03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪਿੰਡ ਕਲਾਲਾ 'ਚ ਨਾਜਾਇਜ਼ ਉਸਾਰੀ ਰੁਕਵਾਉਣ ਲਈ ਪਾਣੀ ਵਾਲੀ ਟੈਂਕੀ 'ਤੇ ਚੜ੍ਹੀ ਅÏਰਤ

Ad Position 21
No active advertisement
ਅਜੀਤ ਡੈਸਕ 23-09-2025

ਮਹਿਲ ਕਲਾਂ, 22 ਸਤੰਬਰ (ਅਵਤਾਰ ਸਿੰਘ ਅਣਖੀ)-ਪਿੰਡ ਕਲਾਲਾ ਵਿਖੇ ਨਾਜਾਇਜ਼ ਉਸਾਰੀ ਨੂੰ ਰੁਕਵਾਉਣ ਲਈ ਇਕ ਬਜ਼ੁਰਗ ਅÏਰਤ ਵਲੋਂ ਪਾਣੀ ਵਾਲੀ ਟੈਂਕੀ 'ਤੇ ਚੜ੍ਹਨ ਦਾ ਪਤਾ ਲੱਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਅÏਰਤ ਗੁਰਜੀਤ ਕੌਰ ਪਤਨੀ ਸਵ: ਬਲਵਿੰਦਰ ਸਿੰਘ ਵਾਸੀ ਕਲਾਲਾ ਦਾ ਦੋਸ਼ ਹੈ ਕਿ ਉਸ ਦੇ ਘਰ ਨੂੰ ਜਾਂਦੇ ਪੰਚਾਇਤੀ ਰਸਤੇ ਉੱਪਰ ਗੁਆਂਢੀਆਂ ਵਲੋਂ ਨਾਜਾਇਜ਼ ਕਬਜ਼ਾ ਕਰ ਕੇ ਰੋਕਿਆ ਜਾ ਰਿਹਾ ਹੈ | ਇਸ ਸਬੰਧੀ ਉਨ੍ਹਾਂ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਵੀ ਸ਼ਿਕਾਇਤ ਕੀਤੀ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ | ਇਨਸਾਫ਼ ਲੈਣ ਲਈ ਆਖੀਰ ਉਸ ਨੂੰ ਅੱਜ ਪਾਣੀ ਵਾਲੀ ਟੈਂਕੀ 'ਤੇ ਚੜ੍ਹਨਾ ਪਿਆ | ਉਨ੍ਹਾਂ ਡਿਪਟੀ ਕਮਿਸ਼ਨਰ ਬਰਨਾਲਾ, ਐਸ.ਐੱਸ.ਪੀ. ਬਰਨਾਲਾ ਤੋਂ ਮੰਗ ਕੀਤੀ ਕਿ ਗੁਆਂਢੀਆਂ ਵਲੋਂ ਨਾਜਾਇਜ਼ ਤੌਰ 'ਤੇ ਉਸਾਰੀ ਜਾ ਰਹੀ ਕੰਧ ਨੂੰ ਤੁਰੰਤ ਰੋਕਿਆ ਜਾਵੇ, ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ | ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਰਣਜੀਤ ਸਿੰਘ ਮਿੱਠੂ ਨੇ ਪੀੜਤ ਅÏਰਤ ਲਈ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਇਸ ਰਸਤੇ ਦਾ ਰਕਬਾ ਕੁੱਲ 11 ਫੁੱਟ ਹੈ, ਦੂਜੀ ਧਿਰ ਵਲੋਂ ਕੰਧ ਕਰ ਕੇ ਤਿੰਨ ਫੁੱਟ ਥਾਂ ਨਜਾਇਜ਼ ਰੋਕੀ ਜਾ ਰਹੀ ਹੈ | ਇਸ ਸਬੰਧੀ ਦੋਵੇਂ ਧਿਰਾਂ ਵਿਚਕਾਰ ਕੇਸ ਵੀ ਮਾਨਯੋਗ ਅਦਾਲਤ 'ਚ ਚੱਲ ਰਿਹਾ ਹੈ | ਇਸ ਸਬੰਧੀ ਪਤਾ ਲੱਗਦਿਆ ਮੌਕੇ 'ਤੇ ਪੁੱਜੇ ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਸਰਬਜੀਤ ਸਿੰਘ ਨੇ ਗੁਰਜੀਤ ਕੌਰ ਨਾਲ ਗੱਲਬਾਤ ਕੀਤੀ ਪਰ ਉਹ ਨਾਜਾਇਜ਼ ਕਬਜ਼ਾ ਛੁਡਵਾਉਣ ਦੀ ਮੰਗ 'ਤੇ ਅੜੀ ਰਹੀ | ਸਥਿਤੀ ਨੂੰ ਸੰਭਾਲਣ ਲਈ ਤਹਿਸੀਲਦਾਰ ਅਸ਼ਵਨੀ ਕੁਮਾਰ ਨੇ ਦੋਵੇਂ ਧਿਰਾਂ ਨੂੰ ਰਸਤੇ ਦੇ ਰਕਬੇ ਦੀ ਮੁਕੰਮਲ ਮਿਣਤੀ ਕਰਵਾਉਣ 'ਤੇ ਸਹਿਮਤ ਕਰ ਲਿਆ ਅਤੇ ਕੰਧ ਉਸਾਰੀ ਦੇ ਕੰਮ ਨੂੰ ਰੋਕ ਦਿੱਤਾ | ਕੰਧ ਉੱਪਰ ਲਾਈਆਂ ਇੱਟਾਂ ਨੂੰ ਜਦੋਂ ਉਤਾਰਨਾ ਸ਼ੁਰੂ ਕੀਤਾ ਗਿਆ ਤਾਂ ਦੋਵੇਂ ਧਿਰਾਂ 'ਚ ਝੜਪ ਹੋ ਗਈ, ਇਸ ਦੌਰਾਨ ਕੌਰ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਜਗਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜ਼ਖ਼ਮੀ ਹੋ ਗਏ, ਜਿਸ ਨੂੰ ਇਲਾਜ ਲਈ ਕਮਿਊਨਿਟੀ ਹੈੱਲਥ ਸੈਂਟਰ ਮਹਿਲ ਕਲਾਂ ਵਿਖੇ ਭਰਤੀ ਕਰਵਾਇਆ ਗਿਆ | ਦੂਜੀ ਧਿਰ ਗੁਰਦੇਵ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਕਲਾਲਾ ਨੇ ਗੁਰਜੀਤ ਕੌਰ ਵਲੋਂ ਲਗਾਉਂਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਵਲੋਂ 11 ਫੁੱਟ ਦੀ ਬਜਾਏ 12 ਫੁੱਟ ਰਸਤਾ ਛੱਡ ਕੇ ਕੰਧ ਉਸਾਰੀ ਜਾ ਰਹੀ ਹੈ ਅਤੇ ਇਸ ਸਬੰਧੀ ਅਦਾਲਤੀ ਕੇਸ ਵੀ ਉਹ ਜਿੱਤੇ ਚੁੱਕੇ ਹਨ | ਉਨ੍ਹਾਂ ਵਲੋਂ ਕੁੱਝ ਵੀ ਗ਼ਲਤ ਨਹੀਂ ਕੀਤਾ ਜਾ ਰਿਹਾ | ਪੁਲਿਸ ਅਧਿਕਾਰੀਆਂ ਵਲੋਂ 5 ਵਜੇ ਦੇ ਕਰੀਬ ਅÏਰਤ ਨੂੰ ਮਨਾ ਕੇ ਟੈਂਕੀ ਤੋਂ ਹੇਠਾਂ ਉਤਾਰ ਲਿਆ ਗਿਆ | ਖ਼ਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਜ਼ਖਮੀ ਦੇ ਬਿਆਨਾਂ 'ਤੇ ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰਨ ਦੀ ਪ੍ਰਕਿਰਿਆ ਅਰੰਭ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਖੁੱਡੀ ਕਲਾਂ ਵਿਖੇ ਸੜਕ ਬਣਾਉਣ ਤੋਂ ਪਹਿਲਾਂ ਨਿਕਾਸੀ ਨਾਲਾ ਬਣਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਇਆ ਟਕਰਾਅ <... ਅਗਲੀ ਖ਼ਬਰ 113 ਗ੍ਰਾਮ ਨਸ਼ੀਲੇ ਪਾਊਡਰ ਅਤੇ ਗੋਲੀਆਂ ਸਮੇਤ ਦੋ ਕਾਬੂ
Ad Position 24
No active advertisement