28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਰਕਾਰੀ ਝਾਕ ਛੱਡ ਕਸਬਾ ਵਾਸੀਆਂ ਨੇ ਖ਼ੁਦ ਛੱਪੜ ਦੀ ਸਫ਼ਾਈ ਦਾ ਬੀੜਾ ਚੁੱਕਿਆ <br/>

Ad Position 21
No active advertisement
ਅਜੀਤ ਡੈਸਕ 30-08-2025
ਭਦੌੜ, 29 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਪਿਛਲੇ ਦਿਨੀਂ ਪਏ ਭਾਰੇ ਮੀਹਾਂ ਕਾਰਨ ਕਸਬੇ ਦੇ ਛੱਪੜ ਓਵਰਫ਼ਲੋ ਹੋਣ ਕਰ ਕੇ ਘਰਾਂ ਅਤੇ ਫ਼ਸਲਾਂ ਦੇ ਨੁਕਸਾਨ ਨੂੰ ਦੇਖਦਿਆਂ ਅੱਜ ਮੁਹੱਲਾ ਕੌੜਿਆਂ ਦੇ ਛੱਪੜ ਦੀ ਸਫ਼ਾਈ ਲਈ ਆਮ ਲੋਕਾਂ ਅਤੇ ਕਿਸਾਨਾਂ ਨੇ ਸਰਕਾਰੀ ਝਾਕ ਮੁਕਾਅ ਕੇ ਖ਼ੁਦ ਹੀ ਬੀੜਾ ਚੁੱਕਿਆ ਹੈ | ਛੱਪੜ ਦੀ ਸਫ਼ਾਈ ਕਰਵਾ ਰਹੇ ਸੁਖਦੀਪ ਖ਼ਾਨ, ਬੰਟੀ ਸਿੰਘ ਵਾਲੀਆ ਨੇ ਦੱਸਿਆ ਕਿ ਮਈ 2024 ਵਿਚ ਉਨ੍ਹਾਂ ਨੇ ਛੱਪੜ ਦੀ ਸਫ਼ਾਈ ਸਬੰਧੀ ਨਗਰ ਕੌਂਸਲ ਨੂੰ ਦਰਖ਼ਾਸਤ ਦਿੱਤੀ ਸੀ ਪਰ ਨਗਰ ਕੌਂਸਲ ਵਲੋਂ ਛੱਪੜ ਦੀ ਸਫ਼ਾਈ ਦਾ ਕੋਈ ਹੀਲਾ ਵਸੀਲਾ ਨਹੀਂ ਕੀਤਾ ਗਿਆ | ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਜਿੱਥੇ ਸਾਡੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਉੱਥੇ ਮੁਹੱਲਾ ਕਲਾਲਾਂ ਦਾ ਅਤੇ ਕੌੜਿਆਂ ਵਿਚ ਵੀ ਪਾਣੀ ਭਰ ਜਾਣ ਕਰ ਕੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਅਸੀਂ ਲੋਕਾਂ ਦੇ ਸਹਿਯੋਗ ਨਾਲ ਪੈਸੇ ਇਕੱਠੇ ਕਰ ਕੇ ਛੱਪੜ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਹੈ ਜਿਸ ਵਿਚ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਕੁਮਾਰ ਨੇ ਨਿੱਜੀ ਸਹਿਯੋਗ ਦਿੱਤਾ ਹੈ | ਇਸ ਮੌਕੇ ਉਪਰ ਹਾਜ਼ਰ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਗਰਗ ਨੇ ਕਿਹਾ ਕਿ ਨਗਰ ਕੌਂਸਲ ਕੋਲ ਸਮੇਂ ਕੋਈ ਫ਼ੰਡ ਨਹੀਂ ਹੈ ਅਤੇ ਨਾ ਹੀ ਛੱਪੜਾਂ ਦੀ ਸਫ਼ਾਈ ਦਾ ਕੋਈ ਟੈਂਡਰ ਹੋਇਆ ਹੈ ਜਿਸ ਕਰ ਕੇ ਅਸੀਂ ਸਮੂਹ ਲੋਕਾਂ ਨਾਲ ਮਿਲ ਕੇ ਇਹ ਛੱਪੜ ਦੀ ਸਫ਼ਾਈ ਕਰਨ ਦਾ ਉਪਰਾਲਾ ਕੀਤਾ ਹੈ ਅਤੇ ਕਸਬੇ ਦੀ ਬਿਹਤਰੀ ਲਈ ਕੰਮਾਂ ਕਰਨਾ ਮੇਰਾ ਮੁੱਖ ਮਕਸਦ ਹੈ | ਇਸ ਸਮੇਂ ਸ਼ੇਰ ਸਿੰਘ ਸੇਰੀ, ਮੱਖਣ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਚਾਂਦੀ ਤੇ ਤਾਂਬੇ ਦੇ ਤਗਮੇ ਜਿੱਤੇ <br... ਅਗਲੀ ਖ਼ਬਰ ਤਰਲੋਚਨ ਬਾਂਸਲ ਵਲੋਂ ਸਾਥੀਆਂ ਸਮੇਤ ਨਜ਼ਦੀਕੀ ਪਿੰਡਾਂ ਦਾ ਤੂਫ਼ਾਨੀ ਦੌਰਾ <br/>
Ad Position 24