ਨਵੀਂ ਦਿੱਲੀ, 31 ਮਈ (ਮਿਸਰਦੀਪ ਭਾਟੀਆ)-ਇੰਜੀਨੀਅਰਿੰਗ ਕਾਲਜ ਵਿਚ ਦਾਖ਼ਲੇ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ | ਜੁਆਇੰਟ ਸੀਟ ਅਲੋਕੇਸ਼ਨ ਅਥਾਰਟੀ (ਜੋਸਾ) ਨੇ ਕਾਊਾਸਲਿੰਗ ਪ੍ਰਕਿਰਿਆ ਦਾ ਵਿਸਤਿ੍ਤ ਸ਼ਡਿਊਲ ਜਾਰੀ ਕਰ ਦਿੱਤਾ ਹੈ | ਜਿਹੜੇ ਉਮੀਦਵਾਰ ਜੇ.ਈ.ਈ. ਮੇਨ 2025 ਜਾਂ ਜੇ.ਈ.ਈ. ਐਡਵਾਂਸਡ 2025 ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ, ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਮਹੱਤਵਪੂਰਨ ਤਾਰੀਖਾਂ ਦੀ ਜਾਂਚ ਕਰ ਸਕਣਗੇ | ਸਿਰਫ਼ ਉਹੀ ਉਮੀਦਵਾਰ ਜੋਸਾ ਕਾਊਾਸਲਿੰਗ ਲਈ ਅਰਜ਼ੀ ਦੇ ਸਕਦੇ ਹਨ ਜੋ ਜੀ.ਈ.ਈ. ਮੇਨ 2025 ਜਾਂ ਜੇ.ਈ.ਈ. ਐਡਵਾਂਸਡ ਪਾਸ ਕਰਨਗੇ ਭਾਵ ਉਹ ਹੀ ਜੋਸਾ ਕਾਊਾਸਲਿੰਗ ਅਤੇ ਸੀਟ ਅਲਾਟਮੈਂਟ ਵਿਚ ਹਿੱਸਾ ਲੈਣ ਦੇ ਯੋਗ ਹੋਣਗੇ | ਇਸ ਸਾਲ ਦੀ ਕਾਊਾਸਲਿੰਗ ਪੰਜ ਪੜਾਵਾਂ ਵਿਚ ਕੀਤੀ ਜਾਵੇਗੀ ਜਿਸ ਵਿਚ ਆਈ. ਆਈ. ਟੀ. ਅਤੇ ਐਨ.ਆਈ.ਟੀ. ਅਤੇ ਹੋਰ ਸੰਸਥਾਵਾਂ ਦਾ ਇਕ ਵਿਸ਼ੇਸ਼ ਫਾਈਨਲ ਰਾਊਾਡ ਹੋਵੇਗਾ | ਆਰਕੀਟੈਕਚਰ ਐਪਟੀਟਿਊਡ ਟੈਸਟ (ਏ.ਏ.ਟੀ.) ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਏ.ਏ.ਟੀ. ਦੇ ਨਤੀਜੇ ਜਾਰੀ ਹੋਣ ਦੇ ਬਾਅਦ 8 ਜੂਨ ਤੋਂ ਆਰਕੀਟੈਕਚਰ ਵਿਸ਼ੇਸ਼ ਵਿਕਲਪਾਂ ਦੀ ਚੋਣ ਕਰਨ ਦੀ ਆਗਿਆ ਦਿੱਤੀ ਜਾਵੇਗੀ | ਸ਼ਡਿਊਲ ਦੇ ਅਨੁਸਾਰ ਆਨਲਾਈਨ ਰਜਿਸਟ੍ਰੇਸ਼ਨ ਅਤੇ ਵਿਕਲਪ ਭਰਨ ਦੀ ਵਿੰਡੋ 3 ਜੂਨ 2025 ਨੂੰ ਖੁੱਲ੍ਹੇਗੀ | ਆਈ. ਆਈ. ਟੀ., ਐਨ. ਆਈ. ਟੀ., ਆਈ. ਆਈ. ਆਈ.ਟੀ. ਅਤੇ ਹੋਰ ਸਰਕਾਰੀ ਫੰਡ ਪ੍ਰਾਪਤ ਤਕਨੀਕੀ ਸੰਸਥਾਵਾਂ ਵਿਚ ਇੰਜੀਨੀਅਰਿੰਗ ਕੋਰਸਾਂ ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ | ਜੇ.ਈ.ਈ. ਐਡਵਾਂਸਡ 2025 ਦੇ ਨਤੀਜੇ ਆਈ.ਆਈ.ਟੀ. ਕਾਨਪੁਰ ਦੁਆਰਾ 2 ਜੂਨ 2025 ਨੂੰ ਅਧਿਕਾਰਤ ਵੈੱਬਸਾਈਟ 'ਤੇ ਐਲਾਨੇ ਜਾਣਗੇ |