22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਗਊਵੰਸ਼ ਨੂੰ ਕੱੁਤਿਆਂ ਨੇ ਨੋਚ ਕੇ ਖਾਧਾ

Ad Position 21
No active advertisement
ਅਜੀਤ ਡੈਸਕ 31-08-2025
ਟੱਲੇਵਾਲ, 30 ਅਗਸਤ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਕਿਸੇ ਵਿਅਕਤੀ ਵਲੋਂ ਗਊ ਵੰਸ਼ ਛੋਟੇ ਵੱਛਰੂ ਨੂੰ ਛੱਡੇ ਜਾਣ ਉਪਰੰਤ ਪਿੰਡ ਦੇ ਲਵਾਰਿਸ ਕੱੁਤਿਆਂ ਵਲੋਂ ਨੋਚ ਕੇ ਖਾ ਲਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਮਲੂਕ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਪਿੰਡ ਦੇ ਕੁਟੀਆ ਵਾਲੇ ਰਸਤੇ ਨਜ਼ਦੀਕ ਇਕ ਛੋਟਾ ਵੱਛਰੂ ਕੱੁਤਿਆਂ ਵਲੋਂ ਖਾਧਾ ਜਾ ਰਿਹਾ ਸੀ | ਸਰਪੰਚ ਮਲੂਕ ਸਿੰਘ ਨੇ ਦੱਸਿਆ ਕਿ ਅਜਿਹਾ ਜਾਪ ਰਿਹਾ ਹੈ | ਕਿਸੇ ਵਿਅਕਤੀ ਨੇ ਦੱੁਧ ਦੇ ਲਾਲਚ ਅਤੇ ਪਾਲਣ ਦੀ ਦਿੱਕਤ ਸਮਝਦਿਆਂ ਉਕਤ ਵੱਛਰੂ ਨੂੰ ਛੱਡ ਦਿੱਤਾ ਹੈ | ਜਿਸ ਕਾਰਨ ਬੀਤੀ ਰਾਤ ਆਵਾਰਾ ਕੱੁਤੇ ਇਸ ਛੋਟੇ ਵੱਛਰੂ ਨੂੰ ਨੋਚ ਕੇ ਖਾ ਗਏ | ਉਨ੍ਹਾਂ ਕਿਹਾ ਕਿ ਪਹਿਲ ਦੇ ਆਧਾਰ 'ਤੇ ਜਿੱਥੇ ਕੱੁਤਿਆਂ ਸਬੰਧੀ ਵਿਭਾਗ ਨੂੰ ਲਿਖ ਕੇ ਦਿੱਤਾ ਜਾ ਰਿਹਾ ਹੈ, ੳੱੱਥੇ ਜੇਕਰ ਕਿਸੇ ਵਿਅਕਤੀ ਦਾ ਉਕਤ ਵੱਛਰੂ ਛੱਡੇ ਜਾਣ ਦਾ ਪਤਾ ਲੱਗਦਾ ਹੈ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਲਈ ਪੈਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਚੌਂਕੀ ਇੰਚਾਰਜ ਪੱਖੋ ਕੈਂਚੀਆਂ ਸਰਬਜੀਤ ਸਿੰਘ ਦਾ ਸਨਮਾਨ <br/> ਅਗਲੀ ਖ਼ਬਰ ਮਹਿਲ ਕਲਾਂ 'ਚ ਪਰਾਲੀ ਪ੍ਰਬੰਧਨ ਬਾਰੇ ਬਲਾਕ ਪੱਧਰੀ ਕੈਂਪ <br/>
Ad Position 24