06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

31 ਵਿੱਘੇ ਬੇਸ਼ਕੀਮਤੀ ਰਕਬੇ ਨੂੰ ਨਾਜਾਇਜ਼ ਕਬਜ਼ਿਆਂ ਦੀ ਚਾੜਿ੍ਹਆ ਜਾ ਰਿਹਾ ਭੇਟ <br/>

Ad Position 21
No active advertisement
ਅਜੀਤ ਡੈਸਕ 28-12-2025
ਧਨੌਲਾ, 27 ਦਸੰਬਰ (ਜਤਿੰਦਰ ਸਿੰਘ ਧਨੌਲਾ)-ਸਕੂਲ ਉਸਾਰੀ ਲਈ ਤਿਆਰ ਕੀਤੇ ਗਏ 31 ਵਿੱਘੇ ਦੇ ਕਰੀਬ ਬੇਸ਼ੁਮਾਰ ਕੀਮਤੀ ਰਕਬੇ ਨੂੰ ਰਾਜ ਕਰ ਕੇ ਜਾ ਚੁੱਕੀਆਂ ਅਤੇ ਰਾਜ ਕਰ ਰਹੀਆਂ ਸੱਤਾਧਾਰੀ ਧਿਰਾਂ ਨੇ ਨਜਾਇਜ਼ ਕਬਜ਼ਿਆਂ ਦੀ ਭੇਟ ਚਾੜ੍ਹ ਕੇ ਕੱਖੋਂ ਹੌਲਾ ਕਰ ਕੇ ਰੱਖ ਦਿੱਤਾ ਹੈ | ਲਾਵਾਰਸ ਪਏ ਇਸ ਰਕਬੇ ਨੂੰ ਝਾੜੀਆਂ, ਮੋੜ੍ਹੀਆਂ, ਨਿਗੂਣੀਆਂ ਕੰਧਾਂ ਉਸਾਰ ਕੇ ਅਤੇ ਤਾਰਾਂ ਮਾਰ ਕੇ ਬਿਸਕੁਟਾਂ ਵਾਂਗ ਭੋਰ ਭੋਰ ਕੇ ਵਰਤਿਆ ਜਾ ਰਿਹਾ ਹੈ | ਨਗਰ ਕੌਂਸਲ ਧਨੌਲਾ ਨਿੱਜੀ ਹਿਤ ਸਾਧਨ ਅਤੇ ਮਗਰਮੱਛ ਦੇ ਅੱਥਰੂ ਕੇਰਨ ਤੱਕ ਸੀਮਤ ਹੋ ਕੇ ਰਹਿ ਗਈ ਹੈ | ਚਰਚਾ ਇਹ ਵੀ ਹੈ ਕਿ ਸੱਤਾਧਾਰੀ ਧਿਰ ਵਲੋਂ ਨਗਰ ਕੌਂਸਲ ਨੂੰ ਇੰਨੇ ਅਧਿਕਾਰ ਬਖ਼ਸ਼ੇ ਗਏ ਹਨ ਕਿ ਉਹ ਜੋ ਮਰਜ਼ੀ ਨਿਰਨਾ ਲੈਣ ਉਨ੍ਹਾਂ ਨੂੰ ਛੇੜਨ ਵਾਲਾ ਅਤੇ ਜਵਾਬ ਤਲਬੀ ਕਰਨ ਵਾਲਾ ਕੋਈ ਮਾਈ ਦਾ ਲਾਲ ਨਹੀਂ ਜੰਮਿਆ | ਮੰਡੀ ਦੇ ਵਪਾਰਕ ਖੇਤਰ ਵਿਚ ਪਏ ਇਸ ਰਕਬੇ ਨੂੰ ਅਕਾਲੀ ਦਲ ਦੀ ਸਰਕਾਰ ਸਮੇਂ ਤੋਂ ਸਕੂਲ ਬਣਾਉਣ ਦਾ ਬੀੜਾ ਚੁੱਕਿਆ ਗਿਆ | ਅਕਾਲੀ ਸਰਕਾਰ ਲੋਕਾਂ ਨੂੰ ਸਕੂਲ ਬਣਾਉਣ ਦੇ ਵਾਅਦੇ ਕਰ ਕੇ ਰਾਜਨੀਤਿਕ ਰੋਟੀਆਂ ਸੇਕਦੇ ਰਹੇ | ਵਾਰੀ ਕਾਂਗਰਸ ਦੀ ਆਈ ਉਹ ਵੀ ਸਕੂਲ ਕਾਲਜਾਂ ਦੇ ਵੱਡੇ-ਵੱਡੇ ਦਮਗਜੇ ਮਰ ਕੇ ਕਾਰਜਕਾਲ ਪੂਰਾ ਕਰ ਗਏ | ਵਾਰੀ ਆਮ ਆਦਮੀ ਪਾਰਟੀ ਦੀ ਆਈ ਸਰਕਾਰ ਵਿਚ ਮੰਤਰੀ ਹੁੰਦਿਆਂ ਟੀਮ ਸਮੇਤ ਗੁਰਮੀਤ ਸਿੰਘ ਮੀਤ ਹੇਅਰ ਵੀ ਇਸ ਰਕਬੇ ਵਿਚ ਪੁੱਜੇ ਬੜੀ ਜਲਦੀ ਕੰਮ ਸ਼ੁਰੂ ਕਰਵਾ ਦੇਣ ਅਤੇ ਆਧੁਨਿਕ ਸਕੂਲ ਅਤੇ ਕਾਲਜ ਬਣਾਏ ਜਾਣ ਦੇ ਦਾਅਵੇ ਅਤੇ ਵਾਅਦੇ ਕਰਕੇ ਚੱਲਦੇ ਬਣੇ | ਹੁਣ ਤੱਕ ਨਾ ਤਾਂ ਸੱਤਾਧਾਰੀ ਧਿਰ ਦੇ ਕਿਸੇ ਨੁਮਾਇੰਦੇ ਦੇ ਵਾਅਦੇ ਤੇ ਨਾ ਹੀ ਦਾਅਵੇ ਮੰਡੀ ਨੂੰ ਰਾਸ ਨਹੀਂ ਆਏ | ਲੜਕੀਆਂ ਦੇ ਸਕੂਲ ਦੀ ਹਾਲਤ ਅਤੇ ਤਰਸਯੋਗ ਹੈ | ਇਹ ਗੱਲ ਵਾਰ-ਵਾਰ ਧਿਆਨ ਵਿਚ ਲਿਆਂਦੀ ਜਾ ਚੁੱਕੀ ਹੈ ਕਿ ਸਵੇਰ ਦੀ ਸਭਾ ਅਤੇ ਪ੍ਰੇਅਰ ਸਮੇਂ ਲੜਕੀਆਂ ਕਲਾਸ ਰੂਮਾਂ ਵਿਚ ਖੜ੍ਹ ਕੇ ਅਦਾ ਕਰਦੀਆਂ ਹਨ | ਮੰਡੀ ਦੇ ਭਾਈ ਘਨੱਈਆ ਸੇਵਾ ਸੁਸਾਇਟੀ ਦੇ ਪ੍ਰਧਾਨ ਮਨਜੀਤ ਸਿੰਘ, ਸੇਵਾ ਸਦਨ ਦੇ ਆਗੂ ਜੈਪਾਲ ਗਰਗ, ਅਗਰਵਾਲ ਸਭਾ ਦੇ ਪ੍ਰਧਾਨ ਅਰੁਣ ਕੁਮਾਰ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਬਾਂਸਲ ਨੇ ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਆਖਿਆ ਕਿ ਇੱਥੇ ਬਿਨ੍ਹਾਂ ਦੇਰੀ ਕੀਤਿਆਂ ਢੁਕਵੀਂ ਕਾਰਵਾਈ ਅਮਲ ਵਿਚ ਲਿਆ ਕੇ ਸਕੂਲ ਅਤੇ ਕਾਲਜ ਦੀ ਇਮਾਰਤ ਬਣਾਈ ਜਾਵੇ | ਮੰਡੀ ਨਿਵਾਸੀ ਇਹ ਵੀ ਮੰਗ ਕਰਦੇ ਹਨ | ਕਿ ਇਸ ਬੇਸ਼ਕੀਮਤੀ ਰਕਬੇ ਦਾ ਪੁਰਾਣਾ ਨਕਸ਼ਾ ਕਢਵਾ ਕੇ ਇਸ ਦੀ ਸਭ ਪਾਸਿਉਂ ਪੈਮਾਇਸ਼ ਕਰਵਾ ਕੇ ਇਸ ਦਾ ਰਕਬਾ ਪੂਰਾ ਕੀਤਾ ਜਾਵੇ ਤੇ ਨਜਾਇਜ਼ ਕਬਜ਼ੇ ਕਰਨ ਦਾ ਯਤਨ ਕਰਦੇ ਲੋਕਾਂ ਨੂੰ ਭਾਰੀ ਜੁਰਮਾਨੇ ਕਰ ਕੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਤਾਂ ਕਿ ਨੇੜ ਭਵਿੱਖ ਵਿਚ ਕੋਈ ਅਜਿਹਾ ਸਾਹਸ ਨਾ ਕਰ ਸਕੇ |

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੂੰ ਲੈ ਕੇ ਹੋਈ ਲੜਾਈ ਬਣ ਗਈ ਬਜ਼ੁਰਗ ਦੀ ਮੌਤ ਦਾ ਕਾਰਨ, ਚਚੇਰੇ ਭਰਾਵਾਂ ਵਿਰੁੱਧ ਮਾਮਲਾ ਦਰਜ <br/> ਅਗਲੀ ਖ਼ਬਰ ਬੱਸ ਸਟੈਂਡ ਰੂੜੇਕੇ ਕਲਾਂ ਵਿਖੇ ਚਾਰ ਦੁਕਾਨਾਂ 'ਚ ਰਾਤ ਨੂੰ ਚੋਰੀਆਂ <br/>
Ad Position 24
No active advertisement