ਮਲੌਦ, 22 ਨਵੰਬਰ (ਸਹਾਰਨ ਮਾਜਰਾ)-ਨਗਰ ਪੰਚਾਇਤ ਮਲੌਦ ਦੇ ਉ?ਪ ਪ੍ਰਧਾਨ ਅਤੇ ਆਪ ਦੇ ਸੀਨੀਅਰ ਨੇਤਾ ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲਖੇੜੀ ਨਾਲ ਸੋਮਲਖੇੜੀ ਨਾਲ ਪਿੰਡ ਸੋਮਲਖੇੜੀ ਵਾਸੀ ਸੋਮਲ ਫੋਟੋਸਟੇਟ ਦੇ ਮਾਲਕਾਂ ਵਲੋਂ ਪਿਛਲੇ ਦਿਨੀਂ ਸਬ ਤਹਿਸੀਲ ਲਾਗੇ ਕੀਤੀ ਕਥਿਤ ਕੁੱਟਮਾਰ ਮਾਮਲੇ ਸੰਬੰਧੀ ਥਾਣਾ ਮਲੌਦ ਦੇ ਐੱਸ.ਐੱਚ.ਓ ਚਰਨਜੀਤ ਸਿੰਘ ਨੇ ਕਿਹਾ ਕਿ ਇਸ ਮਸਲੇ ਵਿਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾ ਰਹੀ¢ ਸਗੋਂ ਪੁਲੀਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਕਥਿਤ ਕੁੱਟਮਾਰ ਕਰਨ ਵਾਲਿਆਂ ਵਿਚੋਂ 3 ਨੂੰ ਗਿ੍ਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਜਦੋਂਕਿ ਬਾਕੀ ਰਹਿੰਦੇ ਤਿੰਨ ਵਿਅਕਤੀਆਂ ਜਿਨ੍ਹਾਂ ਵਿਚ ਅਕਾਲੀ ਆਗੂ ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾ ਸੋਮਲਖੇੜੀ ਵੀ ਸ਼ਾਮਿਲ ਹੈ ਉਨ੍ਹਾਂ ਨੂੰ ਵੀ ਜਲਦੀ ਹੀ ਗਿ੍ਫ਼ਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ¢ ਐੱਸ.ਐੱਚ.ਓ ਚਰਨਜੀਤ ਸਿੰਘ ਨੇ ਸਪਸ਼ਟ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ¢ ਇਸ ਲਈ ਸਮਾਜ ਵਿਰੋਧੀ ਅਨਸਰਾਂ ਆਪਣੇ ਆਪ ਹੀ ਸੁਧਰ ਜਾਣ¢ ਦੂਜੇ ਪਾਸੇ ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲਖੇੜੀ ਨੇ ਕਿਹਾ ਕਿ ਨਗਰ ਪੰਚਾਇਤ ਮਲੌਦ ਵਲੋਂ ਹਟਾਏ ਜਾ ਰਹੇ ਕਥਿਤ ਨਜ਼ਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਉਨ੍ਹਾਂ ਦਾ ਰਤਾ ਵੀ ਰੋਲ ਨਹੀਂ ਸੀ ਕਿਉਂਕਿ ਨਗਰ ਪੰਚਾਇਤ ਮਲੌਦ ਪਿਛਲੇ ਦਿਨੀਂ 22 ਅਗਸਤ 2025 ਵਿੱਚ ਪ੍ਰਗਟ ਸਿੰਘ ਵਲੋਂ ਇਨ੍ਹਾਂ ਇਸੇ ਥਾਂ ਤੇ ਕਿਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕਾਰਜ ਸਾਧਕ ਅਫ਼ਸਰ ਮਲੌਦ ਨੰੂ ਲਿਖਤੀ ਸ਼ਿਕਾਇਤ ਕੀਤੀ ਗਈ ਸੀ¢ ਜਿਸ ਤੇ ਕਾਰਵਾਈ ਕਰਦਿਆਂ ਨਗਰ ਪੰਚਾਇਤ ਮਲੌਦ ਦੇ ਕਰਮਚਾਰੀਆਂ ਵਲੋਂ ਕਬਜ਼ੇ ਹਟਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਸੀ¢ ਇਨ੍ਹਾਂ ਲੋਕਾਂ ਵਲੋਂ ਦਫ਼ਤਰੀ ਕਰਮਚਾਰੀਆਂ ਨਾਲ ਵੀ ਦੁਰਵਿਵਹਾਰ ਕੀਤਾ ਗਿਆ¢ ਉਨ੍ਹਾਂ ਨੂੰ ਸਰਕਾਰੀ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ¢ ਉਨ੍ਹਾਂ ਅੱਗੇ ਕਿਹਾ ਕਿ ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾ ਗਲਤ ਬਿਆਨ ਦੇ ਰਹੇ ਕਹਿੰਦੇ ਹਨ ਕਿ ਇਸ ਮਾਮਲੇ ਉਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈ¢ ਜਦੋਂਕਿ ਉਹ ਇਸ ਝਗੜੇ ਸਮੇਂ ਉਥੇ ਹੀ ਮੌਜ਼ੂਦ ਸਨ¢ ਜਿਨ੍ਹਾਂ ਦੀਆਂ ਵੀਡੀਓਜ਼ ਵੀ ਉਨ੍ਹਾਂ ਕੋਲ ਹਨ ਅਤੇ ਉਹ ਵੀਡਿਓਜ਼ ਸਮੇਤ ਸਾਰੇ ਤੱਥ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਪੇਸ਼ ਕਰਨਗੇ ਤਾਂ ਕਿ ਅਸਲੀਅਤ ਸਾਹਮਣੇ ਲਿਆਂਦੀ ਜਾ ਸਕੇ¢ ਪਾਲਾ ਸੋਮਲਖੇੜੀ ਨੇ ਸਪੱਸ਼ਟ ਕਿਹਾ ਕਿ ਉਹ ਇਕ ਚੰਗੇ ਸ਼ਹਿਰੀ ਹਨ, ਅਮਨ ਪਸੰਦ ਅਤੇ ਕਾਨੂੰਨ ਨੂੰ ਮੰਨਣ ਵਾਲੇ ਹਨ¢ ਇਸ ਲਈ ਕਿਸੇ ਨਾਲ ਧੱਕੇਸ਼ਾਹੀ ਜਾਂ ਸਿਆਸੀ ਭੇਦ ਭਾਵ ਕਰਨਾ ਉਨ੍ਹਾਂ ਦੇ ਜ਼ਿਹਨ ਵਿੱਚ ਕਦੀ ਨਹੀਂ ਹੁੰਦਾ ਅਤੇ ਨਾ ਰਹੇਗਾ¢ ਹੁਣ ਉਨ੍ਹਾਂ ਨਾਲ ਇਨ੍ਹਾਂ ਵਿਅਕਤੀਆਂ ਵਲੋਂ ਕਥਿਤ ਕੁੱਟਮਾਰ ਕੀਤੀ ਗਈ ਹੈ ਇਸ ਲਈ ਉਹ ਹੁਣ ਤੱਕ ਦੀ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹਨ ¢ ਉਨ੍ਹਾਂ ਅੱਗੇ ਦੱਸਿਆ ਕਿ ਇਸ ਸੰਬੰਧੀ ਇਨ੍ਹਾਂ ਲੋਕਾਂ ਵਿਰੁੱਧ ਨਗਰ ਪੰਚਾਇਤ ਮਲੌਦ ਦੇ ਦਫ਼ਤਰੀ ਕਰਮਚਾਰੀਆਂ ਵਲੋਂ ਵੀ ਪੁਲਿਸ ਥਾਣਾ ਮਲੌਦ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ¢ ਜਿਸ 'ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕਰਦੇ ਹਨ |