ਬਰਨਾਲਾ, 18 ਅਕਤੂਬਰ (ਅਸ਼ੋਕ ਭਾਰਤੀ)-ਵਾਈ.ਐਸ. ਸਕੂਲ ਬਰਨਾਲਾ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਵਾਤਾਵਰਣ-ਅਨੁਕੂਲ ਦੀਵਾਲੀ ਮਨਾਉਣ ਦਾ ਦਿਲੋਂ ਪ੍ਰਣ ਵੀ ਲਿਆ ਤੇ ਪਟਾਕੇ ਨਾ ਚਲਾਉਣ, ਵਾਤਾਵਰਨ ਦੀ ਰੱਖਿਆ ਕਰਨ ਅਤੇ ਹੱਥ ਨਾਲ ਬਣੇ ਟਿਕਾਊ ਸਜਾਵਟ ਦੀ ਵਰਤੋਂ ਕਰਨ ਦਾ ਵਾਅਦਾ ਕੀਤਾ | ਸੰਸਥਾ ਵਿਖੇ ਬੱਚਿਆਂ ਨੇ ਹੱਥ ਨਾਲ ਬਣੀਆਂ ਸਮਗਰੀਆਂ ਦੀ ਇਕ ਸ਼ਾਨਦਾਰ ਪ੍ਰਦਰਸ਼ਨੀ ਰਾਹੀਂ ਆਪਣੀ ਰਚਨਾਤਮਿਕਤਾ ਪ੍ਰਦਰਸ਼ਿਤ ਕੀਤੀ | ਇਹ ਚੀਜ਼ਾਂ ਵੇਚੀਆਂ ਜਾਣਗੀਆਂ, ਅਤੇ ਇਕੱਠੀ ਕੀਤੀ ਗਈ ਰਕਮ ਜ਼ਰੂਰਤਮੰਦਾਂ ਅਤੇ ਲੋੜਵੰਦਾਂ ਨੂੰ ਦਾਨ ਕੀਤੀ ਜਾਵੇਗੀ | ਸਕੂਲ 'ਚ ਡੈਕੋਰੇਸ਼ਨ ਕੀਤੀ ਗਈ ਤੇ ਰੰਗੋਲੀਆਂ ਬਣਾਈਆਂ ਗਈਆਂ | ਇਸ ਮੌਕੇ ਸੰਸਥਾ ਦੇ ਪ੍ਰਧਾਨ ਪ੍ਰੋ: ਦਰਸ਼ਨ ਕੁਮਾਰ, ਡਾਇਰੈਕਟਰ ਵਰੁਣ ਭਾਰਤੀ, ਪਿ੍ੰਸੀਪਲ ਵਿੰਮੀਪੁਰੀ ਨੇ ਵਿਦਿਆਰਥੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਤੇ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |