡਾ ਘੱਲੂਘਾਰਾ ਕੁੱਪ ਕਲਾਂ ਵਿਖੇ ਗੁਰਮਤਿ ਸਮਾਗਮ 30 ਨੂੰ ਅਗਲੀ ਖ਼ਬਰ ਸੀਵਰੇਜ ਦੇ ਕੰਮ ਦਾ ਵਿਧਾਇਕ ਦਿਆਲਪੁਰਾ ਵਲੋਂ ਉਦਘਾਟਨ
Ad Position 24