05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਮਹਾਰਾਜਾ ਅਗਰਸੈਨ ਜੈਅੰਤੀ ਅਤੇ ਨਵਰਾਤਰਿਆਂ ਦੇ ਸ਼ੁੱਭ ਮੌਕੇ 'ਤੇ ਧਵਜਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 23-09-2025

ਤਪਾ ਮੰਡੀ, 22 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੰਜਾਬ ਪ੍ਰਦੇਸ਼ ਅਗਰਵਾਲ ਸੰਮੇਲਨ ਤਪਾ ਵਲੋਂ ਮਹਾਰਾਜਾ ਅਗਰਸੈਨ ਦੀ 5149ਵੀਂ ਜੈਅੰਤੀ ਅਤੇ ਨਵਰਾਤਰਿਆਂ ਦੇ ਸ਼ੁੱਭ ਮੌਕੇ 'ਤੇ ਸਮੂਹ ਨਗਰ ਦੇ ਸਹਿਯੋਗ ਨਾਲ ਸ਼ਹਿਰ 'ਚ ਧਵਜ਼ਾ ਯਾਤਰਾ ਕੱਢੀ ਗਈ | ਸਮਾਗਮ ਮੌਕੇ ਪੰਡਿਤ ਕਾਲਾ ਰਾਮ ਬੇਦ ਪਾਠੀ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਰੀਬਨ ਦੀ ਰਸਮ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ, ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ ਅਤੇ ਡਾ: ਬਾਲ ਚੰਦ ਬਾਂਸਲ, ਝੰਡੇ ਦੀ ਰਸਮ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਅਤੇ ਪੂਜਨ ਅਤੇ ਜੋਤੀ ਪ੍ਰਚੰਡ ਦੀ ਰਸਮ ਯੂਥ ਵਿੰਗ ਅਗਰਵਾਲ ਸਭਾ ਦੇ ਸੂਬਾ ਪ੍ਰਧਾਨ ਮੋਹਿਤ ਸਿੰਗਲਾ ਵਲੋਂ ਸਮੇਤ ਪਰਿਵਾਰ ਅਦਾ ਕਰਵਾਈ ਗਈ | ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਅਗਰਵਾਲ ਪਰਿਵਾਰ ਮਿਲਨ ਸੰਘ ਦੇ ਪ੍ਰਧਾਨ ਸੁਨੀਲ ਜੈਨ ਮਿੱਤਲ ਲੁਧਿਆਣਾ ਅਤੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰੀਟਾ ਗੋਇਲ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ, ਦਾ ਸੰਮੇਲਨ ਦੇ ਸਮੂਹ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ | ਧਵਜ਼ਾ ਯਾਤਰਾ ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ ਅਤੇ ਬਾਜ਼ਾਰਾਂ ਵਿਚੋਂ ਦੀ ਹੁੰਦੀ ਹੋਈ ਸ੍ਰੀ ਗੀਤਾ ਭਵਨ ਵਿਖੇ ਸਮਾਪਤ ਹੋਈ | ਧਾਰਮਿਕ ਸਮਾਗਮ ਮੌਕੇ ਵੱਖ-ਵੱਖ ਪਤਵੰਤਿਆਂ ਨੇ ਮਹਾਰਾਜਾ ਅਗਰਸੈਨ ਦੀ ਜੀਵਨੀ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਵਲੋਂ ਦਿਖਾਏ ਰਸਤੇ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਸੰਮੇਲਨ ਦੇ ਸਮੂਹ ਮੈਂਬਰਾਂ ਨੇ ਆਏ ਪਤਵੰਤਿਆਂ ਨੂੰ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ ਅਤੇ ਗੁਰਤੇਜ ਸਿੰਘ ਧਾਲੀਵਾਲ, ਬਲਜੀਤ ਬਾਸੀ, ਅਮਨ ਦਰਾਕਾ, ਹੈਰੀ ਧਾਲੀਵਾਲ, ਮੁਨੀਸ਼ ਕੁਮਾਰ, ਰਣਜੀਤ ਲਾਡੀ ਤੋਂ ਇਲਾਵਾ ਸੰਮੇਲਨ ਦੇ ਪ੍ਰਧਾਨ ਦੀਪਕ ਗਰਗ, ਚੇਅਰਮੈਨ ਸੁਰਿੰਦਰ ਗੋਇਲ, ਮੀਤ ਪ੍ਰਧਾਨ ਅਸ਼ੋਕ ਗੋਇਲ, ਸਲਾਹਕਾਰ ਵਿਜੇ ਕੁਮਾਰ ਧੂਰਕੋਟੀਆ, ਰਾਕੇਸ਼ ਕੁਮਾਰ ਸਿੰਗਲਾ, ਰੂਬਿਨ ਕੁਮਾਰ ਰੂਬੀ, ਰਾਜਿੰਦਰ ਕੁਮਾਰ ਰਿੰਕੂ, ਭਾਰਤ ਭੂਸ਼ਨ ਬਾਂਸਲ, ਸੁਸ਼ੀਲ ਕੁਮਾਰ ਲਵਲੀ, ਪਦਮ ਭੂਸ਼ਨ, ਰਿਸ਼ੀ ਦੇਵ ਗਰਗ, ਕਿ੍ਸ਼ਨ ਚੰਦ ਮਲੇਰਕੋਟਲੇ ਵਾਲੇ ਆਦਿ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਲਾਸਟਿਕ ਮੁਕਤ ਬੈਗ ਵੰਡਣ ਮੁਹਿੰਮ ਦੀ ਡੀ. ਸੀ. ਬਰਨਾਲਾ ਨੇ ਕੀਤੀ ਸ਼ੁਰੂਆਤ ਅਗਲੀ ਖ਼ਬਰ ਪੰਜਾਬ ਸਰਕਾਰ ਹੜ੍ਹ ਪੀੜਤਾਂ ਨੂੰ ਜਲਦੀ ਹੀ ਰਾਸ਼ੀ ਮੁਹੱਈਆ ਕਰਵਾਏਗੀ-ਲਾਭ ਸਿੰਘ ਉਗੋਕੇ
Ad Position 24
No active advertisement