ਕੁਹਾੜਾ, 27 ਦਸੰਬਰ (ਸੰਦੀਪ ਸਿੰਘ ਕੁਹਾੜਾ)-ਸਮੂਹ ਇਲਾਕਾ ਨਿਵਾਸੀ, ਪੁਲਿਸ ਮੁਲਾਜ਼ਮ, ਸਮੂਹ ਅੱਡਾ ਦੁਕਾਨਦਾਰ, ਪੱਤਰਕਾਰ ਭਾਈਚਾਰਾ ਅਤੇ ਬਿਜਲੀ ਬੋਰਡ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੁਹਾੜਾ ਵਿਖੇ ਦੁੱਧ ਅਤੇ ਪ੍ਰਸ਼ਾਦੇ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ ਗਈ | ਇਸ ਮੌਕੇ ਚੌਂਕੀ ਇੰਚਾਰਜ ਵਰਿੰਦਰ ਸਿੰਘ ਸੈਣੀ, ਏ. ਐੱਸ. ਆਈ. ਦਰਸ਼ਨ ਸਿੰਘ, ਤੇਲੂ ਰਾਮ ਕੁਹਾੜਾ, ਸਰਪੰਚ ਰਣਧੀਰ ਸਿੰਘ, ਸਤਵੰਤ ਸਿੰਘ ਗਰਚਾ, ਧਰਮਜੀਤ ਸਿੰਘ ਢਿੱਲੋਂ, ਅਜਮੇਰ ਸਿੰਘ ਲਾਲੀ, ਡਾ. ਕੁਲਵੰਤ ਸਿੰਘ, ਅਮਰਜੀਤ ਮੰਗਲੀ, ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ, ਜਥੇਦਾਰ ਹਰਪਾਲ ਸਿੰਘ, ਸਤਵਿੰਦਰ ਛਿੰਦਰੀ, ਲਾਡੀ ਸਿੰਘ, ਸੁਖਦੇਵ ਸਿੰਘ, ਜੇ. ਈ. ਕਮਲਜੀਤ ਸਿੰਘ, ਜੇ. ਈ. ਗੁਰਜੀਤ ਸਿੰਘ, ਸੁਖਜੀਤ ਕੌਰ ਗਰਚਾ, ਗੁਰਮੀਤ ਸਿੰਘ, ਦਰਸ਼ਨ ਸਿੰਘ ਢੰਡੇ, ਬਲਵੀਰ ਬੱਬੂ, ਰਾਜਵੰਤ ਰਾਜੂ, ਕੁਲਵਿੰਦਰ ਸ਼ਾਰਦੇ, ਮਾ. ਸਿਕੰਦਰ ਸਿੰਘ, ਮਾ. ਗੁਰਦੀਪ ਸਿੰਘ, ਡਾ. ਕੁਲਦੀਪ ਸਿੰਘ, ਏ. ਐੱਸ. ਆਈ. ਸੁਸ਼ੀਲ ਕੁਮਾਰ, ਮਿੰਟਾ ਸਿੰਘ, ਰਵਿੰਦਰ ਸਿੰਘ ਗਰੇਵਾਲ, ਜਸਵੀਰ ਸਿੰਘ ਕਰੌੜ, ਸੁਰਜੀਤ ਸਿੰਘ, ਇਕਬਾਲ ਸਿੰਘ, ਲਖਬੀਰ ਸਿੰਘ, ਸੋਨੀ ਗਰੇਵਾਲ, ਜਗਤਾਰ ਸਿੰਘ ਏ. ਐੱਸ. ਆਈ., ਯਾਸਰ ਅੰਸਾਰੀ, ਹਰਕੀਰਤ ਗਰਚਾ, ਏ. ਐੱਸ. ਆਈ. ਬਲਵੀਰ ਸਿੰਘ, ਪਵਿੱਤਰ ਸਿੰਘ ਭੱਟੀ, ਚਰਨਜੀਤ ਸਿੰਘ, ਰਿੰਪਾ ਕੁਹਾੜਾ, ਡਾ. ਰਾਜਪਾਲ ਸਿੰਘ ਹਾਜ਼ਰ ਸਨ |