ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਕਾਬੂ, ਪੁਲਿਸ ਨਾਲ ਮੁੱਠਭੇੜ 'ਚ ਇਕ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 27-12-2025
ਬਰਨਾਲਾ, 26 ਦਸੰਬਰ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਵਲੋਂ ਲੱੁਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਮੁਠਭੇੜ ਦੌਰਾਨ ਕਾਬੂ ਕਰ ਕੇ ਰਿਵਾਲਵਰ, ਪਿਸਟਲ, ਤਿੰਨ ਜਿੰਦਾ ਕਾਰਤੂਸ, ਦੋ ਮੋਟਰਸਾਈਕਲ, ਲੋਹੇ ਦਾ ਦਾਹ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਹੋਈ ਹੈ | ਜਦਕਿ ਮੁਠਭੇੜ ਦੌਰਾਨ ਇਕ ਨੌਜਵਾਨ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ | ਪ੍ਰੈੱਸ ਕਾਨਫ਼ਰੰਸ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਪੰਜਾਬ 'ਚ ਗੈਂਗਸਟਰ, ਲੁਟੇਰੇ, ਸਮਾਜ ਵਿਰੋਧੀ ਅਨਸਰਾਂ ਦੇ ਸਫ਼ਾਏ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਬਰਨਾਲਾ ਪੁਲਿਸ ਨੂੰ ਸੂਚਨਾ ਮਿਲੀ ਕਿ ਕੁੱਝ ਵਿਅਕਤੀਆਂ ਨੇ ਇਕ ਗਰੋਹ ਬਣਾਇਆ ਹੋਇਆ ਹੈ ਜੋ ਕਿ ਜ਼ਿਲ੍ਹਾ ਬਠਿੰਡਾ, ਜ਼ਿਲ੍ਹਾ ਬਰਨਾਲਾ ਦੇ ਏਰੀਏ ਵਿਚ ਨਾਜਾਇਜ਼ ਅਸਲੇ ਨਾਲ ਵਾਰਦਾਤਾਂ ਨੂੰ ਅੰਜਾਮ ਦਿੰਦੇ ਜਾ ਰਹੇ ਹਨ | ਇਸ ਮਾਮਲੇ ਸਬੰਧੀ ਇਕ ਵੱਖਰੀ ਟੀਮ ਬਣਾਈ ਗਈ | ਜਿਸ ਦੀ ਅਗਵਾਈ ਐੱਸ.ਪੀ.(ਡੀ) ਅਸ਼ੋਕ ਕੁਮਾਰ ਸ਼ਰਮਾ, ਡੀ.ਐੱਸ.ਪੀ. ਗਜਿੰਦਰਪਾਲ ਸਿੰਘ, ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਕਰ ਰਹੇ ਸਨ, ਸੀ.ਆਈ.ਏ. ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ, ਐੱਸ.ਐੱਚ.ਓ. ਥਾਣਾ ਸਿਟੀ-1 ਲਖਵਿੰਦਰ ਸਿੰਘ, ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਗੁਰਸਿਮਰਨ ਸਿੰਘ ਦੀ ਟੀਮ ਨੂੰ ਇਤਲਾਹ ਮਿਲੀ ਕਿ ਕੁੱਝ ਵਿਅਕਤੀ ਦੋ ਮੋਟਰਸਾਈਕਲਾਂ 'ਤੇ ਅਸਲੇ ਸਮੇਤ ਕਪਾਹ ਮੰਡੀ ਬਰਨਾਲਾ ਵਿਖੇ ਬੈਠੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ | ਜਦੋਂ ਇਹ ਟੀਮ ਮੌਕੇ 'ਤੇ ਪਹੁੰਚੀ ਤਾਂ ਇਨ੍ਹਾਂ ਨੇ ਪੁਲਿਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ | ਜਵਾਬ ਵਿਚ ਪੁਲਿਸ ਨੇ ਵੀ ਫਾਇਰਿੰਗ ਕੀਤੀ, ਇਕ ਗੋਲੀ ਮਨਪ੍ਰੀਤ ਸਿੰਘ ਮਨੀ ਦੇ ਪੈਰ 'ਚ ਲੱਗੀ ਤਾਂ ਇਹ ਜ਼ਮੀਨ 'ਤੇ ਡਿਗ ਪਿਆ | ਪੁਲਿਸ ਵਲੋਂ ਫੁਰਤੀ ਵਿਖਾਉਂਦਿਆਂ ਪੰਜੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ | ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਮਨੀ ਪੱੁਤਰ ਸੱਤਪਾਲ ਸਿੰਘ ਵਾਸੀ ਰਾਮਪੁਰਾ, ਜਸਵੀਰ ਸਿੰਘ ਪੱੁਤਰ ਲਾਲ ਸਿੰਘ ਰਾਏਕੋਟ ਰੋਡ ਬਰਨਾਲਾ, ਲਖਵਿੰਦਰ ਸਿੰਘ ਲੱਕੀ ਪੱੁਤਰ ਸਤਪਾਲ ਸਿੰਘ ਵਾਸੀ ਰਾਮਪੁਰਾ, ਸੰਦੀਪ ਸਿੰਘ ਟਿੰਮੀ ਪੱੁਤਰ ਭੋਲਾ ਸਿੰਘ ਵਾਸੀ ਠੱੁਲੇਵਾਲ ਹਾਲ ਆਬਾਦ ਢਿੱਲੋਂ ਨਗਰ ਬਰਨਾਲਾ, ਦਿਨੇਸ਼ ਬਾਂਸਲ ਪੱੁਤਰ ਬਚਨ ਲਾਲ ਵਾਸੀ ਕੇ.ਸੀ. ਰੋਡ ਬਰਨਾਲਾ ਵਜੋਂ ਹੋਈ | ਹਮਲਾਵਰ ਵਲੋਂ ਕੀਤੀ ਫਾਇਰਿੰਗ ਦੀ ਇਕ ਗੋਲੀ ਪੁਲਿਸ ਦੀ ਸਰਕਾਰੀ ਗੱਡੀ ਵਿਚ ਵੀ ਲੱਗੀ | ਇਨ੍ਹਾਂ ਕੋਲੋਂ ਇਕ ਰਿਵਾਲਵਰ ਦੇਸੀ 315 ਬੋਰ, ਇਕ ਪਿਸਟਲ 32 ਬੋਰ, ਤਿੰਨ ਜਿੰਦਾ ਕਾਰਤੂਸ, ਇਕ ਖੋਲ ਕਾਰਤੂਸ, ਇਕ ਮੋਟਰਸਾਈਕਲ ਸਪਲੈਂਡਰ ਨੰ: ਪੀ.ਬੀ. 03 ਯੂ.-3961, ਇਕ ਪਲਟੀਨਾ ਮੋਟਰਸਾਈਕਲ ਬਿਨਾਂ ਨੰਬਰੀ, ਇਕ ਲੋਹੇ ਦੀ ਦਾਹ, ਇਕ ਖੋਹਿਆ ਹੋਇਆ ਮੋਬਾਈਲ ਫ਼ੋਨ ਵੀ ਬਰਾਮਦ ਹੋਇਆ | ਗਿ੍ਫ਼ਤਾਰ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਵਲੋਂ ਰਾਮਪੁਰੇ ਕਬਾੜੀਏ ਤੋਂ 2300 ਰੁਪਏ ਦੀ ਖੋਹ, ਤਪਾ ਤੋਂ ਇਕ ਮੋਬਾਈਲ ਫ਼ੋਨ, 900 ਰੁਪਏ ਨਗਦੀ ਖੋਹ, ਇਕ ਹੋਰ ਖੋਹਣ ਦੀ ਕੋਸ਼ਿਸ਼, ਦਾਣਾ ਮੰਡੀ ਬਰਨਾਲਾ 'ਚੋਂ ਇਕ ਮਾਸਟਰ ਤੋਂ 7400 ਰੁਪਏ ਦੀ ਖੋਹ ਤੇ ਸੈਨਟਰੀ ਇੰਸਪੈਕਟਰ ਤੋਂ 6000 ਰੁਪਏ ਦੀ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ | ਪੁਲਿਸ ਵਲੋਂ ਗਿ੍ਫ਼ਤਾਰ ਜਸਵੀਰ ਸਿੰਘ ਬਿੱਲਾ ਖ਼ਿਲਾਫ਼ ਥਾਣਾ ਬਰਨਾਲਾ, ਥਾਣਾ ਸਿਟੀ-1 ਵਿਚ ਇਕ-ਇਕ ਮਾਮਲਾ, ਲਖਵਿੰਦਰ ਸਿੰਘ ਖ਼ਿਲਾਫ਼ ਥਾਣਾ ਸਿਟੀ ਰਾਮਪੁਰਾ ਵਿਖੇ ਇਕ ਮਾਮਲਾ ਪਹਿਲਾਂ ਹੀ ਦਰਜ ਹੈ | ਪੁਲਿਸ ਮੁਕਾਬਲੇ 'ਚ ਜ਼ਖ਼ਮੀ ਮਨਪ੍ਰੀਤ ਸਿੰਘ ਮਨੀ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਹੈ | ਮੁਲਜ਼ਮ ਸੰਦੀਪ ਸਿੰਘ ਟਿੰਮੀ ਹੇਅਰ ਕਟਿੰਗ ਦਾ ਕੰਮ ਕਰਦਾ ਹੈ | ਇਹ ਪੁਲਿਸ ਮੁਕਾਬਲਾ ਦੇਰ ਤੱਕ ਚੱਲਦਾ ਰਿਹਾ ਹੈ | ਗਿ੍ਫ਼ਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਚੱਲਦੀ ਭੱਠੀ ਫੜੀ, 25 ਲੀਟਰ ਲਾਹਣ ਅਤੇ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਬਰਨਾਲਾ 'ਚ ਪਾਣੀ ਸਪਲਾਈ ਅਤੇ ਸੀਵਰੇਜ ਸ਼ਿਕਾਇਤਾਂ ਲਈ ਜਾਰੀ ਹੋਇਆ ਪਬਲਿਕ ਹੈਲਪ ਲਾਈਨ ਨੰਬਰ-ਕਮਿਸ਼ਨਰ ਨਗਰ ਨਿਗਮ <br/>...
Ad Position 24
No active advertisement