10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪਾਕਿ ਨੇ ਅਫ਼ਗਾਨਿਸਤਾਨ ਪ੍ਰਤੀ ਆਈ.ਸੀ.ਸੀ. ਦੇ ਇਕਜੁੱਟਤਾ ਵਾਲੇ ਬਿਆਨ ਦੀ ਨਿੰਦਾ ਕੀਤੀ

Ad Position 21
No active advertisement
ਅਜੀਤ ਡੈਸਕ 20-10-2025

ਲਾਹੌਰ, 19 ਅਕਤੂਬਰ (ਏਜੰਸੀ)- ਪਾਕਿਸਤਾਨ ਦੇ ਸੰਘੀ ਸੂਚਨਾ ਮੰਤਰੀ ਅਤਾ ਤਰਾਰ ਨੇ ਅਫਗਾਨਿਸਤਾਨ 'ਚ ਤਿੰਨ ਕਿ੍ਕਟਰਾਂ ਦੀ ਮੌਤ 'ਤੇ ਅੰਤਰਰਾਸ਼ਟਰੀ ਕਿ੍ਕਟ ਕੌਂਸਲ (ਆਈ.ਸੀ.ਸੀ.) ਦੇ ਦਿੱਤੇ ਬਿਆਨ ਨੂੰ ਪੱਖਪਾਤੀ ਸੁਭਾਅ ਵਾਲਾ ਕਹਿੰਦੇ ਹੋਏ ਰੱਦ ਕਰ ਦਿੱਤਾ | ਆਈ.ਸੀ.ਸੀ. ਅਤੇ ਭਾਰਤੀ ਕਿ੍ਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸਨਿਚਰਵਾਰ ਨੂੰ ਪਕਤਿਕਾ ਪ੍ਰਾਂਤ ਵਿਚ ਹੋਏ ਹਵਾਈ ਹਮਲੇ 'ਚ ਅਫ਼ਗਾਨਿਸਤਾਨ ਦੇ ਕਿ੍ਕਟਰਾਂ ਦੀ ਮੌਤ 'ਤੇ ਸ਼ੋਕ ਪ੍ਰਗਟ ਕੀਤਾ ਸੀ, ਪਰ ਬਿਆਨਾਂ 'ਚ ਪਾਕਿਸਤਾਨ ਦਾ ਜ਼ਿਕਰ ਨਹੀਂ ਕੀਤਾ ਸੀ | ਅਫਗਾਨਿਸਤਾਨ ਕਿ੍ਕਟ ਬੋਰਡ (ਏ.ਸੀ.ਬੀ.) ਵਲੋਂ ਅਗਲੇ ਮਹੀਨੇ ਪਾਕਿਸਤਾਨ 'ਚ ਹੋਣ ਵਾਲੀ ਤਿਕੋਣੀ ਲੜੀ ਤੋਂ ਆਪਣੀ ਟੀਮ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਪ੍ਰਬੰਧਕੀ ਸੰਸਥਾਵਾਂ ਨੇ ਇਹ ਪ੍ਰਤੀਕਿਰਿਆ ਦਿੱਤੀ ਹੈ | ਪਾਕਿਸਤਾਨ ਕਿ੍ਕਟ ਬੋਰਡ ਨੇ ਬਾਅਦ ਵਿਚ ਐਲਾਨ ਕੀਤਾ ਸੀ ਕਿ ਉਹ ਤਿਕੋਣੀ ਲੜੀ ਲਈ ਅਫਗਾਨਿਸਤਾਨ ਦੀ ਥਾਂ ਜ਼ਿੰਬਾਬਵੇ ਨੂੰ ਸ਼ਾਮਿਲ ਕਰੇਗਾ, ਜਿਸ ਵਿਚ ਸ਼੍ਰੀਲੰਕਾ ਵੀ ਸ਼ਾਮਿਲ ਹੈ | ਤਰਾਰ ਨੇ ਕਿਹਾ ਕਿ ਅਸੀਂ ਆਈ.ਸੀ.ਸੀ. ਦੇ ਇਸ ਬਿਆਨ ਨੂੰ ਖਾਰਜ ਕਰਦੇ ਹਾਂ ਅਤੇ ਨਿੰਦਾ ਕਰਦੇ ਹਾਂ ਜੋ ਇਹ ਦਾਅਵਾ ਕਰਦਾ ਹੈ ਕਿ ਪਾਕਿਸਤਾਨ ਦੇ ਹਮਲਿਆਂ ਵਿਚ ਤਿੰਨ ਅਫਗਾਨ ਕਿ੍ਕਟਰ ਮਾਰੇ ਗਏ | ਉਨ੍ਹਾਂ ਕਿਹਾ ਕਿ ਆਈ.ਸੀ.ਸੀ. ਨੇ ਅਫਗਾਨਿਸਤਾਨ ਬੋਰਡ ਦੇ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਕਰਨ ਦੀ ਖੇਚਲ ਨਹੀਂ ਕੀਤੀ ਅਤੇ ਪਾਕਿਸਤਾਨ ਹਮਲੇ ਦਾ ਦਾਅਵਾ ਕਰਨ ਵਾਲਾ ਬਿਆਨ ਜਾਰੀ ਕੀਤਾ | ਮੰਤਰੀ ਨੇ ਕਿਹਾ ਕਿ ਪਾਕਿਸਤਾਨ ਖੁਦ ਸਾਲਾਂ ਤੋਂ ਅੱਤਵਾਦ ਦਾ ਸ਼ਿਕਾਰ ਰਿਹਾ ਹੈ ਅਤੇ ਆਈ.ਸੀ.ਸੀ. ਤੋਂ ਆਪਣਾ ਬਿਆਨ ਠੀਕ ਕਰਨ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਊਰਜਾ ਸਪਲਾਈ ਲਈ ਅਜੇ ਭਰੋਸੇਯੋਗ ਭਾਈਵਾਲ ਨਹੀਂ-ਭਾਰਤੀ ਰਾਜਦੂਤ <br/> ਅਗਲੀ ਖ਼ਬਰ ਸਿਪਸ ਇੰਸਟੀਚਿਊਟ ਰਾਣੀਵਲਾਹ ਵਿਚ ਮਨਾਇਆ ਗਿਆ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ <br/>
Ad Position 24