22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਨਗਰ ਕੌਂਸਲ ਬਰਨਾਲਾ ਤੇ ਧਨੌਲਾ ਵਿਖੇ ਟੈਂਡਰਾਂ ਅਤੇ ਵਿਕਾਸ ਕੰਮਾਂ 'ਚ ਹੋ ਰਿਹਾ ਭਿ੍ਸ਼ਟਾਚਾਰ-ਬਾਠ

Ad Position 21
No active advertisement
ਅਜੀਤ ਡੈਸਕ 31-08-2025

ਬਰਨਾਲਾ, 30 ਅਗਸਤ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਨਗਰ ਕੌਂਸਲ ਬਰਨਾਲਾ ਅਤੇ ਧਨੌਲਾ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਵਿਚ ਹੋ ਰਹੇ ਭਿ੍ਸ਼ਟਾਚਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਵਲੋਂ ਪ੍ਰੈਸ ਕਾਨਫਰੰਸ ਕਰ ਕੇ ਵੱਡੇ ਖੁਲਾਸੇ ਕੀਤੇ ਗਏ | ਸ: ਬਾਠ ਨੇ ਕਿਹਾ ਕਿ ਜਿਸ ਢੰਗ ਨਾਲ ਟਰੱਕ ਯੂਨੀਅਨ ਬਰਨਾਲਾ ਦੀ ਕਰੋੜਾਂ ਰੁਪਏ ਦੀ ਜਗ੍ਹਾ ਨੂੰ ਕੌਡੀਆਂ ਦੇ ਭਾਅ ਲੀਜ਼ ਉਪਰ ਦੇਣ ਸਬੰਧੀ ਹੋਏ ਭਿ੍ਸ਼ਟਾਚਾਰ ਦੇ ਮਾਮਲੇ ਵਿਚ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਆਪਣਾ ਪੱਲਾ ਝਾੜ ਲਿਆ ਗਿਆ ਹੈ ਉਸੇ ਤਰ੍ਹਾਂ ਨਗਰ ਕੌਂਸਲ ਬਰਨਾਲਾ ਅਤੇ ਧਨੌਲਾ ਵਿਚ ਹੋ ਰਹੇ ਕਰੋੜਾਂ ਰੁਪਏ ਭਿ੍ਸ਼ਟਾਚਾਰ ਦੇ ਮਾਮਲੇ ਵਿਚ ਵੀ ਪੂਰੀ ਤਰ੍ਹਾਂ ਚੁੱਪੀ ਸਾਧ ਰੱਖੀ ਗਈ ਹੈ | ਉਨ੍ਹਾਂ ਦੋਸ਼ ਲਾਉਂਦਿਆਂ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਵਿਚ 70 ਫੀਸਦੀ ਤੋਂ ਜਿਆਦਾ ਕੰਮ ਧੂਰੀ ਦੀ ਇੱਕ ਅਜਿਹੀ ਸੁਸਾਇਟੀ ਨੂੰ ਦਿੱਤੇ ਜਾ ਰਹੇ ਹਨ ਜਿਸ ਦੇ ਸਬੰਧ ਸੰਸਦ ਮੈਂਬਰ ਮੀਤ ਹੇਅਰ ਨਾਲ ਹਨ | ਇਹ ਸੁਸਾਇਟੀ ਬਰਨਾਲਾ ਵਿਖੇ ਜ਼ਿਲ੍ਹੇ ਦਾ ਇੱਕ ਯੂਥ ਆਗੂ ਚਲਾ ਰਿਹਾ ਹੈ, ਜਿਸ ਕਾਰਨ ਸਭ ਤੋਂ ਵੱਧ ਟੈਂਡਰ ਵੀ ਉਸੇ ਨੂੰ ਦਿੱਤੇ ਜਾ ਰਹੇ ਹਨ | ਪ੍ਰੈਸ ਕਾਨਫਰੰਸ ਦੌਰਾਨ ਸ: ਬਾਠ ਨੇ ਇੱਕ ਸੀਮਿੰਟ ਦੀ ਬੋਰੀ ਦਿਖਾਉਂਦਿਆਂ ਦੱਸਿਆ ਕਿ ਇਸ ਸੁਸਾਇਟੀ ਅਤੇ ਬਰਨਾਲਾ ਦੀ ਇੱਕ ਹੋਰ ਕਨਸਟਰੱਕਸ਼ਨ ਫਰਮ ਵਲੋਂ ਸ਼ਰੇਆਮ ਘਟੀਆ ਕਿਸਮ ਦਾ ਸੀਮਿੰਟ ਅਤੇ ਹੋਰ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ | ਇਸ ਤੋਂ ਇਲਾਵਾ ਸ਼ਹਿਰ ਵਿਚ ਕਿਸੇ ਵੀ ਕੰਮ ਵਾਲੀ ਜਗ੍ਹਾ 'ਤੇ ਨਗਰ ਕੌਂਸਲ ਵਲੋਂ ਕੋਈ ਸੂਚਨਾਤਮਿਕ ਬੋਰਡ ਨਹੀਂ ਲਗਾਇਆ ਜਾ ਰਿਹਾ ਜਦੋਂਕਿ ਟੈਂਡਰਾਂ ਦੀਆਂ ਸ਼ਰਤਾਂ ਵਿਚ ਇਸ ਦਾ ਬਕਾਇਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਕੰਮ ਵਾਲੀ ਜਗ੍ਹਾ 'ਤੇ ਕੰਮ ਸਬੰਧੀ ਜਾਣਕਾਰੀ ਵਾਲੀ ਬੋਰਡ ਲੱਗਿਆ ਹੋਣਾ ਜਰੂਰੀ ਹੈ | ਸ: ਬਾਠ ਨੇ ਮੀਤ ਹੇਅਰ ਉਪਰ ਸਿੱਧੇ ਤੌਰ 'ਤੇ ਇਹ ਦੋਸ਼ ਲਾਉਂਦਿਆਂ ਕਿਹਾ ਕਿ ਨਗਰ ਕੌਂਸਲ ਬਰਨਾਲਾ ਤੇ ਧਨੌਲਾ ਵਿਚ ਭਿ੍ਸ਼ਟਾਚਾਰ ਸੰਸਦ ਮੈਂਬਰ ਦੀ ਸ਼ਹਿ 'ਤੇ ਹੋ ਰਿਹਾ ਹੈ ਅਤੇ ਇਸੇ ਕਾਰਨ ਘਟੀਆ ਮਟੀਰੀਅਲ ਵਰਤਣ ਵਾਲੀ ਸੁਸਾਇਟੀ ਤੇ ਕਨਸਟਰੱਕਸ਼ਨ ਫਰਮ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਮੀਤ ਹੇਅਰ ਜੇਕਰ ਇਮਾਨਦਾਰ ਹਨ ਤਾਂ ਹੋ ਰਹੇ ਨਗਰ ਕੌਂਸਲਾਂ ਵਿਚ ਭਿ੍ਸ਼ਟਾਚਾਰ ਦੀ ਜਾਂਚ ਕਰਵਾਉਣ ਤਾਂ ਜੋ ਸੱਚਾਈ ਸਭ ਦੇ ਸਾਹਮਣੇ ਆ ਸਕੇ | ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਹਲਕਾ ਬਰਨਾਲਾ ਵਿਚ ਹੋ ਰਹੇ ਵਿਕਾਸ ਕੰਮਾਂ ਸਬੰਧੀ ਜੇਕਰ ਕਿਧਰੇ ਘਟੀਆ ਮਟੀਰੀਅਲ ਵਰਤਿਆ ਗਿਆ ਤਾਂ ਉਹ ਮੌਕੇ 'ਤੇ ਪਹੁੰਚ ਕੇ ਇਸ ਦਾ ਖੁਲਾਸਾ ਕਰਨ ਤੋਂ ਪਿੱਛੇ ਨਹੀਂ ਹਟਣਗੇ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਮੰਗ ਕੀਤੀ ਕਿ ਜ਼ਿਲ੍ਹਾ ਬਰਨਾਲਾ ਖਾਸਕਰ ਨਗਰ ਕੌਂਸਲ ਬਰਨਾਲਾ ਤੇ ਧਨੌਲਾ ਵਿਚ ਵਿਕਾਸ ਕੰਮਾਂ ਨੂੰ ਲੈ ਕੇ ਹੋ ਰਹੇ ਭਿ੍ਸ਼ਟਾਚਾਰ ਸਬੰਧੀ ਉੱਚ ਪੱਧਰੀ ਜਾਂਚ ਕੀਤੀ ਜਾਵੇ | ਸ: ਬਾਠ ਨੇ ਪਿਛਲੇ ਦਿਨੀਂ ਸੰਸਦ ਮੈਂਬਰ ਮੀਤ ਹੇਅਰ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਕੁਝ ਦਾਅਵਿਆਂ ਸਬੰਧੀ ਗੁਰੂ ਘਰ ਜਾਣ ਦੀ ਦਿੱਤੀ ਗਈ ਚੁਣੌਤੀ ਨੂੰ ਵੀ ਕਬੂਲ ਕੀਤਾ ਗਿਆ | ਪ੍ਰੈਸ ਕਾਨਫਰੰਸ ਵਿਚ ਨਾਲ ਬੈਠੇ ਨਗਰ ਕੌਂਸਲ ਧਨੌਲਾ ਦਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਮੁੰਦਰੀ ਨੇ ਕਿਹਾ ਕਿ ਧਨੌਲਾ ਵਿਚ 20 ਕਰੋੜ ਦੇ ਵਿਕਾਸ ਕਾਰਜ ਕਰਵਾਏ ਗਏ ਹਨ, ਜੋ ਕਿਧਰੇ ਵੀ ਨਜ਼ਰ ਨਹੀਂ ਆਉਂਦੇ | ਇਸ ਸਬੰਧੀ ਉਨ੍ਹਾਂ ਵਲੋਂ ਸੰਸਦ ਮੈਂਬਰ ਮੀਤ ਹੇਅਰ ਅਤੇ ਹੋਰ ਆਗੂਆਂ ਦੇ ਧਿਆਨ ਵਿਚ ਕਈ ਵਾਰ ਲਿਆਂਦਾ ਗਿਆ ਪਰ ਉਨ੍ਹਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਜਿਸ ਕਾਰਨ ਹੁਣ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਪਾਸਾ ਵੱਟ ਲਿਆ ਹੈ ਅਤੇ ਭਿ੍ਸ਼ਟਾਚਾਰ ਖਿਲਾਫ਼ ਲੜਾਈ ਲੜ ਰਹੇ ਗੁਰਦੀਪ ਸਿੰਘ ਬਾਠ ਨਾਲ ਡੱਟ ਕੇ ਖੜਾਂਗਾ | ਇਸ ਮੌਕੇ ਰਜਤ ਬਾਂਸਲ ਲੱਕੀ, ਪੁਸ਼ਪ ਬਾਂਸਲ, ਵਿਕਾਸ ਗਰਗ, ਮਹਿੰਦਰ ਸਿੰਘ ਸਿੱਧੂ, ਐਡਵੋਕੇਟ ਪਰਵਿੰਦਰ ਸਿੰਘ ਝਲੂਰ, ਬੀਬੀ ਕਿਰਨਦੀਪ ਕੌਰ, ਐਸ.ਪੀ. ਗੁਪਤਾ, ਕੈਪਟਨ ਗੁਰਮੇਲ ਸਿੰਘ ਘੁੰਮਣ, ਜੱਸੀ ਸੰਘੇੜਾ, ਅਸ਼ੋਕ ਉਪਲ, ਗੁਰਿੰਦਰ ਸ਼ੈਟੀ, ਅਮਰਜੀਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਦੀਵਾਨਾ, ਮਨਜੀਤ ਬਾਜਵਾ, ਸੁਖਪਾਲ ਬਖਤਗੜ੍ਹ, ਸੈਂਬਰ ਖਾਨ, ਹਰਜਿੰਦਰ ਸਿੰਘ ਕਰਮਗੜ੍ਹ, ਸੁਖਵਿੰਦਰ ਸਿੰਘ ਰਾਜਗੜ੍ਹ, ਅਵਿਨਾਸ਼ ਕੁਮਾਰ ਧਨੌਲਾ, ਬਿੰਦਰ ਸਿੰਘ ਕੱਟੂ, ਜਗਜੀਤ ਸਿੰਘ ਕੱਟੂ, ਮਨਦੀਪ ਸਿੰਘ ਭੱਠਲ, ਦਰਸ਼ਨ ਸਿੰਘ ਝਲੂਰ ਸਮੇਤ ਵੱਡੀ ਗਿਣਤੀ ਵਿਚ ਸਮਰਥਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ 'ਚ 3300 ਤੋਂ ਵੱਧ ਹੜ੍ਹ ਪੀੜਤਾਂ ਨੂੰ ਕੀਤਾ ਗਿਆ ਰੈਸਕਿਊ : ਡਿਪਟੀ ਕਮਿਸ਼ਨਰ ਅਗਲੀ ਖ਼ਬਰ 52 ਪੇਟੀਆਂ ਠੇਕਾ ਸ਼ਰਾਬ ਦੇਸੀ ਸਮੇਤ ਦੋ ਵਿਅਕਤੀ ਕਾਬੂ <br/>
Ad Position 24