06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਐਸ. ਜੇ. ਪੀ. ਪੌਲੀਟੈਕਨਿਕ ਦਾਮਲਾ ਨੇ ਤਣਾਅ ਪ੍ਰਬੰਧਨ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸੈਮੀਨਾਰ ਕਰਵਾਇਆ <br/>

Ad Position 21
No active advertisement
ਸੈਮੀਨਾਰ ਵਿਚ ਭਾਗ ਲੈਂਦੇ ਹੋਏ ਵਿਦਿਆਰਥੀ ਅਤੇ ਕਾਲਜ ਪ੍ਰਬੰਧਕ | ਤਸਵੀਰ : ਨਿਮਰ <br/> 23-09-2025
ਯਮੁਨਾਨਗਰ, 22 ਸਤੰਬਰ (ਗੁਰਦਿਆਲ ਸਿੰਘ ਨਿਮਰ)-ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਨੇ ਸਹਿਜਾ ਯੋਗ ਟਰੱਸਟ ਯਮੁਨਾਨਗਰ ਦੇ ਸਹਿਯੋਗ ਨਾਲ ਤਣਾਅ ਪ੍ਰਬੰਧਨ ਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਵਿਸ਼ੇ 'ਤੇ ਇੱਕ ਜਾਣਕਾਰੀ ਭਰਪੂਰ ਸੈਮੀਨਾਰ ਦੀ ਮੇਜ਼ਬਾਨੀ ਕੀਤੀ | ਸੈਸ਼ਨ ਦਾ ਸੰਚਾਲਨ ਉੱਦਮੀ ਅੰਕੁਰ ਅਗਰਵਾਲ ਅਤੇ ਸਹਿਜਾ ਯੋਗ ਟਰੱਸਟ ਤੇ ਉਨ੍ਹਾਂ ਦੀ ਟੀਮ ਦੁਆਰਾ ਕੀਤਾ ਗਿਆ | ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਵਿਚ ਆਧੁਨਿਕ ਜੀਵਨ ਵਿਚ ਵੱਧ ਰਹੇ ਤਣਾਅ ਦੀਆਂ ਚੁਣੌਤੀਆਂ ਅਤੇ ਪਦਾਰਥਾਂ ਦੀ ਦੁਰਵਰਤੋਂ ਦੇ ਨੁਕਸਾਨਦੇਹ ਨਤੀਜਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਇਸ ਦੌਰਾਨ ਇੰਟਰਐਕਟਿਵ ਵਿਚਾਰ-ਵਟਾਂਦਰੇ ਅਤੇ ਭਾਸ਼ਣਾਂ ਰਾਹੀਂ ਉੱਦਮੀ ਅਗਰਵਾਲ ਤੇ ਉਨ੍ਹਾਂ ਦੀ ਟੀਮ ਨੇ ਵਿਦਿਆਰਥੀਆਂ ਨੂੰ ਤਣਾਅ ਨੂੰ ਦੂਰ ਕਰਨ ਅਤੇ ਵਿਨਾਸ਼ਕਾਰੀ ਆਦਤਾਂ ਤੋਂ ਬਚਣ ਲਈ ਸਿਹਤਮੰਦ ਆਦਤਾਂ, ਸਕਾਰਾਤਮਕ ਸੋਚ ਤੇ ਸਵੈ-ਅਨੁਸ਼ਾਸਨ ਅਪਣਾਉਣ ਲਈ ਉਤਸ਼ਾਹਿਤ ਕੀਤਾ | ਪਿ੍ੰਸੀਪਲ ਅਨਿਲ ਕੁਮਾਰ ਨੇ ਕਿਹਾ ਕਿ ਨੌਜਵਾਨ ਇੱਕ ਪ੍ਰਗਤੀਸ਼ੀਲ ਰਾਸ਼ਟਰ ਦੀ ਨੀਂਹ ਹਨ ਤੇ ਉਨ੍ਹਾਂ ਨੂੰ ਨਸ਼ਿਆਂ ਅਤੇ ਨਕਾਰਾਤਮਕਤਾ ਤੋਂ ਮੁਕਤ ਸੰਤੁਲਿਤ ਜੀਵਨ ਸ਼ੈਲੀ ਵੱਲ ਸੇਧਿਤ ਕਰਨਾ ਮਹੱਤਵਪੂਰਨ ਹੈ | ਉਨ੍ਹਾਂ ਨੇ ਸਹਿਜ ਯੋਗ ਟਰੱਸਟ ਦੇ ਜਾਗਰੂਕਤਾ ਫੈਲਾਉਣ ਅਤੇ ਵਿਦਿਆਰਥੀਆਂ ਨੂੰ ਰਚਨਾਤਮਕ ਜੀਵਨ ਵੱਲ ਪ੍ਰੇਰਿਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ | ਇਸ ਸੈਸ਼ਨ ਵਿਚ ਵਿਦਿਆਰਥੀਆਂ ਸਮੇਤ ਫੈਕਲਟੀ ਅਤੇ ਸਟਾਫ਼ ਮੈਂਬਰਾਂ ਰੋਹਿਤ ਮੰਧਰ, ਸੰਦੀਪ ਕੌਰ ਅਤੇ ਹੋਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ |

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਦੇਸੀ ਪਿਸਤੌਲ ਤੇ ਜ਼ਿੰਦਾ ਕਾਰਤੂਸ ਸਮੇਤ ਮੁਲਜ਼ਮ ਕਾਬੂ <br/> ਅਗਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ 'ਚ ਤਣਾਅ ਪ੍ਰਬੰਧਨ 'ਤੇ ਕਰਵਾਈ ਵਰਕਸ਼ਾਪ <br/>
Ad Position 24
No active advertisement