ਮਾਛੀਵਾੜਾ ਸਾਹਿਬ, 22 ਨਵੰਬਰ (ਮਨੋਜ ਕੁਮਾਰ)- ਸਮਾਜ ਵਿਚ ਅਜਿਹੇ ਇਨਸਾਨ ਵੀ ਮੌਜੂਦ ਹਨ ਜੋ ਆਪਣੀ ਇਮਾਨਦਾਰੀ ਨੂੰ ਹਰ ਸਮੇਂ ਕਾਇਮ ਰੱਖਦੇ ਹਨ | ਅਜਿਹੀ ਹੀ ਇਮਾਨਦਾਰੀ ਗੁਰਾਂ ਕਾਲੋਨੀ ਦੇ ਵਸਨੀਕ ਤੇ ਸ਼ੰਕਰ ਦਾਸ ਸਰਕਾਰੀ ਸਕੂਲ ਦੇ ਨੌਵੀਂ ਕਲਾਸ ਦੇ ਵਿਦਿਆਰਥੀ ਵਰੁਣ ਚੌਧਰੀ ਨੇ ਦਿਖਾਈ | ਉਸ ਨੰੂ ਜਦੋਂ ਆਪਣੀ ਰਿਹਾਇਸ਼ ਤੋਂ ਥੋੜੀ ਦੂਰ ਗਲੀ ਵਿਚ ਰਾਤ ਸਮੇਂ ਸੜਕ 'ਤੇ ਡਿੱਗਿਆ ਮਹਿੰਗਾ ਸਮਾਰਟ ਫ਼ੋਨ ਮਿਲਿਆ ਤਾਂ ਉਹ ਮੋਬਾਇਲ ਲੈ ਕੇ ਕਾਫੀ ਦੇਰ ਇੱਧਰ ਉਧਰ ਪਤਾ ਕਰਦਾ ਰਿਹਾ ਪਰ ਜਦੋਂ ਮੋਬਾਇਲ 'ਤੇ ਅਸਲ ਮਾਲਕ ਦੀ ਕਾਲ ਆਈ ਤਾਂ ਇਹ ਮੋਬਾਇਲ ਸਹੀ ਸਲਾਮਤ ਉਸ ਮਾਲਕ ਨੂੰ ਦੇ ਦਿੱਤਾ |