26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਰਕਾਰ ਪੈਨਸ਼ਨਰਾਂ ਦੇ ਸਬਰ ਦਾ ਇਮਤਿਹਾਨ ਲੈਣਾ ਬੰਦ ਕਰ ਕੇ ਮੰਗਾਂ ਪੂਰੀਆਂ ਕਰੇ-ਪੈਨਸ਼ਨਰਜ਼ <br/>

Ad Position 21
No active advertisement
ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਭਦੌੜ ਦੇ ਅਹੁਦੇਦਾਰਾਂ ਜਾਣਕਾਰੀ ਦੇਣ ਸਮੇਂ | ਤਸਵੀਰ : ਰਜਿੰਦਰ ਬੱਤਾ <br/> 06-12-2025
ਭਦੌੜ, 5 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਭਦੌੜ ਦੇ ਸਮੂਹ ਪੈਨਸ਼ਨਰਜ਼ ਨੇ ਸਥਾਨਕ ਦਫ਼ਤਰ ਵਿਖੇ ਮੀਟਿੰਗ ਕਰ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਪ੍ਰਤੀ ਸਖ਼ਤ ਰੋਸ ਜਿਤਾਇਆ ਅਤੇ ਸਰਕਾਰ ਨੂੰ ਪੈਨਸ਼ਨਰਜ਼ ਦੇ ਸਬਰ ਦਾ ਇਮਤਿਹਾਨ ਨਾ ਲੈਣ ਦੀ ਨਸੀਹਤ ਦਿੰਦੇ ਹੋਏ ਬਣਦੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ ਹੈ | ਪ੍ਰਧਾਨ ਮਾ: ਰਣਧੀਰ ਸਿੰਘ, ਸਕੱਤਰ ਬਲਵਿੰਦਰ ਸਿੰਘ ਭਲੇਰੀਆ, ਮਾ: ਗੁਰਚਰਨ ਸਿੰਘ ਨਾਨਕ ਅਤੇ ਵਿੱਤ ਸਕੱਤਰ ਮਾ: ਬਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚਲੇ ਹੁਕਮਰਾਨ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੇ ਮਾਮਲੇ ਵਿਚ ਕੇਂਦਰ ਸਰਕਾਰ ਅਤੇ ਬਹੁਤ ਸਾਰੇ ਹੋਰ ਰਾਜਾਂ ਨਾਲੋਂ ਬੁਰੀ ਤਰ੍ਹਾਂ ਪਛੜ ਗਈ ਹੈ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਪੈਨਸ਼ਨਰਾਂ ਨੂੰ ਇਸ ਸਮੇਂ 42 ਫ਼ੀਸਦੀ ਮਹਿੰਗਾਈ ਭੱਤਾ ਮਿਲ ਰਿਹਾ ਹੈ, ਜਦਕਿ ਕੇਂਦਰ ਅਤੇ ਬਹੁਤ ਸਾਰੇ ਰਾਜਾਂ ਦੇ ਮੁਲਾਜ਼ਮ ਇਸ ਸਮੇਂ 58 ਫ਼ੀਸਦੀ ਮਹਿੰਗਾਈ ਭੱਤਾ ਲੈ ਰਹੇ ਹਨ ਅਤੇ ਪੰਜਾਬ ਦੀ ਸਾਰੀ ਉੱਚ ਅਫ਼ਸਰਸ਼ਾਹੀ 58 ਫ਼ੀਸਦੀ ਡੀ.ਏ. ਲੈ ਰਹੀ ਹੈ | ਉਨ੍ਹਾਂ ਕਿਹਾ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਸਾਫ਼ ਮੁੱਕਰਦੀ ਨਜ਼ਰ ਆ ਰਹੀ ਹੈ ਜਿਨ੍ਹਾਂ ਵਿਚ ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਲਾਗੂ ਕਰਨਾ, 16 ਫ਼ੀਸਦੀ ਡੀ.ਏ. ਅਤੇ ਰਹਿੰਦਾ ਬਕਾਇਆ ਤੇ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਅੰਦਰ ਡਟ ਕੇ ਸੰਘਰਸ਼ ਕੀਤਾ ਜਾਵੇਗਾ | ਉਨ੍ਹਾਂ 22 ਦਸੰਬਰ ਨੂੰ ਬਰਨਾਲਾ ਵਿਖੇ ਮਨਾਏ ਜਾ ਰਹੇ ਪੈਨਸ਼ਨਰਜ਼ ਦਿਵਸ ਅੰਦਰ ਸਮੂਹ ਮੈਂਬਰਾਂ ਪੁੱਜਣ ਦੀ ਅਪੀਲ ਵੀ ਕੀਤੀ | ਇਸ ਸਮੇਂ ਸਰਪ੍ਰਸਤ ਡਾ: ਅਮਰ ਸਿੰਘ, ਦਰਸ਼ਨ ਸਿੰਘ ਪਟਵਾਰੀ, ਸੈਕਟਰੀ ਗੁਰਦੀਪ ਸਿੰਘ ਗੋਂਦਾਰਾ, ਮਾ: ਅਮਰਜੀਤ ਚੌਧਰੀ, ਮਿੱਠੂ ਸਿੰਘ ਜੰਗੀਆਣਾ, ਮਾ: ਬਲਦੇਵ ਸਿੰਘ ਕੈਨੇਡਾ, ਹਰਦੀਪ ਕੁਮਾਰ ਦੁੱਗਲ, ਬਾਲ ਕ੍ਰਿਸ਼ਨ, ਪ੍ਰੇਮ ਨਾਥ ਅਨੰਦ, ਅਜੈਬ ਸਿੰਘ ਜੈਦ, ਗੰਢਾ ਸਿੰਘ, ਮਾ: ਜੰਗ ਸਿੰਘ, ਨਗਿੰਦਰ ਸਿੰਘ, ਮਾ: ਰਾਮ ਚੰਦ, ਰਾਜ ਕੁਮਾਰ, ਦਰਬਾਰਾ ਸਿੰਘ, ਹਰਬੰਸ ਸਿੰਘ ਸਮੀਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ <br/> ਅਗਲੀ ਖ਼ਬਰ ਐੱਸ.ਬੀ.ਐੱਸ. ਸਕੂਲ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ <br/>
Ad Position 24