ਜੰਡਿਆਲਾ ਮੰਜਕੀ, 31 ਮਈ (ਸੁਰਜੀਤ ਸਿੰਘ ਜੰਡਿਆਲਾ)-ਥਾਣਾ ਨੂਰਮਹਿਲ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਦੇ ਦੋਸ਼ ਹੇਠ ਇੱਕ ਏਜੰਟ ਖਿਲਾਫ ਮੁਕੱਦਮਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਏ.ਐੱਸ.ਆਈ ਅਮਰੀਕ ਲਾਲ ਨੇ ਦੱਸਿਆ ਕਿ ਇਹ ਮੁਕੱਦਮਾ ਸੰਦੀਪ ਸਿੰਘ ਪੁੱਤਰ ਸਰਜੀਵਨ ਸਿੰਘ ਵਾਸੀ ਭਾਰਦਵਾਜੀਆਂ ਦੀ ਸ਼ਿਕਾਇਤ ਉਪਰ ਦਰਜ ਕੀਤਾ ਗਿਆ ਹੈ | ਉਸ ਨੇ ਆਪਣੀ ਸ਼ਿਕਾਇਤ ਵਿਚ ਪੁਲਿਸ ਨੂੰ ਦੱਸਿਆ ਕਿ ਇਮਰਾਨ ਖਾਨ ਵਾਸੀ ਮਸਜਿਸ ਵਾਲੀ ਗਲੀ, ਵਾਰਡ ਨੰਬਰ 6, ਅਹਿਮਦਗੜ ਜਿਲ੍ਹਾ ਮਲੇਰਕੋਟਲਾ ਨੇ ਉਸ ਨੂੰ ਵਿਦੇਸ਼ ਭੇਜਣ ਲਈ 12 ਲੱਖ 15 ਹਜ਼ਾਰ 314 ਰੁਪਏ ਦੀ ਠੱਗੀ ਮਾਰੀ | ਤੇ ਉਸ ਦੇ ਜਰੂਰੀ ਕਾਗਜ਼ਾਤ, ਪਾਸਪੋਰਟ, ਸਕੂਲ ਤੇ ਜਨਮ ਸਰਟੀਫਿਕੇਟ ਆਦਿ ਵੀ ਲੈ ਲਏ | ਜੋ ਕਿ ਉਸ ਵਲੋਂ ਵਾਪਸ ਨਹੀਂ ਕੀਤੇ ਗਏ | ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |