06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਧਨੌਲਾ ਪਸ਼ੂ ਮੰਡੀ ਅੰਦਰ ਗੰਦਗੀ ਦੇ ਲੱਗੇ ਅੰਬਾਰ <br/>

Ad Position 21
No active advertisement
ਅਜੀਤ ਡੈਸਕ 28-12-2025
ਧਨੌਲਾ, 27 ਦਸੰਬਰ (ਜਤਿੰਦਰ ਸਿੰਘ ਧਨੌਲਾ)-ਏਸ਼ੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਵਜੋਂ ਜਾਣੀ ਜਾਂਦੀ ਪਸ਼ੂ ਮੰਡੀ ਧਨੌਲਾ ਕੂੜੇ ਕਚਰੇ ਦਾ ਡੰਪ ਬਣ ਕੇ ਰਹਿ ਗਈ ਹੈ | ਮੰਡੀ ਅੰਦਰ ਚਰਚਾ ਸਿਖ਼ਰਾਂ 'ਤੇ ਹੈ ਕਿ ਮੁੱਠੀ ਭਰ ਠੇਕੇਦਾਰ ਕਥਿਤ ਗੁਪਤ ਸਮਝੌਤੇ ਕਰ ਕੇ ਤਿਜੋਰੀਆਂ ਭਰ ਕੇ ਚਲਦੇ ਬਣਦੇ ਹਨ | ਜਦ ਕਿ ਮੰਡੀ ਅੰਦਰ ਪਸ਼ੂਆਂ ਦੇ ਪੀਣ ਲਈ ਅਤੇ ਵਪਾਰੀਆਂ ਦੇ ਪੀਣ ਲਈ ਪਾਣੀ ਦਾ ਪੁਖ਼ਤਾ ਪ੍ਰਬੰਧ ਤੱਕ ਵੀ ਨਹੀਂ ਕੀਤਾ ਜਾਂਦਾ | ਮੰਡੀ ਅੰਦਰ ਸੜ੍ਹਾਂਦ ਫੈਲੀ ਪਈ ਹੈ | ਮੰਡੀ ਦਾ ਬਣਾਇਆ ਗਿਆ ਮੁੱਖ ਦਰਵਾਜ਼ਾ ਇੰਜ ਤਸਵੀਰ ਪੇਸ਼ ਕਰਦਾ ਦਿਖਾਈ ਦਿੰਦਾ ਜਿਵੇਂ ਵਰਿ੍ਹਆਂ ਤੋਂ ਕਦੇ ਖੋਲਿ੍ਹਆ ਹੀ ਨਾ ਗਿਆ ਹੋਵੇ | ਜਦ ਕਿ ਅਕਾਲੀ ਸਰਕਾਰ ਸਮੇਂ ਮੰਡੀ ਦੇ ਅੰਦਰ ਦਾਖਲ ਹੋਣ ਸਮੇਂ ਪਸ਼ੂਆਂ ਨੂੰ ਨਿਭਾਉਣ ਵਾਸਤੇ ਸਬਰ ਸਿਸਟਮ ਲਗਾਇਆ ਗਿਆ ਸੀ ਪ੍ਰੰਤੂ ਹੁਣ ਠੇਕੇਦਾਰ ਅਨੇਕਾਂ ਪ੍ਰਕਾਰ ਦੀਆਂ ਸਟਾਲਾਂ ਲਾਉਣ ਵਾਲੇ, ਰੱਸਿਆਂ ਦੀਆਂ ਸਟਾਲਾਂ, ਗੋਲ ਗੱਪਿਆਂ ਦੀਆਂ ਸਟਾਲਾਂ ਜਰਸੀਆਂ ਦੀਆਂ ਸਟਾਲਾਂ ਲਾਉਣ ਵਾਲਿਆਂ ਤੋਂ ਮੋਟੀ ਰਾਸ਼ੀ ਇਕੱਤਰ ਕਰਕੇ ਰਫ਼ੂ ਚੱਕਰ ਹੋ ਜਾਂਦੇ ਹਨ | ਮੰਡੀ ਦੇ ਰਕਬੇ ਅੰਦਰ ਮੁਰਦਾਰ ਪਸ਼ੂਆਂ ਨੂੰ ਕੁੱਤੇ ਖਾਂਦੇ ਸ਼ਰੇਆਮ ਦਿਖਾਈ ਦਿੰਦੇ ਹਨ | ਢੁਕਵੀਂ ਸਾਫ਼ ਸਫ਼ਾਈ ਨਾ ਹੋਣ ਕਰ ਕੇ ਇਹ ਮੰਡੀ ਮਹਾਂ ਮਾਰੀਆਂ ਫੈਲਾਉਣ ਦਾ ਸਬੱਬ ਬਣੀ ਰਹਿੰਦੀ ਹੈ | ਮੰਡੀ ਅੰਦਰ ਪਸ਼ੂ ਲੈ ਕੇ ਆਏ ਵਪਾਰੀਆਂ ਦਰਸ਼ਾ ਸਿੰਘ ਢਿੱਲੋਂ, ਸੇਵਾ ਸਿੰਘ ਅਤੇ ਰਮਨ ਸ਼ਰਮਾ ਨੇ ਦੱਸਿਆ ਕਿ ਇਕ ਡੰਗਰ ਦੀ ਖਰੀਦ ਵੇਚ ਹੋਣ ਉਪਰੰਤ ਪਰਚੀ ਫ਼ੀਸ 2500 ਰੁਪਏ ਪ੍ਰਤੀ ਡੰਗਰ ਉਗਰਾਹੀ ਜਾ ਰਹੀ ਹੈ | ਸਾਲ ਭਰ ਅੰਦਰ ਤਕਰੀਬਨ 28 ਪਸ਼ੂ ਮੇਲੇ ਲੱਗਣ ਕਰ ਕੇ ਹਰ ਵਾਰ ਮੋਟੀ ਉਗਰਾਹੀ ਕੀਤੀ ਜਾਂਦੀ ਹੈ ਅਤੇ ਪਰਚੀ ਫ਼ੀਸ ਉਗਰਾਹੀ ਜਾਂਦੀ ਹੈ | ਪ੍ਰੰਤੂ ਆਉਣ ਵਾਲੇ ਵਪਾਰੀਆਂ ਅਤੇ ਗ੍ਰਾਹਕਾਂ ਲਈ ਨਾ ਸਾਫ਼ ਸੁਥਰੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੀ ਢੁਕਵੇਂ ਬਾਥਰੂਮ ਬਣਾਏ ਗਏ ਹਨ | ਆਉਣ ਵਾਲੇ ਵਪਾਰੀਆਂ ਦੀ ਸਹੂਲਤ ਲਈ ਬਣਾਏ ਗਏ ਕਮਰੇ ਵੀ ਨਿੱਜੀ ਹਿਤ ਸਾਧਨ ਵਾਲੇ ਆਪੋ ਆਪਣੇ ਕਬਜ਼ੇ ਵਿਚ ਲੈ ਕੇ ਨਿੱਜੀ ਵਰਤੋਂ ਕਰਦੇ ਰਹਿੰਦੇ ਚੱਲੇ ਆ ਰਹੇ ਹਨ | ਹੋਰ ਤਾਂ ਹੋਰ ਇਸ ਮੰਡੀ ਦਾ ਵੱਡਾ ਨੁਕਸਾਨ ਦੂਰੋਂ ਦੂਰੋਂ ਆਉਣ ਵਾਲੇ ਲੋਕ ਦੋ ਦੋ ਦੁਧਾਰੂ ਪਸ਼ੂਆਂ ਨਾਲ ਇੱਕ ਇੱਕ ਬੇਸਹਾਰਾ ਡੰਗਰ ਵੀ ਨਾਲ ਚੜ੍ਹਾ ਲਿਆਉਂਦੇ ਹਨ ਅਤੇ ਸਮਾਂ ਵਿਚਾਰ ਕੇ ਇਸ ਖ਼ਿੱਤੇ ਵਿਚ ਛੱਡ ਕੇ ਚੱਲਦੇ ਬਣਦੇ ਹਨ | ਜਿਹੜੇ ਝੁੰਡਾਂ ਦੇ ਰੂਪ ਵਿਚ ਇਕੱਠਿਆਂ ਹੋ ਕੇ ਨਾ ਸਿਰਫ਼ ਲੋਕਾਂ ਦੀਆਂ ਫ਼ਸਲਾਂ ਦਾ ਉਜਾੜਾ ਕਰਦੇ ਹਨ ਬਲਕਿ ਟਰੈਫ਼ਿਕ ਸਮੱਸਿਆ ਦਾ ਮੇਨ ਕਾਰਨ ਵੀ ਬਣਦੇ ਹਨ | ਇਲਾਕਾ ਭਰ ਦੇ ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਇੱਥੋਂ ਦੇ ਪ੍ਰਬੰਧਾਂ ਦੀ ਉੱਚ ਪੱਧਰੀ ਪੜਤਾਲ ਬਾਹਰਲੇ ਜ਼ਿਲਿ੍ਹਆਂ ਦੇ ਵਿਜੀਲੈਂਸ ਅਧਿਕਾਰੀਆਂ ਪਾਸੋਂ ਕਰਵਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ ਅਤੇ ਮੰਡੀ ਨੂੰ ਖ਼ੂਬਸੂਰਤ ਪ੍ਰਬੰਧ ਪ੍ਰਦਾਨ ਕੀਤੇ ਜਾਣ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਸਿਪਾਹੀ ਦਲੀਪ ਸਿੰਘ ਸਕੂਲ ਘੁੰਨਸ ਵਿਖੇ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਲਾਇਆ <br/> ਅਗਲੀ ਖ਼ਬਰ ਨਗਰ ਕੌਂਸਲ ਦੀ ਨਵੀਂ ਵਾਰਡਬੰਦੀ 'ਚ ਫੇਰ ਬਦਲ ਕਰਨਾ ਲੋਕਤੰਤਰ ਦਾ ਘਾਣ-ਰਾਜਿੰਦਰ ਦੀਪਾ
Ad Position 24
No active advertisement