21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸੌਰਵ ਗਾਂਗੁਲੀ ਵਲੋਂ ਫੁੱਟਬਾਲ ਫੈਨ ਕਲੱਬ ਦੇ ਮੁਖੀ ਵਿਰੁੱਧ ਪੁਲਿਸ ਸ਼ਿਕਾਇਤ

Ad Position 21
No active advertisement
ਅਜੀਤ ਡੈਸਕ 19-12-2025

ਕੋਲਕਾਤਾ, 18 ਦਸੰਬਰ (ਪੀ.ਟੀ.ਆਈ.)-ਸਾਬਕਾ ਭਾਰਤੀ ਕਿ੍ਕਟ ਕਪਤਾਨ ਸੌਰਵ ਗਾਂਗੁਲੀ ਨੇ ਵੀਰਵਾਰ ਨੂੰ ਕੋਲਕਾਤਾ ਸਥਿਤ 'ਅਰਜਨਟੀਨਾ ਫੁੱਟਬਾਲ ਫੈਨ ਕਲੱਬ' ਦੇ ਮੁਖੀ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਵਿਅਕਤੀ ਨੇ ਉਨ੍ਹਾਂ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ | ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗਾਂਗੁਲੀ ਨੇ ਕੋਲਕਾਤਾ ਪੁਲਿਸ ਦੇ ਸਾਈਬਰ ਸੈੱਲ ਨੂੰ ਈਮੇਲ ਕੀਤੀ ਤੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਵਿਅਕਤੀ ਦੇ ਬਿਆਨਾਂ ਨੇ ਉਸਦੀ ਸਾਖ ਅਤੇ ਮਾਨਸਿਕ ਸ਼ਾਂਤੀ 'ਤੇ ਮਾੜਾ ਪ੍ਰਭਾਵ ਪਾਇਆ ਹੈ | ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਸਨੇ ਜਾਣਬੁੱਝ ਕੇ ਬਿਨਾਂ ਕਿਸੇ ਤੱਥ ਦੇ ਗਾਂਗੁਲੀ ਵਿਰੁੱਧ ਗੰਭੀਰ ਦੋਸ਼ ਲਗਾਏ | ਦੋਸ਼ੀ ਨੇ ਇੱਕ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਗਾਂਗੁਲੀ ਵਿਰੁੱਧ ਇਹ ਟਿੱਪਣੀਆਂ ਕੀਤੀਆਂ | ਗਾਂਗੁਲੀ ਨੇ ਸ਼ਿਕਾਇਤ ਵਿਚ ਅੱਗੇ ਕਿਹਾ ਕਿ ਅਜਿਹੇ ਨਿਰਆਧਾਰ ਦੋਸ਼ ਉਸਦੀ ਮਿਹਨਤ ਨਾਲ ਕਮਾਏ ਸਾਖ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਜਾਪਦੇ ਹਨ |

Ad Position 22
No active advertisement
ਪਿਛਲੀ ਖ਼ਬਰ ਜਨਵਰੀ 2028 ਲਈ ਮਹਿਲਾ ਕਲੱਬ ਵਿਸ਼ਵ ਕੱਪ ਦੀਆਂ ਤਰੀਕਾਂ ਦੀ ਪੁਸ਼ਟੀ <br/> ਅਗਲੀ ਖ਼ਬਰ 10 ਮੀਟਰ ਏਅਰ ਪਿਸਟਲ-ਕੇਤਨ ਮਲਿਕ ਨੇ ਜਿੱਤਿਆ ਸੋਨ ਤਗਮਾ <br/>
Ad Position 24