10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਇਲਾਕੇ ਅੰਦਰ ਚੋਰ ਗਰੋਹ ਸਰਗਰਮ, ਟਰਾਂਸਫ਼ਾਰਮਰ ਦੀ ਭੰਨਤੋੜ ਕਰ ਕੇ ਤੇਲ ਤਾਂਬਾ ਚੋਰੀ <br/>

Ad Position 21
No active advertisement
ਚੋਰਾਂ ਵਲੋਂ ਟਰਾਂਸਫ਼ਾਰਮਰ ਦੀ ਭੰਨਤੋੜ ਕਰ ਕੇ ਹੇਠਾਂ ਸੁੱਟੇ ਹੋਏ ਖ਼ਾਲੀ ਖੋਲ੍ਹ ਦਿਖਾਉਂਦੇ ਹੋਏ ਵਾਹਨ ਮਾਲਕ | ਤਸਵੀਰ : ਪ੍ਰਵੀਨ ਗਰਗ <br/> 05-11-2025
ਤਪਾ ਮੰਡੀ, 4 ਨਵੰਬਰ (ਪ੍ਰਵੀਨ ਗਰਗ)-ਇਲਾਕੇ ਅੰਦਰ ਚੋਰ ਗਰੋਹ ਇਸ ਕਦਰ ਸਰਗਰਮ ਹੈ, ਜੋ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ ਚੋਰੀ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ, ਜਿਸ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾ ਕੇ ਰੱਖ ਦਿੱਤੇ ਹਨ | ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਲਾਕੇ ਅੰਦਰ ਕਾਫੀ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਨੂੰ ਲੱਭਣ 'ਚ ਪੁਲਿਸ ਨਾਕਾਮ ਸਾਬਤ ਹੋਈ ਹੈ | ਅਜਿਹੀ ਹੀ ਚੋਰੀ ਦੀ ਘਟਨਾ ਢਿਲਵਾਂ ਰੋਡ 'ਤੇ ਸਥਿਤ ਡੇਰੇ ਨਜ਼ਦੀਕ ਵਾਪਰੀ, ਜਦੋਂ ਚੋਰ ਖੇਤ 'ਚ ਲੱਗੇ ਟਰਾਂਸਫ਼ਾਰਮਰ ਦੀ ਭੰਨਤੋੜ ਕਰ ਕੇ ਤੇਲ ਤੇ ਤਾਂਬਾ ਚੋਰੀ ਕਰ ਕੇ ਲੈ ਗਏ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਰੇਸ਼ਮ ਸਿੰਘ ਅਤੇ ਬੂਟਾ ਸਿੰਘ ਦੱਸਿਆ ਕਿ ਉਨ੍ਹਾਂ ਨੇ ਵਾਹਨ ਠੇਕੇ 'ਤੇ ਲਿਆ ਹੋਇਆ ਹੈ, ਖੇਤ 'ਚ 2 ਟਰਾਂਸਫ਼ਾਰਮਰ ਲੱਗੇ ਹੋਏ ਹਨ | ਬੀਤੀ ਰਾਤ ਚੋਰ ਗਰੋਹ ਨੇ 25 ਹਾਰਸ ਪਾਵਰ ਦੇ ਇਕ ਟਰਾਂਸਫ਼ਾਰਮਰ ਦੀ ਸਵਿੱਚ ਬੰਦ ਕਰ ਕੇ ਭੰਨਤੋੜ ਕੀਤੀ ਅਤੇ ਤੇਲ-ਤਾਂਬਾ ਚੋਰੀ ਕਰ ਕੇ ਲੈ ਗਏ | ਜਿਸ ਸਬੰਧੀ ਉਨ੍ਹਾਂ ਨੂੰ ਸਵੇਰ ਹੋਣ 'ਤੇ ਪਤਾ ਲੱਗਾ ਜਦੋਂ ਉਹ ਆਪਣੇ ਖੇਤ ਗੇੜਾ ਮਾਰਨ ਆਏ | ਇਸ ਘਟਨਾ ਨਾਲ ਉਨ੍ਹਾਂ ਦਾ ਲਗਭਗ ਹਜ਼ਾਰਾਂ ਰੁਪਈਆਂ ਦਾ ਨੁਕਸਾਨ ਹੋ ਗਿਆ | ਉਨ੍ਹਾਂ ਆਖਿਆ ਕਿ ਪਹਿਲਾਂ ਹੀ ਕਿਸਾਨ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਹਨ, ਕਿਉਂਕਿ ਪਿਛਲੇ ਦਿਨਾਂ ਦੌਰਾਨ ਆਏ ਹੜ੍ਹਾਂ ਨੇ ਕਿਸਾਨਾਂ ਨੂੰ ਕਾਫੀ ਢਾਹ ਲਾਈ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਚੋਰ ਗਰੋਹ ਨੂੰ ਕਾਬੂ ਕਰਨ ਲਈ ਅਹਿਮ ਕਦਮ ਚੁੱਕੇ ਜਾਣ | ਉਨ੍ਹਾਂ ਤੁਰੰਤ ਇਸ ਘਟਨਾ ਸਬੰਧੀ ਤਪਾ ਪੁਲਿਸ ਅਤੇ ਪਾਵਰਕਾਮ ਅਧਿਕਾਰੀਆਂ ਸੂਚਿਤ ਕੀਤਾ | ਇਸ ਮੌਕੇ ਖੇਤ ਮਾਲਕ ਤਰਸੇਮ ਚੰਦ ਭੋਲਾ ਅਤੇ ਹੋਰ ਪਤਵੰਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਰਾਈਸ ਮਿੱਲਰਜ਼ ਐਸੋਸੀਏਸ਼ਨ ਦਾ ਵਫ਼ਦ ਐੱਫ.ਸੀ.ਆਈ. ਪੰਜਾਬ ਦੇ ਚੇਅਰਮੈਨ ਤੇ ਐੱਮ.ਪੀ. ਸ਼ੇਰ ਸਿੰਘ ਘੁਬਾਇਆ ਨੂੰ ਮਿਲਿਆ... ਅਗਲੀ ਖ਼ਬਰ ਪਿੰਡ ਨਾਈਵਾਲਾ ਦਾ ਅਗਾਂਹਵਧੂ ਉੱਦਮੀ ਕਿਸਾਨ ਰਣਬੀਰ ਸਿੰਘ ਬਣਿਆ ਰਾਹ ਦਸੇਰਾ <br/>
Ad Position 24