ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਗ਼ਰੀਬ ਤੇ ਲੋੜਵੰਦ ਬੱਚਿਆਂ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਪੁੰਨ ਹੈ-ਧਾਲੀਵਾਲ <br/>

Ad Position 21
No active advertisement
ਲੋੜਵੰਦ ਬੱਚਿਆਂ ਨੂੰ ਲੋੜੀਂਦਾ ਸਮਾਨ ਵੰਡਣ ਮੌਕੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਅਤੇ ਹੋਰ | ਤਸਵੀਰ : ਪ੍ਰਵੀਨ ਗਰਗ <br/> 27-12-2025
ਤਪਾ ਮੰਡੀ, 26 ਦਸੰਬਰ (ਪ੍ਰਵੀਨ ਗਰਗ)-ਗ਼ਰੀਬ ਤੇ ਲੋੜਵੰਦ ਬੱਚਿਆਂ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਪੁੰਨ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਅਤੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਨੇ ਮਾਤਾ ਗੁਜ਼ਰ ਕੌਰ, ਚਾਰ ਸਾਹਿਬਜ਼ਾਦਿਆਂ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਸਮੂਹ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਸਰਦ ਰੁੱਤ ਨੂੰ ਮੁੱਖ ਰੱਖਦਿਆਂ ਲੋੜਵੰਦ ਬੱਚਿਆਂ ਨੂੰ ਬੂਟ, ਕੋਟੀਆਂ, ਟੋਪੀਆਂ, ਜੁਰਾਬਾਂ ਆਦਿ ਸਮਾਨ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਸੇਵਾ ਕਰਨ ਨਾਲ ਜੋ ਮਾਨਸਿਕ ਸਕੂਨ ਮਿਲਦਾ ਹੈ, ਉਸ ਨੂੰ ਪੈਸੇ ਨਾਲ ਨਹੀਂ ਖ਼ਰੀਦਿਆ ਜਾ ਸਕਦਾ ਤੇ ਲੋੜਵੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਨਾਲ ਉਨ੍ਹਾਂ ਵਲੋਂ ਦਿੱਤੀਆਂ ਅਸੀਸਾਂ ਅਣਮੁੱਲੀਆਂ ਹੁੰਦੀਆਂ ਹਨ | ਵੈਸੇ ਵੀ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਤੇ ਇਨ੍ਹਾਂ ਦਿਨਾਂ ਵਿਚ ਲੋਕ ਵੱਧ ਤੋਂ ਵੱਧ ਲੰਗਰ ਅਤੇ ਪੁੰਨ ਦਾਨ ਕਰਦੇ ਹਨ, ਜਦਕਿ ਮੇਰੇ ਲਈ ਗ਼ਰੀਬ ਤੇ ਲੋੜਵੰਦ ਬੱਚਿਆਂ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਪੁੰਨ ਹੈ | ਮੇਰੀ ਇਹ ਸੇਵਾ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੈ | ਇਸ ਮੌਕੇ ਗਿੰਦੂ ਧਾਲੀਵਾਲ, ਡਾ: ਰਾਮ, ਪਰਮਜੀਤ ਸਿੰਘ ਪੱਪੂ, ਹਰਦੀਪ ਸਿੰਘ, ਅਮਰ ਸਿੰਘ ਧਾਲੀਵਾਲ, ਧੀਰਾ ਸਿੰਘ, ਬਿੱਕਰ ਸਿੰਘ, ਭੋਲਾ ਸਿੰਘ, ਗੁਲਾਬ ਸਿੰਘ, ਨਛੱਤਰ ਸਿੰਘ, ਜੰਟਾ ਸਿੰਘ ਦਰਾਜ਼, ਗੁਰਜੰਟ ਸਿੰਘ ਦਰਾਜ਼, ਮੱਖਣ ਸਿੰਘ ਦਰਾਜ਼, ਦਾਰਾ ਢਿਲਵਾਂ, ਜਗਰਾਜ ਸਿੰਘ ਦਰਾਜ਼, ਗਿੰਦੂ ਧਾਲੀਵਾਲ, ਭੁਪਿੰਦਰ ਧਾਲੀਵਾਲ, ਗੁਰਦੀਪ ਦਰਾਜ਼, ਜੀਤ ਸਿੰਘ ਮੌੜ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫ਼ਤਰ 'ਚ ਬੀ.ਡੀ.ਪੀ.ਓ. ਸਮੇਤ ਦੋ ਦਰਜਨ ਦੇ ਕਰੀਬ ਅਸਾਮੀਆਂ ਖ਼ਾਲੀ <br/> ਅਗਲੀ ਖ਼ਬਰ ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸ਼ਨ ਦੀ ਹੋਈ ਮੀਟਿੰਗ <br/>
Ad Position 24
No active advertisement