10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਭਾਰਤ ਨੂੰ ਹਰਾ ਕੇ ਇੰਗਲੈਂਡ ਸੈਮੀਫ਼ਾਈਨਲ 'ਚ <br/>

Ad Position 21
No active advertisement
ਅਜੀਤ ਡੈਸਕ 20-10-2025

ਇੰਦੌਰ, 19 ਅਕਤੂਬਰ (ਏਜੰਸੀ)- ਇਥੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੇ ਮੈਚ ਵਿਚ ਅੱਜ ਇੰਗਲੈਂਡ ਨੇ ਭਾਰਤ ਨੂੰ ਚਾਰ ਦੌੜਾਂ ਨਾਲ ਹਰਾ ਦਿੱਤਾ | ਇਹ ਭਾਰਤੀ ਟੀਮ ਦੀ ਲਗਾਤਾਰ ਤੀਸਰੀ ਹਾਰ ਹੈ, ਜਦੋਂ ਕਿ ਇੰਗਲੈਂਡ ਨੇ ਇਸ ਜਿੱਤ ਨਾਲ ਸੈਮੀਫਾਈਨਲ 'ਚ ਥਾਂ ਪੱਕੀ ਕਰ ਲਈ ਹੈ | ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ ਨਿਰਧਾਰਤ 50 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ 'ਤੇ 288 ਦੌੜਾਂ ਬਣਾਈਆਂ ਪਰ ਭਾਰਤੀ ਟੀਮ 50 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 284 ਦੌੜਾਂ ਹੀ ਬਣਾ ਸਕੀ | ਇਸ ਤੋਂ ਪਹਿਲਾਂ ਇੰਗਲੈਂਡ ਵਲੋਂ ਹੀਥਰ ਨਾਈਟ ਨੇ ਸੈਂਕੜਾ ਜੜਿਆ ਤੇ ਸਭ ਤੋਂ ਵੱਧ 109 ਦੌੜਾਂ ਬਣਾਈਆਂ | ਐਮੀ ਜੋਨਸ ਨੇ ਵੀ 56 ਦੌੜਾਂ ਨਾਲ ਚੰਗਾ ਯੋਗਦਾਨ ਪਾਇਆ | ਨੈੱਟ ਸ਼ੀਵਰ 38 ਦੌੜਾਂ ਅਤੇ ਟੈਮੀ ਬਿਉਮੌਂਟ 22 ਦੌੜਾਂ ਬਣਾ ਕੇ ਆਊਟ ਹੋ ਗਈਆਂ | ਚਾਰਲੀ ਡੀਨ ਨੇ ਅਜੇਤੂ 19 ਦੌੜਾਂ ਦੀ ਪਾਰੀ ਖੇਡੀ | ਭਾਰਤ ਵਲੋਂ ਦੀਪਤੀ ਸ਼ਰਮਾ ਨੇ 4 ਵਿਕਟਾਂ ਜਦੋਂ ਕਿ ਸ਼੍ਰੀ ਚਾਰਾਨੀ ਨੇ 2 ਵਿਕਟਾਂ ਹਾਸਿਲ ਕੀਤੀਆਂ | ਭਾਰਤ ਵਲੋਂ ਬੱਲੇਬਾਜ਼ੀ ਕਰਦਿਆਂ ਸਮਿ੍ਤੀ ਮੰਧਾਨਾ ਨੇ 88 ਦੌੜਾਂ ਦਾ ਯੋਗਦਾਨ ਪਾਇਆ | ਇਸ ਤੋਂ ਇਲਾਵਾ ਕਪਤਾਨ ਹਰਮਨਪ੍ਰੀਤ ਕੌਰ ਨੇ 70 ਦੌੜਾਂ ਤੇ ਦੀਪਤੀ ਸ਼ਰਮਾ ਨੇ 50 ਦੌੜਾਂ ਬਣਾਈਆਂ | ਹਰਲੀਨ ਦਿਓਲ 24 ਦੌੜਾਂ ਬਣਾ ਕੇ ਆਊਟ ਹੋ ਗਈ |

Ad Position 22
No active advertisement
ਪਿਛਲੀ ਖ਼ਬਰ ਕਸਬਾ ਸ਼ੇਰਪੁਰ ਦੇ ਬਾਜ਼ਾਰਾਂ 'ਚ ਪਟਾਕਿਆਂ ਦੀ ਸ਼ਰੇਆਮ ਹੋ ਰਹੀ ਵਿੱਕਰੀ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਗੁਹਾਟੀ ਦੇ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਵਿਖੇ ...
Ad Position 24