28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪ੍ਰਾਪਰਟੀ ਐਸੋਸੀਏਸ਼ਨ ਵਲੋਂ 500 ਗਜ਼ ਦੇ ਪਲਾਟਾਂ 'ਤੇ ਐਨ.ਓ.ਸੀ. ਦੀ ਸ਼ਰਤ ਖ਼ਤਮ ਕਰਨ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 30-08-2025
ਬਰਨਾਲਾ, 29 ਅਗਸਤ (ਨਰਿੰਦਰ ਅਰੋੜਾ)-ਪ੍ਰੋਪਰਟੀ ਐਸੋਸੀਏਸ਼ਨ ਬਰਨਾਲਾ ਵਲੋਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ 500 ਗਜ ਦੇ ਪਲਾਟਾਂ 'ਤੇ ਪੰਜਾਬ ਸਰਕਾਰ ਵਲੋਂ 30 ਅਗਸਤ ਤੱਕ ਬਿਨਾਂ ਐਨ.ਓ.ਸੀ. ਤੋਂ ਰਜਿਸਟਰੀਆਂ ਕਰਵਾਉਣ ਲਈ ਛੋਟ ਦਿੱਤੀ ਗਈ ਸੀ | ਪਰ 30 ਅਗਸਤ ਤੋਂ ਬਾਅਦ 500 ਗਜ਼ ਦੇ ਪਲਾਟਾਂ ਦੀਆਂ ਰਜਿਸਟਰੀਆਂ ਬੰਦ ਹੋਣ ਨਾਲ ਪੰਜਾਬ ਵਿਚ ਹਾਹਾਕਾਰ ਮੱਚ ਜਾਵੇਗੀ | ਗੱਲਬਾਤ ਕਰਦਿਆਂ ਪੋ੍ਰਪਰਟੀ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਸ਼ਿਸਨ ਬਾਂਸਲ ਸ਼ਸ਼ੀ ਬਰਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 500 ਗਜ਼ ਦੇ ਪਲਾਟਾਂ ਲਈ ਬਿਨਾਂ ਐਨ.ਓ.ਸੀ. ਦੀ ਸ਼ਰਤ 'ਤੇ ਰਜਿਸਟਰੀਆਂ ਵਿਚ ਜੋ ਰਿਆਇਤ ਦਿੱਤੀ ਗਈ ਸੀ ਉਹ 30 ਅਗਸਤ ਨੂੰ ਖ਼ਤਮ ਹੋ ਜਾਵੇਗੀ | ਜਿਸ ਨੂੰ ਲੈ ਕੇ ਪ੍ਰੋਪਰਟੀ ਕਾਰੋਬਾਰ ਅਤੇ ਆਮ ਲੋਕਾਂ ਵਿਚ ਪੂਰੀ ਚਿੰਤਾ ਦਾ ਮਾਹੌਲ ਹੈ | ਇਸ ਨਾਲ ਪ੍ਰੋਪਰਟੀ ਦਾ ਕਾਰੋਬਾਰ ਤਾਂ ਬਿਲਕੁਲ ਠੱਪ ਹੋ ਹੀ ਜਾਵੇਗਾ ਬਲਕਿ ਆਮ ਪਰਿਵਾਰ ਜੋ ਘਰ ਬਣਾਉਣ ਦਾ ਸੁਪਨਾ ਦੇਖ ਰਹੇ ਹਨ ਉਹ ਵੀ ਸੁਪਨਾ ਹੀ ਰਹਿ ਜਾਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਦਿੱਤੀ ਇਸ ਰਿਆਇਤ ਨਾਲ ਜਿੱਥੇ ਰੀਅਲ ਅਸਟੇਟ ਦੇ ਕਾਰੋਬਾਰ ਨੂੰ ਵੱਡਾ ਹੁੰਗਾਰਾ ਮਿਲਿਆ ਸੀ ਉੱਥੇ ਹੀ ਪੰਜਾਬ ਸਰਕਾਰ ਦੇ ਮਹਿਕਮੇ ਦਾ ਖ਼ਜ਼ਾਨਾ ਵੀ ਭਰਿਆ ਸੀ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਲੋਕ ਵਿਰੋਧੀ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਇਸ ਫ਼ੈਸਲੇ ਨੂੰ ਖ਼ਤਮ ਕੀਤਾ ਜਾਵੇ | ਇਸ ਮੌਕੇ ਸੰਜੀਵ ਅਰੋੜਾ, ਲਾਡੀ ਬਾਂਸਲ, ਪੰਮੂ ਸ਼ਰਮਾ, ਕਾਲਾ ਰਾਮ, ਰਵੀ ਪ੍ਰਕਾਸ਼ ਗਰਗ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਭਗਤਪੁਰਾ ਦੀ ਪੰਚਾਇਤ ਨੇ 4 ਗਲੀਆਂ ਦਾ ਕੰਮ ਨੇਪਰੇ ਚਾੜਿ੍ਹਆ <br/> ਅਗਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਚਾਂਦੀ ਤੇ ਤਾਂਬੇ ਦੇ ਤਗਮੇ ਜਿੱਤੇ <br...
Ad Position 24