ਕੈਲਗਰੀ, 22 ਸਤੰਬਰ (ਜਸਜੀਤ ਸਿੰਘ ਧਾਮੀ)-ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਕੈਲਗਰੀ ਵਲੋਂ ਤੀਜਾ ਪੁਸਤਕ ਮੇਲਾ ਗਰੀਨ ਪਲਾਜ਼ਾ 'ਚ ਲਗਾਇਆ ਗਿਆ | ਇਸ ਮÏਕੇ ਮੁੱਖ ਮਹਿਮਾਨ ਉੱਘੇ ਨਾਟਕਕਾਰ ਡਾ. ਸਾਹਿਬ ਸਿੰਘ ਨੇ ਪੁਸਤਕ ਮੇਲੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਜਿਸ ਤਰਾਂ ਮਨੁੱਖ ਆਪਣੇ ਬਾਹਰੀ ਸੁਹੱਪਣ 'ਚ ਵਾਧਾ ਕਰਨ ਲਈ ਹਾਰ ਸ਼ਿੰਗਾਰ ਕਰਦਾ ਹੈ ਤੇ ਆਪਣੇ ਸਰੀਰ ਦੀ ਦੇਖਭਾਲ ਕਰਦਾ ਹੈ ਉਸੇ ਤਰਾਂ ਅੰਦਰੂਨੀ ਸੁਹੱਪਣ ਲਈ ਮਨੁੱਖ ਨੂੰ ਕਿਤਾਬਾਂ ਨਾਲ਼ ਜੁੜਨਾ ਬਹੁਤ ਜ਼ਰੂਰੀ ਹੈ¢ ਉਹਨਾਂ ਕਿਤਾਬਾਂ ਬਾਰੇ ਇਹ ਵੀ ਕਿਹਾ ਕਿ ਕਿਤਾਬ ਮਨੁੱਖ ਨੂੰ ਸੰਵੇਦਨਸ਼ੀਲ ਬਣਾਉਣ ਤੋਂ ਇਲਾਵਾ ਬਗਾਵਤ ਕਰਨ ਦਾ ਰਾਹ ਵੀ ਦੱਸਦੀ ਹੈ | ਉਨਾਂ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਦੀ ਕੈਲਗਰੀ ਸ਼ਹਿਰ 'ਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਖਾਸ ਧੰਨਵਾਦ ਕੀਤਾ | ਮਾਸਟਰ ਭਜਨ ਗਿੱਲ ਦੀ ਅਗਵਾਈ ਹੇਠ ਸਾਲ 2025 ਦਾ ਇਹ ਤੀਜਾ ਪੁਸਤਕ ਮੇਲਾ ਸੀ | ਉਨਾਂ ਦੀ ਪ੍ਰਸੰਸ਼ਾ ਕੀਤੀ ਕਿ ਉਹ ਕੈਲਗਰੀ ਸ਼ਹਿਰ 'ਚ ਅਜਿਹੇ ਉਪਰਾਲੇ ਕਰਕੇ ਸ਼ਹਿਰ ਵਾਸੀਆਂ ਨੂੰ ਕਿਤਾਬਾਂ ਨਾਲ਼ ਜੋੜ ਰਹੀ ਹੈ | ਮਾਸਟਰ ਭਜਨ ਗਿੱਲ ਨੇ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਸ਼ਹੀਦ ਭਗਤ ਸਿੰਘ ਲਾਇਬਰੇਰੀ ਰਾਹੀਂ ਪਾਠਕਾਂ ਦੀ ਗਿਣਤੀ 'ਚ ਹਰ ਵਾਰ ਵਾਧਾ ਹੋ ਰਿਹਾ ਹੈ | ਇਸ ਮÏਕੇ ਪÏ੍ਰਗਰੈਸਿਵ ਕਲਾ ਮੰਚ ਤੋਂ ਕਮਲਪ੍ਰੀਤ ਪੰਧੇਰ ਨੇ 27 ਸਤੰਬਰ ਨੂੰ ਹੋਣ ਵਾਲੇ ਨਾਟਕ ਸਮਾਗਮ ਦੀ ਜਾਣਕਾਰੀ ਸਾਂਝੀ ਕੀਤੀ |