ਅਹਿਮਦਗੜ੍ਹ, 27 ਦਸੰਬਰ (ਰਵਿੰਦਰ ਪੁਰੀ)-ਇਲਾਕੇ ਦੇ ਪ੍ਰਸਿੱਧ ਕਾਰੋਬਾਰੀ ਸਵ. ਖੇਤ ਪਾਲ ਗੋਇਲ ਘਲੋਟੀ ਵਾਲਿਆਂ ਦੀ ਧਰਮ ਪਤਨੀ ਸੁਦੇਸ਼ ਰਾਣੀ ਗੋਇਲ ਜੋ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਸਨ | ਜਿਨ੍ਹਾਂ ਨਮਿਤ ਰੱਖੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ 28 ਦਸੰਬਰ ਦਿਨ ਐਤਵਾਰ ਦੁਪਹਿਰ 1 ਤੋਂ 2 ਵਜੇ ਤੱਕ ਅਗਰਵਾਲ ਸੇਵਾ ਸਦਨ ਛਪਾਰ ਰੋਡ, ਅਹਿਮਦਗੜ੍ਹ ਵਿਖੇ ਹੋਵੇਗੀ | ਸਵ. ਸੁਦੇਸ਼ ਰਾਣੀ ਗੋਇਲ ਜੋ ਮੈਸ. ਗੋਇਲ ਐਂਡ ਕੇ. ਪੀ. ਜੀ. ਗਰੁੱਪ ਆਫ਼ ਰਾਈਸ ਮਿਲਜ਼ ਦੇ ਮਾਲਕ ਰਾਜੀਵ ਗੋਇਲ ਅਤੇ ਸੰਜੀਵ ਸੋਮੀ ਗੋਇਲ ਘਲੋਟੀ ਵਾਲਿਆਂ ਦੇ ਸਤਿਕਾਰਯੋਗ ਮਾਤਾ ਸਨ |