09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪਿੰਡ ਠੁੱਲੀਵਾਲ ਦੇ ਨਾਇਕ ਜਗਸੀਰ ਸਿੰਘ ਸ੍ਰੀ ਨਗਰ 'ਚ ਡਿਊਟੀ ਦੌਰਾਨ ਮੌਤ, ਮਿ੍ਤਕ ਦੇਹ ਅੱਜ ਪਹੁੰਚੇਗੀ ਪਿੰਡ ਠੁੱਲੀਵਾਲ <br/>

Ad Position 21
No active advertisement
ਨਾਇਕ ਜਗਸੀਰ ਸਿੰਘ ਠੁੱਲੀਵਾਲ ਦੀ ਪੁਰਾਣੀ ਤਸਵੀਰ | <br/> 05-11-2025
ਮਹਿਲ ਕਲਾਂ, 4 ਨਵੰਬਰ (ਅਵਤਾਰ ਸਿੰਘ ਅਣਖੀ)-ਪਿੰਡ ਠੁੱਲੀਵਾਲ (ਬਰਨਾਲਾ) ਦੇ ਕਿਸਾਨ ਪਰਿਵਾਰ ਨਾਲ ਸਬੰਧਿਤ ਫ਼ੌਜੀ ਜਵਾਨ ਦੇ ਡਿਊਟੀ ਦੌਰਾਨ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਨਾਇਕ ਜਗਸੀਰ ਸਿੰਘ (35) ਪੁੱਤਰ ਸੁਖਦੇਵ ਸਿੰਘ ਵਾਸੀ ਠੁੱਲੀਵਾਲ 24 ਮਾਰਚ 2011 ਨੂੰ ਭਾਰਤੀ ਫ਼ੌਜ ਦੀ 27 ਪੰਜਾਬ ਰੈਜੀਮੈਂਟ 'ਚ ਪਟਿਆਲਾ ਵਿਖੇ ਵਿਚ ਭਰਤੀ ਹੋਇਆ ਸੀ | ਟਰੇਨਿੰਗ ਉਪਰੰਤ ਉਸ ਨੇ ਜੰਮੂ-ਕਸ਼ਮੀਰ, ਅੰਮਿ੍ਤਸਰ, ਉੱਤਰਾਖੰਡ ਆਦਿ ਵੱਖ-ਵੱਖ ਥਾਵਾਂ 'ਤੇ ਸੇਵਾਵਾਂ ਨਿਭਾਈਆਂ | ਹੁਣ ਉਹ 53 ਆਰ.ਆਰ. ਬੜਗਾਮ, ਸ੍ਰੀ ਨਗਰ ਵਿਖੇ ਤਾਇਨਾਤ ਸੀ | ਜਿੱਥੇ ਡਿਊਟੀ ਦੌਰਾਨ ਉਸ ਦੀ ਮੌਤ ਹੋ ਗਈ | ਇਸ ਘਟਨਾ ਸਬੰਧੀ ਰੈਜੀਮੈਂਟ ਦੇ ਅਧਿਕਾਰੀਆਂ ਨੇ ਉਸ ਦੇ ਸਾਥੀ ਪਿੰਡ ਦੇ ਹੀ ਇਕ ਨਾਇਕ ਨੂੰ ਸੂਚਿਤ ਕੀਤਾ | ਜਿਸ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਸਬੰਧੀ ਅਜੇ ਕੁੱਝ ਪਤਾ ਨਹੀਂ ਲੱਗ ਸਕਿਆ, ਇਸ ਸਬੰਧੀ ਪੂਰੀ ਜਾਣਕਾਰੀ ਮਿ੍ਤਕ ਦੇਹ ਪਿੰਡ ਆਉਣ ਉਪਰੰਤ ਹੀ ਮਿਲ ਸਕੇਗੀ | ਮਿ੍ਤਕ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਜਗਸੀਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਨੂੰ ਬੜੇ ਲਾਡਾਂ ਤੇ ਚਾਵਾਂ ਨਾਲ ਪਾਲਿਆ ਸੀ | ਕੁੱਝ ਮਹੀਨੇ ਬਾਅਦ ਹੀ ਉਸ ਨੇ ਸੇਵਾ-ਮੁਕਤ ਹੋ ਕੇ ਘਰ ਆਉਣਾ ਸੀ | ਇਸ ਘਟਨਾ ਨੇ ਉਨ੍ਹਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ | ਮਿ੍ਤਕ ਨਾਇਕ ਜਗਸੀਰ ਸਿੰਘ ਆਪਣੇ ਪਿੱਛੇ ਪਤਨੀ ਬੀਬੀ ਸਰਬਜੀਤ ਕੌਰ, ਪੁੱਤਰ ਜਬਰਫਤਹਿ ਸਿੰਘ (10) ਪਰਿਵਾਰਿਕ ਮੈਂਬਰਾਂ ਨੂੰ ਛੱਡ ਗਿਆ ਹੈ | ਨਾਇਕ ਜਗਸੀਰ ਸਿੰਘ ਦੀ ਮਿ੍ਤਕ ਦੇਹ ਅੱਜ 5 ਨਵੰਬਰ ਨੂੰ ਪਿੰਡ ਠੁੱਲੀਵਾਲ (ਬਰਨਾਲਾ) ਪੁੱਜੇਗੀ | ਜਿੱਥੇ ਅੰਤਿਮ ਦਰਸ਼ਨਾਂ ਉਪਰੰਤ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ 60 ਨਸ਼ੀਲੀਆਂ ਗੋਲੀਆਂ ਸਮੇਤ ਅÏਰਤ ਗਿ੍ਫ਼ਤਾਰ <br/> ਅਗਲੀ ਖ਼ਬਰ ਏ.ਐੱਸ.ਆਈ. ਰਾਜਿੰਦਰ ਸਿੰਘ ਰਾਜਾ ਮਾਨ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਨੇ ਕੀਤੀ ਸ਼ਰਧਾਂਜਲੀ ਭੇਟ <br/>
Ad Position 24