19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਹੰਡਿਆਇਆ ਵਿਖੇ ਸੀਵਰੇਜ ਦਾ ਗੰਦਾ ਪਾਣੀ ਓਵਰਫ਼ਲੋ ਹੋਣ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 03-11-2025
ਹੰਡਿਆਇਆ, 2 ਨਵੰਬਰ (ਗੁਰਜੀਤ ਸਿੰਘ ਖੁੱਡੀ)-ਬਠਿੰਡਾ ਚੰਡੀਗੜ੍ਹ ਕੌਮੀ ਮਾਰਗ ਨੰਬਰ 7 ਉਪਰ ਹੰਡਿਆਇਆ ਵਿਖੇ ਸੀਵਰੇਜ ਦਾ ਗੰਦਾ ਪਾਣੀ ਓਵਰਫ਼ਲੋ ਹੋ ਕੇ ਇਕ ਥਾਂ ਇਕੱਠਾ ਹੋਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਬੰਧੀ ਸਤਨਾਮ ਸਿੰਘ, ਸ਼ਾਹ ਜੀ, ਗੋਰਾ ਸਿੰਘ, ਘੁੰਮਣ ਸਿੰਘ, ਲਖਵੀਰ ਸਿੰਘ, ਜਗਜੀਤ ਸਿੰਘ ਜੱਗਾ, ਵਰਿੰਦਰ ਸਿੰਘ ਗੋਗੀ, ਆਤਮਾ ਸਿੰਘ, ਮਨਦੀਪ ਕੁਮਾਰ, ਕੁਲਦੀਪ ਸਿੰਘ, ਗੁਰਤੇਜ ਸਿੰਘ ਰਾਣਾ, ਸੈਂਬਰ ਖ਼ਾਨ, ਤਜਿੰਦਰ ਸਿੰਘ, ਸੁਖਪਾਲ ਸਿੰਘ, ਰਾਕੇਸ਼ ਕੁਮਾਰ ਆਦਿ ਸਮੇਤ ਹੋਰ ਵਾਸੀਆਂ ਨੇ ਕਿਹਾ ਕਿ ਨਗਰ ਪੰਚਾਇਤ ਹੰਡਿਆਇਆ ਦੇ ਸੀਵਰੇਜ ਦੀਆਂ ਪਾਈਪਾਂ ਦਾ ਗੰਦਾ ਪਾਣੀ ਓਵਰਫ਼ਲੋ ਹੋ ਕੇ ਮੇਨ ਢੱਕਣਾਂ ਰਾਹੀਂ ਸੜਕ 'ਤੇ ਦੂਰ ਤੱਕ ਫਿਰਦਾ ਰਹਿੰਦਾ ਹੈ ਅਤੇ ਸੀਵਰੇਜ ਦੇ ਗੰਦੇ ਪਾਣੀ ਦੀ ਬਦਬੂ ਹੋਣ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ, ਜਿਸ ਨਾਲ ਕਸਬੇ ਵਿਚ ਡੇਂਗੂ, ਚਿਕਨਗੁਨੀਆ, ਬੁਖ਼ਾਰ ਦੇ ਮਰੀਜ਼ ਦਾ ਅਥਾਹ ਵਾਧਾ ਹੋ ਰਿਹਾ ਹੈ ਅਤੇ ਮਰੀਜ਼ ਪ੍ਰਾਈਵੇਟ ਡਾਕਟਰਾਂ ਤੋਂ ਲੁਟਾ ਹੋ ਰਹੇ ਹਨ | ਇਸੇ ਬਿਮਾਰੀ ਕਾਰਨ ਹੀ ਇਕ ਨੌਜਵਾਨ ਦੀ ਭਰ ਜਵਾਨੀ ਵਿਚ ਮੌਤ ਹੋ ਚੁੱਕੀ ਹੈ ਪ੍ਰੰਤੂ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ, ਕਾਰਜ ਸਾਧਕ ਅਫ਼ਸਰ ਅਤੇ ਮੈਂਬਰ ਕੌਂਸਲਰ ਇਨ੍ਹਾਂ ਸਮੱਸਿਆ ਨੂੰ ਹੱਲ ਕਰਨ ਵਿਚ ਨਾਕਾਮ ਰਹੇ ਹਨ | ਕਸਬੇ ਵਿਚ ਹੋਰ ਥਾਵਾਂ 'ਤੇ ਵੀ ਸੀਵਰੇਜ ਦੇ ਢੱਕਣਾਂ ਰਾਹੀਂ ਜਿਵੇਂ ਸਾਲਾਨੀ ਪੱਤੀ, ਬਾਬਾ ਜੀਵਨ ਸਿੰਘ ਨਗਰ, ਸੈਦੋ ਪੱਤੀ, ਮਸਜਿਦ ਵਾਲੀ ਗਲੀ, ਹੰਡਿਆਇਆ ਟੈਂਪੂ ਸਟੈਂਡ ਆਦਿ ਹੋਰ ਥਾਵਾਂ 'ਤੇ ਗੰਦਾ ਪਾਣੀ ਬਾਹਰ ਫਿਰਦਾ ਰਹਿੰਦਾ ਹੈ | ਨਗਰ ਪੰਚਾਇਤ ਹੰਡਿਆਇਆ ਵਲੋਂ ਨਿਕਾਸੀ ਨਾਲਿਆਂ ਦੀ ਸਫ਼ਾਈ ਤਾਂ ਕਰਵਾਈ ਗਈ ਸੀ ਪਰ ਬਾਹਰ ਕੱਢੀ ਗੰਦਗੀ ਚਕਵਾਈ ਨਹੀਂ ਗਈ ਉਹ ਮੀਂਹ ਪੈਣ ਉਪਰੰਤ ਸਾਰੀ ਗੰਦਗੀ ਫਿਰ ਨਾਲਿਆਂ ਵਿਚ ਪੈਣ ਕਰ ਕੇ ਦੁਬਾਰਾ ਭਰ ਗਏ ਹਨ | ਜਿੱਥੇ ਮੱਛਰ ਪਣਪਦਾ ਰਹਿੰਦਾ ਹੈ ਅਤੇ ਨਗਰ ਵਾਸੀਆਂ ਨੂੰ ਬਿਮਾਰੀਆਂ ਪੈਦਾ ਕਰਦਾ ਹੈ | ਉਕਤ ਵਾਸੀਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ, ਸੀਵਰੇਜ ਅਤੇ ਜਲ ਸਪਲਾਈ ਵਿਭਾਗ ਬਰਨਾਲਾ, ਕਾਰਜ ਸਾਧਕ ਅਫਸਰ ਨਗਰ ਪੰਚਾਇਤ ਹੰਡਿਆਇਆ ਪਾਸੋਂ ਮੰਗ ਕੀਤੀ ਕਿ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਓਵਰਫ਼ਲੋ ਹੋਏ ਸੀਵਰੇਜ ਅਤੇ ਨਿਕਾਸੀ ਨਾਲਿਆਂ ਨੂੰ ਸਾਫ਼ ਕਰਵਾਇਆ ਜਾਵੇ | ਜਦੋਂ ਸੀਵਰੇਜ ਬੋਰਡ ਬਰਨਾਲਾ ਦੇ ਐਸ.ਡੀ.ਓ. ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਨੂੰ ਜਲਦ ਹੀ ਸਾਫ਼ ਕਰਵਾ ਕੇ ਲੋਕਾਂ ਨੂੰ ਆ ਰਹੀ ਮੁਸ਼ਕਲ ਦਾ ਹੱਲ ਕਰਵਾ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ-ਪ੍ਰੋ. ਬਡੂੰਗਰ ਅਗਲੀ ਖ਼ਬਰ ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਬਰਨਾਲਾ 'ਚ 10 ਵੱਡੇ ਬੇਲਰਾਂ ਨੇ ਕੀਤਾ ਕੰਮ ਸ਼ੁਰੂ, ਇਕ ਦਿਨ 'ਚ 300 ਤੋਂ 400 ਏਕੜ ਜ਼ਮੀ...
Ad Position 24