ਦੁਬਈ, 4 ਸਤੰਬਰ (ਪੀ.ਟੀ.ਆਈ.)-ਮੇਜ਼ਬਾਨ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਵੀਰਵਾਰ ਨੂੰ 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਲਈ ਐਲਾਨੀ ਗਈ 17 ਮੈਂਬਰੀ ਟੀਮ 'ਚ ਤੇਜ਼ ਗੇਂਦਬਾਜ਼ ਮਤੀਉੱਲਾ ਖਾਨ ਤੇ ਸਪਿਨਰ ਸਿਮਰਨਜੀਤ ਸਿੰਘ ਨੂੰ ਸ਼ਾਮਲ ਕੀਤਾ ਹੈ | ਯੂ.ਏ.ਈ. ਦੀ ਟੀਮ ਇਸ ਸਮੇਂ ਸ਼ਾਰਜਾਹ 'ਚ ਅਫਗਾਨਿਸਤਾਨ ਤੇ ਪਾਕਿਸਤਾਨ ਨਾਲ ਤਿਕੋਣੀ ਲੜੀ ਖੇਡ ਰਹੀ ਹੈ ਤੇ ਆਪਣੀ ਟੀਮ 'ਚ ਮਤੀਉੱਲਾ ਖਾਨ ਅਤੇ ਸਿਮਰਨਜੀਤ ਨੂੰ ਸ਼ਾਮਲ ਕਰਕੇ ਸਿਰਫ ਇਹ ਬਦਲਾਅ ਕੀਤਾ ਹੈ | ਅਮੀਰਾਤ ਕ੍ਰਿਕਟ ਬੋਰਡ ਨੇ ਆਪਣੀ ਵੈਬਸਾਈਟ 'ਤੇ ਕਿਹਾ ਕਿ ਸ਼ਾਨਦਾਰ ਸਲਾਮੀ ਬੱਲੇਬਾਜ਼ ਮੁਹੰਮਦ ਵਸੀਮ ਮੰਗਲਵਾਰ, 9 ਸਤੰਬਰ ਤੋਂ ਅਬੂ ਧਾਬੀ 'ਚ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ 2025 'ਚ 17 ਮੈਂਬਰੀ ਯੂਏਈ ਟੀਮ ਦੀ ਅਗਵਾਈ ਕਰਨਗੇ |