ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਲੋਕ ਕਾਂਗਰਸ ਪਾਰਟੀ ਦੀ ਅਗਵਾਈ ਚਾਹੁੰਦੇ ਹਨ-ਵਿਧਾਇਕ ਕਾਲਾ ਢਿੱਲੋਂ

Ad Position 21
No active advertisement
ਅਜੀਤ ਡੈਸਕ 27-12-2025
ਧਨੌਲਾ, 26 ਦਸੰਬਰ (ਜਤਿੰਦਰ ਸਿੰਘ ਧਨੌਲਾ)-ਜ਼ਿਮਨੀ ਚੋਣ ਮੌਕੇ ਹੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇਹ ਦਰਸਾ ਦਿੱਤਾ ਸੀ ਕਿ ਹੁਣ ਵਾਰੀ ਕਾਂਗਰਸ ਪਾਰਟੀ ਦੀ ਹੈ | ਇਹ ਪ੍ਰਗਟਾਵਾ ਹਲਕਾ ਬਰਨਾਲਾ ਦੇ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਗੱਲਬਾਤ ਕਰਦੇ ਕੀਤਾ | ਉਹ ਅੱਜ ਮੰਡੀ ਦੇ ਸੀਨੀਅਰ ਯੂਥ ਆਗੂ ਕੁਲਦੀਪ ਸ਼ਰਮਾ ਦੀ ਮਾਤਾ ਨਿਰਮਲਾ ਦੇਵੀ ਦੇ ਅਕਾਲ ਚਲਾਣੇ ਉਪਰੰਤ ਅਫ਼ਸੋਸ ਪ੍ਰਗਟ ਕਰਨ ਲਈ ਆਏ ਸਨ | ਸ੍ਰੀ ਕਾਲਾ ਢਿੱਲੋਂ ਨੇ ਆਖਿਆ ਕਿ ਕਾਂਗਰਸ ਪਾਰਟੀ ਧਰਮ ਨਿਰਪੱਖ ਪਾਰਟੀ ਹੈ | ਉਨ੍ਹਾਂ ਆਖਿਆ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦੇ ਹੱਕ ਵਿਚ ਇਕ ਲਹਿਰ ਉੱਸਰ ਚੁੱਕੀ ਹੈ ਜਿਸ ਤੋਂ ਉਮੀਦ ਹੈ ਕਿ ਉਹ ਦਿਨ ਦੂਰ ਨਹੀਂ ਜਦ ਕਾਂਗਰਸ ਪਾਰਟੀ ਪੰਜਾਬ ਦੀ ਅਗਵਾਈ ਕਰਦੀ ਦਿਖਾਈ ਦੇਵੇਗੀ | ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬਲਾਕ ਦੇ ਪ੍ਰਧਾਨ ਸੁਰਿੰਦਰ ਪਾਲ ਬਾਲਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਵਲੋਂ ਇਲਾਕਾ ਭਰ ਅੰਦਰ ਕੀਤੀਆਂ ਜਾ ਰਹੀਆਂ ਧਾਂਦਲੀਆਂ ਤੋਂ ਲੋਕ ਅੱਕੇ ਪਏ ਹਨ | ਉਨ੍ਹਾਂ ਆਖਿਆ ਕਿ ਲੋਕ ਖ਼ੁਸ਼ਹਾਲੀ ਭਰਿਆ ਰਾਜਭਾਗ ਚਾਹੁੰਦੇ ਹਨ | ਜਦਕਿ ਆਮ ਆਦਮੀ ਪਾਰਟੀ ਹਰ ਨਾਗਰਿਕ ਨੂੰ ਕਰਜ਼ਾਈ ਅਤੇ ਖੈਰਾਤੀਆ ਬਣਾਉਣ ਤੇ ਲੱਗੇ ਹੋਏ ਹਨ | ਇਸ ਮੌਕੇ ਜਗਰੂਪ ਚੰਦ ਸ਼ਰਮਾ, ਜੈ ਦੇਵ ਸ਼ਰਮਾ, ਵਿੱਕੀ ਸ਼ਰਮਾ, ਕੁਲਦੀਪ ਸ਼ਰਮਾ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਮਾਡਲ ਸਕੂਲ ਭੋਤਨਾ ਵਿਖੇ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫ਼ਤਰ 'ਚ ਬੀ.ਡੀ.ਪੀ.ਓ. ਸਮੇਤ ਦੋ ਦਰਜਨ ਦੇ ਕਰੀਬ ਅਸਾਮੀਆਂ ਖ਼ਾਲੀ <br/>
Ad Position 24
No active advertisement