ਬਰਨਾਲਾ, 31 ਮਈ (ਅਸ਼ੋਕ ਭਾਰਤੀ)-ਪਿੰਡ ਫਰਵਾਹੀ ਦੇ ਘੋੜਾ ਚੌਂਕ ਧਰਮਸ਼ਾਲਾ ਵਿਖੇ ਸੀਟੂ ਦਾ 55ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸੀਟੂ ਦੇ ਸੂਬਾ ਸਕੱਤਰ ਸਾਥੀ ਸੇਰ ਸਿੰਘ ਫਰਵਾਹੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਮਜ਼ਦੂਰ ਜਮਾਤ ਅਤੇ ਲੋਕ ਵਿਰੋਧੀ ਨੀਤੀਆਂ ਵਿਰੁੱਧ ਅਤੇ ਆਪਣੇ ਜਿੱਤੇ ਹੋਏ ਅਧਿਕਾਰਾਂ ਦੀ ਰਾਖੀ ਲਈ ਮਜ਼ਦੂਰ ਵਿਰੋਧੀ ਪੂੰਜੀਵਾਦੀ ਨਿਜ਼ਾਮ ਨੂੰ ਦਫਾ ਕਰਨ, ਵੰਡ ਪੀ.ਏ.ਯੂ. ਫ਼ਿਰਕਾਪ੍ਰਸਤ ਸ਼ਕਤੀਆਂ ਨੂੰ ਨਿਖੇੜ ਕੇ ਅਤੇ ਹਰਾਉਣ ਲਈ ਦੇਸ਼ ਉੱਪਰ ਸਾਮਰਾਜੀ ਪੂੰਜੀ ਦੇ ਗਲਬੇ ਵਿਰੁੱਧ ਸੰਘਰਸ਼ਾਂ ਨੂੰ ਮਜ਼ਬੂਤ ਤੇ ਵਿਸ਼ਾਲ ਕਰਨ ਲਈ ਏਕਤਾ ਹੈ | ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਨੂੰ ਇੱਕਜੁੱਟ ਕਰਨ ਦੇ ਨਾਲ-ਨਾਲ ਸੀਟੂ ਸਾਰੇ ਮਿਹਨਤਕਸ਼ ਲੋਕਾਂ ਦੀ ਏਕਤਾ ਮਜ਼ਬੂਤ ਬਣਾਉਣ ਨੂੰ ਤਰਜੀਹ ਦਿੰਦੀ ਹੈ | ਮੌਜੂਦਾ ਹਾਲਤਾਂ ਵਿਚ ਸੰਯੁਕਤ ਟਰੇਡ ਯੂਨੀਅਨ ਪਲੇਟਫ਼ਾਰਮ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਵਧਦੀ ਏਕਤਾ, ਸਮਰਥਨ ਅਤੇ ਸਾਂਝੀਆਂ ਕਾਰਵਾਈਆਂ ਜਿਸ ਵਿਚ 9 ਜੁਲਾਈ 2025 ਨੂੰ ਹੋਣ ਵਾਲੀ ਦੇਸ਼ ਵਿਆਪੀ ਸਾਂਝੀ ਆਮ ਹੜਤਾਲ, ਜਿਸ ਦਾ ਐਸ.ਕੇ.ਐਮ. ਵਲੋਂ ਸਮਰਥਨ ਕੀਤਾ ਜਾ ਰਿਹਾ ਹੈ | ਇਸ ਮੌਕੇ ਸਾਥੀ ਬਲਬੀਰ ਸਿੰਘ ਬੀਰਾ, ਜਗਜੀਤ ਸਿੰਘ, ਮੇਜਰ ਸਿੰਘ, ਬਿੱਕਰ ਸਿੰਘ, ਮੁਖਤਿਆਰ ਕੌਰ, ਅੰਗਰੇਜ਼ ਕੌਰ, ਅਮਰਜੀਤ ਕੌਰ, ਤਾਰੋ ਆਦਿ ਹਾਜ਼ਰ ਸਨ |