22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਭਾਗ ਪੈਲੇਸ ਚੀਮਾ ਵਿਖੇ 'ਬੱਲੇ ਬੱਲੇ 2025' ਵਿਰਾਸਤੀ ਮੇਲਾ 7 ਸਤੰਬਰ ਨੂੰ <br/>

Ad Position 21
No active advertisement
ਅਜੀਤ ਡੈਸਕ 31-08-2025
ਟੱਲੇਵਾਲ, 30 ਅਗਸਤ (ਸੋਨੀ ਚੀਮਾ)-ਪਿੰਡ ਚੀਮਾ ਦੇ ਭਾਗ ਪੈਲੇਸ ਚੀਮਾ ਵਿਖੇ ਉੱਘੇ ਕਾਮੇਡੀਅਨ ਭਾਨਾ ਭਗੌੜਾ ਅਤੇ ਭੂਟੋ ਦੀ ਅਗਵਾਈ ਵਿਚ 'ਬੱਲੇ ਬੱਲੇ 2025' ਦੇ ਸਿਰਲੇਖ ਹੇਠ ਵਿਰਾਸਤੀ ਮੇਲਾ 7 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਨਾ ਭਗੌੜਾ, ਭੂਟੋ ਅਤੇ ਹੋਰ ਪ੍ਰਬੰਧਕਾਂ ਨੇ ਦੱਸਿਆ ਕਿ ਉਕਤ ਕਰਵਾਏ ਜਾ ਰਹੇ ਵਿਰਾਸਤੀ ਮੇਲੇ ਮੌਕੇ ਉਨ੍ਹਾਂ ਤੋਂ ਬਿਨਾਂ ੳੱੁਘੇ ਕਾਮੇਡੀਅਨ ਬੰਤ ਪ੍ਰਧਾਨ, ਬੀਬੋ ਭੂਆ, ਬੱਬਲ ਕੌਰ ਤੋਂ ਇਲਾਵਾ ਐਸ.ਕੌਰ, ਮੰਗਾ ਘੋਲੀਆ, ਬਲਵੀਰ ਚੋਟੀਆ, ਗਿੱਲ ਮਾਣੂੰਕੇ, ਜੈਸਮੀਨ, ਸਾਬਰ ਖ਼ਾਨ, ਬਲਾਸਟਰ ਜੋੜੀ ਅਤੇ ਅਲੀ ਹਿੰਮਤਪੁਰੀਆ ਆਪਣੀ ਕਲਾਕਾਰੀ ਨਾਲ ਦਰਸ਼ਕਾਂ ਦਾ ਮਨੌਰਜੰਨ ਕਰਨਗੇ | ਉਨ੍ਹਾਂ ਦੱਸਿਆ ਕਿ ਉਕਤ ਪ੍ਰੋਗਰਾਮ ਦੌਰਾਨ ਮਿਸ ਤੀਜ, ਮਿਸਿਜ਼ ਤੀਜ, ਸੁਨੱਖੀ ਮੁਟਿਆਰ ਦੇ ਪਹਿਰਾਵੇ, ਹੁਨਰ ਅਤੇ ਸਵਾਲ ਜਵਾਬ ਦੇ ਮੁਕਾਬਲੇ ਕਰਵਾਏ ਜਾਣਗੇ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਮਾਗਮ ਮੌਕੇ ਸਮਾਜ ਸੇਵੀ ਆਗੂ ਦਵਿੰਦਰ ਸਿੰਘ ਧਾਲੀਵਾਲ ਟਰੱਕ ਸੋਅ ਮੇਲਾ ਕੈਨੇਡਾ ਵਾਲਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ | ਪ੍ਰਬੰਧਕਾਂ ਨੇ ਕਿਹਾ ਕਿ ਇਸ ਸਮਾਗਮ ਲਈ ਟਿਕਟ ਰੱਖੀ ਗਈ ਹੈ | ਇਸ ਮੌਕੇ ਬਿੰਦਰ ਜੋਗਾ, ਹਰਭਜਨ ਸਿੰਘ, ਸੁੱਖਾ ਬਰਨਾਲਾ, ਵੀਰਪਾਲ ਕੌਰ, ਪ੍ਰਗਟ ਸਿੰਘ ਭਾਗ ਪੈਲੇਸ, ਸੁਖਵਿੰਦਰ ਸਿੰਘ ਗੋਨੀ ਭਾਗ ਪੈਲੇਸ ਅਤੇ ਪਰਵਿੰਦਰ ਸਿੰਘ ਭਾਗ ਪੈਲੇਸ ਵਾਲੇ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਹਿਲ ਕਲਾਂ 'ਚ ਪਰਾਲੀ ਪ੍ਰਬੰਧਨ ਬਾਰੇ ਬਲਾਕ ਪੱਧਰੀ ਕੈਂਪ <br/> ਅਗਲੀ ਖ਼ਬਰ ਵਿਆਹ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ <br/>
Ad Position 24