28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਓਹਾਇਓ ਦੇ ਸਪਰਿੰਗਫੀਲਡ ਸ਼ਹਿਰ 'ਚ ਪਰੇਡ ਦੌਰਾਨ ਦੂਜੇ ਵਿਸ਼ਵ ਯੁੱਧ ਦੇ ਸਿੱਖ ਫੌਜੀਆਂ ਨੂੰ ਕੀਤਾ ਯਾਦ <br/>

Ad Position 21
No active advertisement
ਇੰਗਲੈਂਡ ਤੋਂ ਪਰੇਡ 'ਚ ਸ਼ਾਮਿਲ ਹੋਣ ਲਈ ਪੁੱਜੇ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ | ਤਸਵੀਰ : ਐਸ ਅਸ਼ੋਕ ਭੌਰਾ <br/> 01-06-2025
ਸਾਨ ਫਰਾਂਸਿਸਕੋ, 31 ਮਈ (ਐਸ ਅਸ਼ੋਕ ਭÏਰਾ)-ਜਹਾਜ਼ ਦੇ ਖੋਜੀ ਰਾਈਟ ਭਰਾਵਾਂ ਦੇ ਸ਼ਹਿਰ ਡੇਟਨ ਦੇ ਬਿਲਕੁਲ ਨਾਲ ਲੱਗਦੇ ਸ਼ਹਿਰ ਸਪਰਿੰਗਫੀਲਡ (ਓਹਾਇਓ) ਵਿਚ ਕੱਢੀ ਜਾਂਦੀ ਮੈਮੋਰੀਅਲ ਡੇਅ ਪਰੇਡ ਅਮਰੀਕਾ ਦੀਆਂ ਵੱਡੀਆਂ ਪਰੇਡਾਂ 'ਚੋਂ ਇੱਕ ਹੈ ¢ ਇਸ ਪਰੇਡ ਵਿਚ ਵੱਖ-ਵੱਖ ਵਿਭਾਗਾਂ ਜਥੇਬੰਦੀਆਂ, ਵਿਦਿਅਕ ਤੇ ਧਾਰਮਿਕ ਅਦਾਰਿਆਂ ਦੀਆਂ ਝਲਕੀਆਂ ਵਿਸ਼ੇਸ਼ ਖਿੱਚ ਦਾ ਕਾਰਨ ਹੁੰਦੀਆਂ ਹਨ ਤੇ ਫੌਜ ਦੀਆਂ ਜੀਪਾਂ, ਫਾਇਰ ਟਰੱਕ, ਮੋਟਰਸਾਈਕਲ ਤੇ ਹੋਰ ਅਣਗਿਣਤ ਵਾਹਨ ਵੀ ਇਸ ਪਰੇਡ ਦਾ ਹਿੱਸਾ ਹੁੰਦੇ ਹਨ ¢ ਇਸ ਵਾਰ ਵੀ ਤਕਰੀਬਨ ਸਥਾਨਕ 24 ਸੰਸਥਾਵਾਂ ਤੇ 2000 ਤੋਂ ਵੱਧ ਲੋਕਾਂ ਨੇ ਇਸ ਪਰੇਡ ਵਿਚ ਹਿੱਸਾ ਲਿਆ | ਅਮਰੀਕਨ ਝੰਡਿਆਂ, ਬੈਨਰਾਂ ਤੇ ਪੋਸਟਰਾਂ ਨਾਲ ਸਜਾਈਆਂ ਸਿੱਖ ਝਾਕੀਆਂ ਵੀ ਇਸ ਪਰੇਡ ਵਿਚ ਖਿੱਚ ਦਾ ਮੁੱਖ ਕੇਂਦਰ ਰਹੀਆਂ ਜਦੋਂ ਕਰੀਬ ਚਾਰ ਮੀਲ ਲੰਬੀ ਇਹ ਪਰੇਡ ਸ਼ਹਿਰ ਦੇ ਬਾਜ਼ਾਰ ਵਿਚੋਂ ਲੰਘੀ ਤਾਂ ਹਮੇਸ਼ਾ ਵਾਂਗ ਸਿੱਖ ਝਾਕੀ ਦਾ ਸੜ੍ਹਕ ਦੇ ਦੋਵੇਂ ਪਾਸੇ ਖੜੇ ਤੇ ਬੈਠੇ ਸਥਾਨਕ ਹਜ਼ਾਰਾਂ ਗੋਰੇ ਲੋਕਾਂ ਨੇ ਹੱਥ ਹਿਲਾ ਕੇ ਨਿੱਘਾ ਸਵਾਗਤ ਕੀਤਾ ਤੇ ਉਨ੍ਹਾਂ 'ਮਿਸਟਰ ਸਿੰਘ ਹੈਪੀ ਮੈਮੋਰੀਅਲ ਡੇਅ' ਜੋਸ਼ ਨਾਲ ਕਿਹਾ ¢ ਪਿਛਲੇ 26 ਸਾਲਾਂ ਤੋਂ ਸਪਰਿੰਗਫੀਲਡ ਦੇ ਸਮਾਜ ਸੇਵੀ ਅਵਤਾਰ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਸਰਬਜੀਤ ਕÏਰ ਤੇ ਬੱਚੇ ਲਗਾਤਾਰ ਪਰੇਡ ਦਾ ਹਿੱਸਾ ਬਣਦੇ ਆ ਰਹੇ ਹਨ ਤੇ ਉਨ੍ਹਾਂ ਵਲੋਂ ਆਈਆਂ ਸੰਗਤਾਂ ਲਈ ਆਪਣੇ ਘਰ ਵਿਚ ਵੀ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ¢ ਇਸ ਪਰੇਡ ਦਾ ਖਾਸ ਆਕਰਸ਼ਣ ਸੀ ਇੰਗਲੈਂਡ ਤੋਂ ਉਚੇਚੇ ਤੌਰ 'ਤੇ ਪੁੱਜੇ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ ਉਹ ਇਸ ਪਰੇਡ ਦਾ ਪੂਰਾ ਸਮਾਂ ਹਿੱਸਾ ਬਣੇ ਰਹੇ ਤੇ ਕਿਹਾ ਕਿ ਦੇਸ਼ ਲਈ ਕੁਰਬਾਨ ਹੋਣ ਵਾਲਿਆਂ ਦੇ ਸਤਿਕਾਰ ਦਾ ਜਜ਼ਬਾ ਸਪਰਿੰਗਫੀਲਡ ਦੀ ਇਸ ਪਰੇਡ ਵਰਗਾ ਹੀ ਹੋਣਾ ਚਾਹੀਦਾ ਹੈ | ਇਸ ਮੌਕੇ ਲੰਗਰ ਦੀ ਸੇਵਾ ਨਿਭਾਉਣ ਵਾਲਿਆਂ ਵਿਚ ਮਹਾਰਾਜਾ ਰੈਸਟੋਰੈਂਟ, ਤੰਦੂਰ ਇੰਡੀਆ ਪੀਜ਼ਾ, ਅਮਰ ਇੰਡੀਆ ਤੇ ਜੀਤ ਇੰਡੀਆ ਸ਼ਾਮਿਲ ਸਨ ¢

Ad Position 22
No active advertisement
ਪਿਛਲੀ ਖ਼ਬਰ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ 8 ਨੂੰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਦਾ ਫ਼ੈਸਲਾ-ਦਿਓਲ ਅਗਲੀ ਖ਼ਬਰ ਸਚਿਨ ਤੇ ਪਾਰੁਲ ਨੇ ਜਿੱਤੇ ਚਾਂਦੀ ਦੇ ਤਗਮੇ <br/>
Ad Position 24