ਟੱਲੇਵਾਲ, 18 ਦਸੰਬਰ (ਸੋਨੀ ਚੀਮਾ)-ਪੱਖੋਕੇ ਬਲਾਕ ਸੰਮਤੀ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਨਿਰਮਲਜੀਤ ਕੌਰ ਵਲੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜੀਤ ਕੌਰ ਤੋਂ 5 ਵੋਟਾਂ ਨਾਲ ਜੇਤੂ ਰਹੇ | ਇਸ ਜਿੱਤ ਉਪਰੰਤ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਤੇ ਜ਼ੋਨ ਇੰਚਾਰਜ ਗੁਰਮੇਲ ਸਿੰਘ ਮੌੜ ਦੀ ਅਗਵਾਈ ਵਿਚ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਨਿਰਮਲਜੀਤ ਕੌਰ ਦਾ ਹਾਰ ਪਾ ਕੇ ਸਨਮਾਨ ਕੀਤਾ ਤੇ ਲੱਡੂਆਂ ਨਾਲ ਮਿੱਠਾ ਕਰਵਾਇਆ | ਇਸ ਮੌਕੇ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਉਕਤ ਜਿੱਤ ਸਮੂਹ ਪਿੰਡ ਵਾਸੀਆਂ ਤੋਂ ਇਲਾਵਾ ਜ਼ੋਨ ਦੇ ਵੋਟਰਾਂ ਦੀ ਹੈ, ਜਿਨ੍ਹਾਂ ਦੀ ਮਿਹਨਤ ਸਦਕਾ ਇਹ ਸੀਟ ਕਾਂਗਰਸ ਦੀ ਝੋਲੀ ਪਈ ਹੈ | ਇਸ ਮੌਕੇ ਉਮੀਦਵਾਰ ਨਿਰਮਲਜੀਤ ਕੌਰ ਨੇ ਸਮੂਹ ਆਗੂਆਂ ਤੇ ਵਰਕਰਾਂ ਸਮੇਤ ਵੋਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਰਮਜੀਤ ਕੌਰ ਟੱਲੇਵਾਲ, ਨਾਇਬ ਸਿੰਘ ਪੰਚ, ਰਾਜ ਸ਼ਰਮਾ, ਚੰਚਲ ਸ਼ਰਮਾ, ਹੈਪੀ ਠੇਕੇਦਾਰ, ਭੋਲਾ ਸਿੰਘ ਸਾਬਕਾ ਪੰਚ, ਸੁਰਿੰਦਰਪਾਲ ਸਿੰਘ ਸਿੰਦੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |