19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਭਾਜਪਾ ਵਲੋਂ ਮਹਿਲ ਕਲਾਂ ਹਲਕੇ 'ਚ ਸਰਗਰਮੀਆਂ ਤੇਜ਼ ਕਰਨ ਲਈ ਪਿੰਡ-ਪਿੰਡ ਮੀਟਿੰਗਾਂ ਦੀ ਸ਼ੁਰੂਆਤ <br/>

Ad Position 21
No active advertisement
ਪਿੰਡ ਕਿ੍ਪਾਲ ਸਿੰਘ ਵਾਲਾ ਵਿਖੇ ਮੀਟਿੰਗ 'ਚ ਵਿਚਾਰ ਚਰਚਾ ਕਰਦੇ ਭਾਜਪਾ ਆਗੂ | ਤਸਵੀਰ : ਅਵਤਾਰ ਸਿੰਘ ਅਣਖੀ <br/> 23-12-2025
ਮਹਿਲ ਕਲਾਂ, 22 ਦਸੰਬਰ (ਅਵਤਾਰ ਸਿੰਘ ਅਣਖੀ)-ਭਾਰਤੀ ਜਨਤਾ ਪਾਰਟੀ ਹਲਕਾ ਮਹਿਲ ਕਲਾਂ ਵਲੋਂ 2027 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਗਰਮੀ ਤੇਜ਼ ਕਰਦਿਆਂ ਪਿੰਡ-ਪਿੰਡ ਲੋਕ ਸੰਪਰਕ ਮੀਟਿੰਗਾਂ ਸ਼ੁਰੂ ਕਰਨ ਦੀ ਮੁਹਿੰਮ ਵਿੱਢੀ ਗਈ ਹੈ | ਇਹ ਜਾਣਕਾਰੀ ਭਾਜਪਾ ਦੇ ਸੀਨੀਅਰ ਆਗੂ ਕੁਲਦੀਪ ਮਿੱਤਲ ਨੇ ਦਿੱਤੀ | ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਵਿਕਾਸ ਕਾਰਜਾਂ ਦੇ ਆਧਾਰ 'ਤੇ ਭਾਜਪਾ 2027 'ਚ ਮਹਿਲ ਕਲਾਂ ਸੀਟ ਜਿੱਤ ਕੇ ਭਾਜਪਾ ਹਾਈਕਮਾਂਡ ਦੀ ਝੋਲੀ ਪਾਵੇਗੀ | ਆਗੂਆਂ ਨੇ ਕਿਹਾ ਕਿ ਭਾਜਪਾ ਦੀ ਟੀਮ ਲੋਕਾਂ ਨਾਲ ਸਿੱਧਾ ਸੰਪਰਕ ਕਰੇਗੀ ਅਤੇ ਘਰ-ਘਰ ਤੱਕ ਸਰਕਾਰ ਦੀਆਂ ਨੀਤੀਆਂ ਪਹੁੰਚਾਈਆਂ ਜਾਣਗੀਆਂ | ਮੰਡਲ ਪ੍ਰਧਾਨ ਸੁਰਿੰਦਰ ਕਾਲਾ ਨੇ ਕਿਹਾ ਕਿ ਭਾਜਪਾ ਪਾਰਟੀ ਦੇ ਮੁੱਖ ਧੁਰੇ ਨਾਲ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਨਾਲ ਜੋੜ ਕੇ ਮਹਿਲ ਕਲਾਂ ਹਲਕੇ 'ਚ ਨਵੀਂ ਰਾਜਨੀਤਕ ਦਿਸ਼ਾ ਤੈਅ ਕਰੇਗੀ | ਪਰਜੀਤ ਸਿੰਘ ਨੇ ਕਿਹਾ ਕਿ 2027 ਦੀਆਂ ਚੋਣਾਂ 'ਚ ਭਾਜਪਾ ਹਲਕੇ ਅੰਦਰ ਵੱਡੀ ਸਿਆਸੀ ਤਬਦੀਲੀ ਲਿਆਵੇਗੀ | ਇਸ ਮੌਕੇ ਜਤਿੰਦਰ ਮਿੱਤਲ, ਮੁਖ਼ਤਿਆਰ ਸਿੰਘ, ਜਰਨੈਲ ਸਿੰਘ, ਬਲਜਿੰਦਰ ਸਿੰਘ, ਇਕਬਾਲ ਸਿੰਘ, ਹਨੀ ਹਾਂਸ, ਪ੍ਰੀਤ ਮਹਿਲ ਕਲਾਂ, ਸੰਦੀਪ ਦੱਧਾਹੂਰ, ਲਵਪ੍ਰੀਤ ਸਿੰਘ ਕਾਲਾ, ਰਮਨ ਜਵੰਦਾ, ਦਲਜੀਤ ਸਿੰਘ ਕਲਾਲ ਮਾਜਰਾ, ਭੂਰਾ ਸਿੰਘ ਕਲਾਲ ਮਾਜਰਾ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੱਖੋ ਕਲਾਂ ਵਿਖੇ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਸਿੱਧ ਭੋਇੰ ਰੂੜੇਕੇ ਕਲਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>
Ad Position 24