24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਕਿਸਾਨਾਂ ਨੇ ਨਹਿਰੀ ਵਿਭਾਗ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ <br/>

Ad Position 21
No active advertisement
ਅਜੀਤ ਡੈਸਕ 19-12-2025

ਮਾਮਲਾ ਨਹਿਰੀ ਪਾਣੀ ਦੇ ਓਵਰਫ਼ਲੋਅ ਹੋ ਕੇ ਕਣਕ ਦੀ ਖੜ੍ਹੀ ਫ਼ਸਲ 'ਚ ਦਾਖਲ ਹੋਣ ਦਾ
ਤਪਾ ਮੰਡੀ, 18 ਦਸੰਬਰ (ਪ੍ਰਵੀਨ ਗਰਗ)-ਤਪਾ-ਆਲੀਕੇ ਰੋਡ 'ਤੇ ਸਥਿਤ ਦਰਾਜ ਰਜਵਾਹੇ ਦਾ ਨਹਿਰੀ ਪਾਣੀ ਓਵਰਫ਼ਲੋ ਹੋ ਕੇ ਕਿਸਾਨਾਂ ਦੀ ਕਣਕ ਦੀ ਖੜ੍ਹੀ ਫ਼ਸਲ ਵਿਚ ਦਾਖਲ ਹੋ ਗਿਆ, ਜਿਸ ਦੇ ਰੋਸ ਵਜੋਂ ਕਿਸਾਨਾਂ ਨੇ ਨਹਿਰੀ ਵਿਭਾਗ ਵਿਰੁੱਧ ਰੋਸ ਪ੍ਰਗਟ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਸਬੰਧੀ ਕਿਸਾਨਾਂ ਗੁਰਜੰਟ ਸਿੰਘ ਸਾਬਕਾ ਪੰਚ, ਮਲਕੀਤ ਸਿੰਘ, ਜਰਨੈਲ ਸਿੰਘ, ਗੁਰਦੀਪ ਸਿੰਘ, ਬਿੱਕਰ ਸਿੰਘ, ਲਖਵੀਰ ਸਿੰਘ ਨੇ ਦੱਸਿਆ ਕਿ ਹੁਣ ਕਣਕ ਨੂੰ ਪਾਣੀ ਦੀ ਲੋੜ ਨਹੀਂ ਹੈ, ਜਿਸ ਕਾਰਨ ਪਿੱਛੋਂ ਢਿਲਵਾਂ, ਮੋੜਾਂ ਵਾਲੇ ਸਾਰੇ ਮੋਘੇ ਖੇਤਾਂ ਵਾਲਿਆਂ ਨੇ ਬੰਦ ਕਰ ਦਿੱਤੇ ਹਨ ਅਤੇ ਫ਼ਾਲਤੂ ਪਾਣੀ ਇਸ ਟੇਲ ਵਾਲੇ ਰਜਵਾਹੇ ਵੱਲ ਆ ਗਿਆ ਸੀ ਅਤੇ ਓਵਰਫ਼ਲੋ ਹੋ ਕੇ ਖੇਤਾਂ 'ਚ ਦਾਖਲ ਹੋ ਕੇ ਫ਼ਸਲਾਂ ਨੂੰ ਨੁਕਸਾਨ ਕਰ ਰਿਹਾ ਸੀ, ਜਦ ਕਿਸਾਨਾਂ ਨੂੰ ਇਸ ਦਾ ਪਤਾ ਲੱਗਾ ਤਾਂ ਇਕੱਠੇ ਹੋ ਕੇ ਖੇਤੀ ਸੰਦਾਂ ਨਾਲ ਬੰਦ ਪਏ ਮੋਘਿਆਂ ਨੂੰ ਖੋਲ੍ਹ ਦਿੱਤਾ ਜਿਸ ਕਾਰਨ ਫ਼ਸਲ ਖ਼ਰਾਬ ਹੋਣ ਤੋਂ ਬਚਾਅ ਲਿਆ | ਕਿਸਾਨਾਂ ਨੇ ਨਹਿਰੀ ਵਿਭਾਗ ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਦ ਹੁਣ ਪਾਣੀ ਦੀ ਅੱਗੇ ਲੋੜ ਨਹੀਂ ਹੈ ਤਾਂ ਉਨ੍ਹਾਂ ਨੂੰ ਪਾਣੀ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਟੇਲ 'ਤੇ ਪੈਂਦੇ ਖੇਤਾਂ ਨੂੰ ਇਸ ਬੇਲੋੜੇ ਪਾਣੀ ਨਾਲ ਨੁਕਸਾਨ ਨਾ ਹੋਵੇ | ਹਾਜ਼ਰ ਕਿਸਾਨਾਂ ਰਣਦੀਪ ਸਿੰਘ, ਜਗਸੀਰ ਸਿੰਘ, ਲਾਭ ਸਿੰਘ, ਰੂਪ ਸਿੰਘ ਗੁਰਨੈਬ ਸਿੰਘ ਦਾ ਕਹਿਣਾ ਹੈ ਕਿ ਟੇਲ ਤੇ ਬੇਲਦਾਰ ਦੀ ਪੱਕੇ ਤੌਰ 'ਤੇ ਡਿਊਟੀ ਲਗਾਈ ਜਾਵੇ, ਜਦ ਸੰਬੰਧਿਤ ਵਿਭਾਗ ਦੇ ਜੇ.ਈ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਸਵੇਰੇ ਪਤਾ ਲੱਗਾ ਤਾਂ ਤੁਰੰਤ ਬੰਦ ਮੋਘਿਆਂ ਨੂੰ ਖੁਲ੍ਹਵਾ ਕੇ ਪਾਣੀ ਦਾ ਪੱਧਰ ਨੀਵਾਂ ਕਰਵਾ ਕੇ ਸਮੱਸਿਆ ਦਾ ਹੱਲ ਕਰਵਾਇਆ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ 'ਯੂਥ ਅਗੇਂਸਟ ਡਰੱਗਜ਼' ਮੁਹਿੰਮ ਤਹਿਤ ਕੱਢਿਆ ਪੈਦਲ ਮਾਰਚ <br/> ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਭਲਕੇ
Ad Position 24