08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪਿੰਡ ਧੌਲਾ ਵਿਖੇ ਹੜ੍ਹ ਪੀੜਤ ਗ਼ਰੀਬ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇ ਚੈਕ ਵੰਡੇ

Ad Position 21
No active advertisement
ਅਜੀਤ ਡੈਸਕ 19-10-2025
ਰੂੜੇਕੇ ਕਲਾਂ, 18 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਧੌਲਾ ਵਿਖੇ ਹੜ੍ਹ ਪੀੜ੍ਹਤ ਗ਼ਰੀਬ ਪਰਿਵਾਰਾਂ ਨੂੰ ਸਮਾਜ ਸੇਵੀ ਸਿਮਰਨ ਸਿੰਘ ਸੰਮੀ ਜਰਮਨ ਵਲੋਂ ਭੇਜੀ ਗਈ ਆਰਥਿਕ ਸਹਾਇਤਾ ਦੇ ਚੈਕ ਪੀੜ੍ਹਤ ਪਰਿਵਾਰਾਂ ਦੇ ਮੁਖੀਆਂ ਨੂੰ ਵੰਡੇ ਗਏ | ਚੈਕ ਜਾਰੀ ਕਰਦਿਆਂ ਗ੍ਰਾਮ ਪੰਚਾਇਤ ਧੌਲਾ ਦੇ ਸਰਪੰਚ ਰਾਜਿੰਦਰ ਕੌਰ ਧੌਲਾ, ਗ੍ਰੰਥੀ ਦਰਸ਼ਨ ਸਿੰਘ ਨਿਹੰਗ, ਯੂਥ ਆਗੂ ਕਰਮਜੀਤ ਸਿੰਘ ਗਗਨ ਧੌਲਾ ਆਦਿ ਨੇ ਕਿਹਾ ਕਿ ਵਿਦੇਸ਼ ਵਿਚ ਰਹਿੰਦੇ ਪਿੰਡ ਦੇ ਨੌਜਵਾਨ ਸਿਮਰਨ ਸਿੰਘ ਸੰਮੀ ਦਾ ਸ਼ਲਾਘਾਯੋਗ ਉਪਰਾਲਾ ਹੈ ਜਿਨ੍ਹਾਂ ਨੇ ਗ਼ਰੀਬ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਭੇਜੀ ਹੈ | ਕਿਉਂਕਿ ਕੁਦਰਤੀ ਆਫ਼ਤ ਸਮੇਂ ਗ਼ਰੀਬ ਪਰਿਵਾਰਾਂ ਨੂੰ ਆਰਥਿਕ ਮਦਦ ਦੀ ਬਹੁਤ ਲੋੜ ਹੁੰਦੀ ਹੈ | ਪਿੰਡ ਦੇ ਜਿਹੜੇ 9 ਪਰਿਵਾਰਾਂ ਦੇ ਘਰਾਂ ਦਾ ਆਰਥਿਕ ਨੁਕਸਾਨ ਹੋਇਆ ਸੀ | ਉਨ੍ਹਾਂ ਨੂੰ ਆਰਥਿਕ ਸਹਾਇਤਾ ਦੇ ਚੈਕ ਜਾਰੀ ਕੀਤੇ ਗਏ ਹਨ | ਇਸ ਮੌਕੇ ਨਿਰਭੈ ਸਿੰਘ, ਪ੍ਰਧਾਨ ਜੱਗੀ ਸਿੰਘ, ਸਵਰਨ ਸਿੰਘ ਕਾਲਾ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਟੈਨਫੋਰਡ ਸਕੂਲ ਚੰਨਣਵਾਲ 'ਚ ਦੀਵਾਲੀ ਪ੍ਰੋਗਰਾਮ ਮੌਕੇ ਵੱਖ-ਵੱਖ ਮੁਕਾਬਲੇ ਕਰਵਾਏ ਅਗਲੀ ਖ਼ਬਰ ਅਣ-ਅਧਿਕਾਰਤ ਕਾਲੋਨੀ ਕੱਟਣ 'ਤੇ 5 ਵਿਰੁੱਧ ਮਾਮਲਾ ਦਰਜ <br/>
Ad Position 24