09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪ੍ਰਭਾਤ ਫੇਰੀ ਦਾ ਮੁਸਲਿਮ ਭਾਈਚਾਰੇ ਨੇ ਕੀਤਾ ਸਵਾਗਤ <br/>

Ad Position 21
No active advertisement
ਹੰਡਿਆਇਆ ਵਿਖੇ ਮੱਖਣ ਖ਼ਾਨ, ਸਿੰਬਲ ਬੇਗ਼ਮ ਦੇ ਗ੍ਰਹਿ ਪੰਜ ਪਿਆਰਿਆ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕਰਦੇ ਹੋਏ | ਤਸਵੀਰ : ਗੁਰਜੀਤ ਸਿੰਘ ਖੁੱਡੀ <br/> 05-11-2025
ਹੰਡਿਆਇਆ, 4 ਨਵੰਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੀ ਉੱਘੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਜਿ: ਹੰਡਿਆਇਆ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖ ਕੇ ਕੱਢੀਆਂ ਜਾ ਪ੍ਰਭਾਤ ਫੇਰੀਆਂ ਦਾ ਵੱਖ-ਵੱਖ ਥਾਵਾਂ ਅਤੇ ਮੁਸਲਿਮ ਭਾਈਚਾਰੇ ਵਲੋਂ ਸਵਾਗਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਬੰਧਨ ਤੋੜ ਸਿੰਘ ਖ਼ਾਲਸਾ ਨੇ ਕਿਹਾ ਕਿ ਪ੍ਰਭਾਤ ਫੇਰੀਆਂ 9 ਨਵੰਬਰ ਤੱਕ ਚੱਲਣਗੀਆਂ | ਅੱਜ ਵੱਖ-ਵੱਖ ਪੜਾਵਾਂ ਸਲਾਣੀ ਪੱਤੀ ਬਿੱਟੂ ਸਿੰਘ, ਦੇਵ ਸਿੰਘ, ਟੈਂਪੂ ਸਟੈਂਡ ਵਿਖੇ ਪਰਮਜੀਤ ਕੌਰ, ਬਾਬਾ ਜੀਵਨ ਸਿੰਘ ਨਗਰ ਦੀਆਂ ਸੰਗਤਾਂ, ਕਿਲ੍ਹਾ ਪੱਤੀ ਦੀਆਂ ਸੰਗਤਾਂ ਅਤੇ ਇਸ ਉਪਰੰਤ ਸਮਾਪਤੀ ਮੌਕੇ ਮੁਸਲਿਮ ਭਾਈਚਾਰੇ ਦੇ ਮੱਖਣ ਖ਼ਾਨ, ਸੈਂਬਰ ਖ਼ਾਨ, ਬੀਬੀ ਸਿੰਬਲ ਨੇ ਸਵਾਗਤ ਕੀਤਾ ਅਤੇ ਪੰਜ ਪਿਆਰਿਆ ਨੂੰ ਸਿਰੋਪਾਉ ਭੇਟ ਕੀਤੇ | ਸਮੁੱਚੀ ਸੰਗਤ ਨੂੰ ਚਾਹ ਦੇ ਲੰਗਰ ਅਤੇ ਫਲ ਵੰਡੇ ਗਏ | ਇਸ ਸਮੇਂ ਸਵਰਨਜੀਤ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ ਕਾਲਾ, ਮਾਲਵਿੰਦਰ ਸਿੰਘ ਮਾਲੀ, ਜਗਰਾਜ ਸਿੰਘ ਭੋਲਾ, ਦਰਸ਼ਨ ਸਿੰਘ ਮੇਟ, ਕੁਲਦੀਪ ਸਿੰਘ, ਰਣਜੀਤ ਸਿੰਘ ਮੁੰਦਰੀ, ਭਾਈ ਹਰਬੰਸ ਸਿੰਘ, ਸੁਲੇਮਾਨ ਖ਼ਾਨ, ਮਾੜੂ ਰਾਮ, ਰੇਸ਼ਮ ਸਿੰਘ, ਜਗਤਾਰ ਸਿੰਘ ਜੱਗੀ, ਮੀਨਾ ਬੇਗਮ, ਲਿਆਕਤ ਅਲੀ, ਬਲਵਿੰਦਰ ਕੌਰ, ਇੰਜ ਹੀਰਾ ਸਿੰਘ, ਬਾਬਾ ਰਾਜਵਿੰਦਰ ਸਿੰਘ, ਕਰਮਜੀਤ ਸਿੰਘ, ਮਲਕੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਾਮਾਲੂਮ ਵਿਅਕਤੀਆਂ ਵਲੋਂ ਦੁਕਾਨਦਾਰ ਦੀ ਕੁੱਟਮਾਰ <br/> ਅਗਲੀ ਖ਼ਬਰ 60 ਨਸ਼ੀਲੀਆਂ ਗੋਲੀਆਂ ਸਮੇਤ ਅÏਰਤ ਗਿ੍ਫ਼ਤਾਰ <br/>
Ad Position 24