ਟੱਲੇਵਾਲ, 18 ਦਸੰਬਰ (ਸੋਨੀ ਚੀਮਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਤੋਂ ਇਲਾਵਾ ਗੁਰੂ ਦੇ ਪਰਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਲਾਕੇ ਦੇ ਪ੍ਰਸਿੱਧ ਧਾਰਮਿਕ ਸਥਾਨ ਡੇਰਾ ਬਾਬਾ ਗੁਲਾਬ ਸਿੰਘ ਚੀਮਾ ਅਤੇ ਡੇਰਾ ਬਾਬਾ ਧਿਆਨ ਸਿੰਘ ਜੀ ਮਹਿਮੇਸਾਹੀ ਵੱਡਾ ਡੇਰਾ ਉਗੋਕੇ ਵਲੋਂ ਪਿੰਡ ਚੀਮਾ, ਜਗਜੀਤਪੁਰਾ, ਨਾਨਕਪੁਰਾ, ਪੱਖੋ ਕੈਂਚੀਆਂ ਦੀ ਸੰਗਤ ਦੇ ਸਹਿਯੋਗ ਸਦਕਾ 'ਗੁਰੂ ਕਾ ਲੰਗਰ' ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੰਤ ਵਿਕਰਮਜੀਤ ਸਿੰਘ ਚੀਮਾ ਅਤੇ ਮਹੰਤ ਐਡਵੋਕੇਟ ਅਮਨਦੀਪ ਸਿੰਘ ਉਗੋਕੇ ਨੇ ਦੱਸਿਆ ਕਿ 24 ਦਸੰਬਰ ਨੂੰ ਉਕਤ 'ਗੁਰੂ ਕਾ ਲੰਗਰ' ਪੁਰਾਣਾ ਟੋਲ ਪਲਾਜ਼ਾ ਨੇੜੇ ਜਗਜੀਤਪੁਰਾ ਵਿਖੇ ਸੰਗਤ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ |