08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਨਗਰ ਕੌਂਸਲ ਦੀ ਵਾਰਡਬੰਦੀ ਲੁਕਾਉਣ ਦੀ ਕੋਸ਼ਿਸ਼ ਖ਼ਿਲਾਫ਼ ਸੰਘਰਸ਼ ਕਰਾਂਗੇ- ਗੁਰਕੀਰਤ ਸਿੰਘ ਕੋਟਲੀ

Ad Position 21
No active advertisement
ਅਜੀਤ ਡੈਸਕ 28-12-2025
ਖੰਨਾ, 27 ਦਸੰਬਰ (ਹਰਜਿੰਦਰ ਸਿੰਘ ਲਾਲ)-ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਕਿਹਾ ਕਿ ਸਰਕਾਰ ਕਈ ਦਿਨਾਂ ਤੋਂ ਵਾਰਡਬੰਦੀ ਦੇ ਨਕਸ਼ੇ ਨੂੰ ਜਨਤਕ ਕਰਨ ਤੋਂ ਘਬਰਾ ਰਹੀ ਹੈ | ਨਕਸ਼ੇ ਨੂੰ ਸਿਰਫ਼ ਅੱਧਾ ਘੰਟਾ ਹੀ ਜਨਤਕ ਕਰਨਾ ਮੰਦਭਾਗਾ ਹੈ ਕਿਉਂਕਿ ਇਸ ਨਕਸ਼ੇ ਦੀ ਚਰਚਾ ਕਾਫੀ ਦੇਰ ਤੋਂ ਸ਼ਹਿਰ ਵਿਚ ਚੱਲ ਰਹੀ ਹੈ ਤੇ ਆਮ ਲੋਕ ਇਸ ਨਕਸ਼ੇ ਨੂੰ ਵੇਖਣਾ ਚਾਹੁੰਦੇ ਸਨ | ਇਹ ਗੱਲ ਉਨ੍ਹਾਂ ਨੇ ਅੱਜ ਇਕ ਪੈੱ੍ਰਸ ਕਾਨਫ਼ਰੰਸ ਵਿਚ ਕਹੀ | ਉਨ੍ਹਾਂ ਕਿਹਾ ਕਿ ਪਤਾ ਨਹੀਂ ਆਮ ਆਦਮੀ ਪਾਰਟੀ ਦੇ ਲੋਕ ਇਸ ਨਕਸ਼ੇ ਨੂੰ ਸੱਤ ਦਿਨ ਲਈ ਕਮੇਟੀ ਵਿਚ ਲਗਾਉਣ ਤੋਂ ਕਿਉਂ ਡਰਦੇ ਹਨ | ਇਸ ਨਾਲ ਸ਼ਹਿਰ ਵਿਚ ਇਕ ਵੱਖਰੇ ਕਿਸਮ ਦਾ ਮਾਹੌਲ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਜਿਹੜਾ ਖ਼ਦਸ਼ਾ ਕਾਂਗਰਸ ਪਾਰਟੀ ਨੇ ਅੱਜ ਤੋਂ ਦੋ ਦਿਨ ਪਹਿਲਾਂ ਜ਼ਾਹਿਰ ਕੀਤਾ ਸੀ ਉਹੀ ਸਾਹਮਣੇ ਆਇਆ ਹੈ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਨੇ ਨਕਸ਼ਾ ਲਾਉਣ ਲਈ ਆਨਾਕਾਨੀ ਕਰਨੀ ਹੈ ਜਦੋਂ ਅਸੀਂ ਕੱਲ੍ਹ ਮੀਟਿੰਗ ਮਿਉਂਸੀਪਲ ਕਮੇਟੀ ਦਾ ਏਜੰਡਾ ਕੱਢਿਆ ਕਿ ਸੋਮਵਾਰ ਨੂੰ ਹੰਗਾਮੀ ਮੀਟਿੰਗ ਸੱਦੀ ਜਾਏਗੀ ਅਤੇ ਵਿਚਾਰਿਆ ਜਾਵੇਗਾ ਜਿਹੜੀ ਵਾਰਡਬੰਦੀ ਕੀਤੀ ਗਈ ਹੈ | ਇਸ ਦੀ ਕੀ ਲੋੜ ਹੈ ਤਾਂ ਇੰਨਾਂ ਨੇ ਮਜਬੂਰੀਵੱਸ ਪਹਿਲਾਂ ਨਕਸ਼ਾ ਮਿਉਂਸੀਪਲ ਟਾਊਨ ਹਾਲ ਵਿਚ ਧਰਤੀ 'ਤੇ ਹੀ ਵਿਛਾ ਦਿੱਤਾ | ਉਸ ਵੇਲੇ ਸ਼ਾਮ ਦੇ ਸਵਾ 5 ਵਜ ਚੁੱਕੇ ਸਨ ਤੇ ਉੱਥੇ ਕਮਰੇ ਵਿਚ ਹਨੇਰਾ ਸੀ ਜਿਸ ਕਰ ਕੇ ਨਕਸ਼ਾ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ ਸੀ | ਕੋਟਲੀ ਨੇ ਕਿਹਾ ਕਿ ਆਪ ਦੀ ਕੋਸ਼ਿਸ਼ ਹਰ ਚੀਜ਼ ਨੂੰ ਲੁਕਾਉਣ ਦੀ ਹੈ | ਉਨ੍ਹਾਂ ਕਿਹਾ ਕਿ ਪਤਾ ਨਹੀਂ ਕਿਸ ਗੱਲ ਡਰ ਦਾ ਹੈ ਸ਼ਹਿਰ ਦੇ ਲੋਕਾਂ ਨੇ ਹੀ ਵੋਟਾਂ ਪਾਉਣੀਆਂ ਨੇ ਕਿਸੇ ਬਾਹਰੋਂ ਆ ਕੇ ਵੋਟ ਨਹੀ ਪਾਉਣੀ | ਸਾਡੇ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੂੰ ਜਦੋਂ ਪਤਾ ਲੱਗਿਆ ਕਿ ਨਕਸ਼ਾ ਕਮਰੇ ਵਿੱਚ ਫ਼ਰਸ਼ ਤੇ ਪਿਆ ਹੋਇਆ ਤਾਂ ਉਨ੍ਹਾਂ ਨੇ ਇਹਨਾਂ ਨੇ ਇਸ ਦਾ ਵਿਰੋਧ ਕੀਤਾ ਨਾਅਰੇਬਾਜ਼ੀ ਕੀਤੀ ਤਾਂ ਕੁੱਝ ਮੁਲਾਜ਼ਮਾਂ ਨੇ ਨਕਸ਼ੇ ਨੂੰ ਕੰਧ ਦੇ ਉੱਤੇ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ | ਪਹਿਲਾਂ ਕਦੇ ਵੀ ਅਜਿਹੇ ਹਾਲਾਤ ਨਹੀਂ ਬਣੇ | ਆਪ ਵਾਲੇ ਹਰ ਕੰਮ ਪਿਛਲੇ ਦਰਵਾਜੇ ਰਾਹੀਂ ਕਰਨਾ ਚਾਹੁੰਦੇ ਹਨ | ਇਹ ਦਾਲ ਵਿਚ ਕਾਲਾ ਨਹੀਂ ਸਗੋਂ ਸਾਰੀ ਦਾਲ ਹੀ ਕਾਲੀ ਹੈ | ਜੇ ਤੁਹਾਨੂੰ ਹਾਰ ਦਾ ਡਰ ਨਹੀਂ ਤਾਂ ਤੁਸੀਂ ਨਕਸ਼ੇ ਨੂੰ ਲਗਾਤਾਰ ਸੱਤ ਦਿਨ ਲਾ ਕੇ ਰੱਖਦੇ ਤੁਹਾਨੂੰ ਅੱਧੇ ਘੰਟੇ ਬਾਅਦ ਉਤਾਰਨ ਦੀ ਲੋੜ ਨਹੀਂ ਸੀ ਕੋਟਲੀ ਨੇ ਕਿਹਾ ਕਿ ਆਪ ਸਰਕਾਰ ਨੇ ਆਪਣੇ ਮੁਤਾਬਿਕ ਕੁੱਝ ਬੰਦਿਆਂ ਨੂੰ ਫ਼ਾਇਦਾ ਪਹੁੰਚਾਉਣ ਦੇ ਲਈ ਸਾਰਾ ਕੰਮ ਕੀਤਾ ਪਰ ਸ਼ਹਿਰ ਇਹਨਾਂ ਇਨ੍ਹਾਂ ਲੋਕਾਂ ਨੂੰ ਕਦੇ ਮਾਫ਼ ਨਹੀਂ ਕਰੇਗਾ | ਗੁਰਕੀਰਤ ਨੇ ਕਿਹਾ ਕਿ ਅਸੀਂ ਕਾਨੂੰਨ ਦਾ ਸਹਾਰਾ ਲਵਾਂਗੇ, ਜੇ ਸਾਨੂੰ ਸੰਘਰਸ਼ ਕਰਨਾ ਪਿਆ ਤਾਂ ਸੰਘਰਸ਼ ਵੀ ਕਰਾਂਗੇ, ਇਹਨਾਂ ਨੂੰ ਮਨਮਾਨੀਆਂ ਨਹੀ ਦੇਵਾਂਗੇ | ਉਨ੍ਹਾਂ ਕਿਹਾ ਕਿ ਅਸੀਂ ਡਾਇਰੈਕਟਰ ਸਥਾਨਕ ਸਰਕਾਰ ਨੂੰ ਈ ਮੇਲ ਕੀਤੀ ਹੈ | ਆਪ ਨੇ ਇਹ ਕਾਰਵਾਈ ਜਾਣ ਬੁੱਝ ਕੇ ਉਸ ਸਮੇਂ ਕੀਤੀ ਹੈ ਜਦੋਂ ਹਾਈ ਕੋਰਟ ਵਿੱਚ ਛੁੱਟੀਆਂ ਚੱਲ ਰਹੀਆਂ ਹਨ | ਇਸ ਮੌਕੇ ਪ੍ਰਧਾਨ ਕਮਲਜੀਤ ਸਿੰਘ ਲੱਧੜ, ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਕੌਂਸਲਰ ਅਮਰੀਸ਼ ਕਾਲੀਆ, ਲਕਸ਼ਮਣ ਸਿੰਘ ਗਰੇਵਾਲ, ਰਜੀਵ ਰਾਏ ਮਹਿਤਾ, ਦਰਸ਼ਨ ਕੁਮਾਰ ਪੱਪੀ, ਤਜਿੰਦਰ ਸ਼ਰਮਾ, ਸੁਸ਼ੀਲ ਕੁਮਾਰ ਸ਼ੀਲਾ, ਸਾਬਕਾ ਕੌਂਸਲਰ ਵੇਦ ਪ੍ਰਕਾਸ਼, ਅਨਿਲ ਕੁਮਾਰ ਸ਼ੁਕਲਾ, ਨਵਜੋਤ ਸੋਹੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਇਤਿਹਾਸ ਵਿਚ ਕਦੇ ਭੁਲਾਇਆ ਨਹੀਂ ਜਾ ਸਕਦਾ-ਵਿਧਾਇਕ ਗਿਆਸਪੁਰਾ ਅਗਲੀ ਖ਼ਬਰ ਸੀਚੇਵਾਲ ਮਾਡਲ ਪ੍ਰੋਜੈਕਟ ਦੀ ਸੰਤ ਬਾਬਾ ਹਰਚੰਦ ਸਿੰਘ ਨੇ ਕੰਮ ਦੀ ਸ਼ੁਰੂਆਤ ਕਰਵਾਈ
Ad Position 24