16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਬਿਜਲੀ ਦੀਆਂ ਤਾਰਾਂ ਨਾਲ ਉਲਝਿਆ ਓਵਰਲੋਡ ਟਰੱਕ

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 05-11-2025

• ਖੰਭਾ ਸਕੂਟੀ 'ਤੇ ਡਿੱਗਣ ਕਰਕੇ ਇੱਕ ਗੰਭੀਰ ਜ਼ਖ਼ਮੀ
ਡੱਬਵਾਲੀ, 4 ਨਵੰਬਰ (ਇਕਬਾਲ ਸਿੰਘ ਸ਼ਾਂਤ)-ਸੁਤੰਤਰਤਾ ਸੈਨਾਨੀ ਪਾਰਕ ਦੇ ਨੇੜੇ ਅੱਜ ਇੱਕ ਝੋਨੇ ਨਾਲ ਲੱਦਿਆ ਓਵਰਲੋਡ ਟਰੱਕ ਬਿਜਲੀ ਤਾਰਾਂ ਨਾਲ ਟਕਰਾ ਗਿਆ | ਤਾਰਾਂ ਦੇ ਖਿਚਾਅ ਕਾਰਨ 220 ਕੇਵੀ ਲਾਈਨ ਸਮੇਤ ਤਿੰਨ ਖੰਭੇ ਡਿੱਗ ਪਏ | ਇੱਕ ਖੰਭਾ ਉਥੋਂ ਲੰਘ ਰਹੇ ਸਕੂਟੀ ਸਵਾਰ 'ਤੇ ਜਾ ਡਿੱਗਿਆ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ | ਹਾਦਸੇ ਵਿੱਚ ਜਖ਼ਮੀ ਦੀ ਪਛਾਣ 52 ਸਾਲਾ ਗੁਰਪ੍ਰੇਮ ਸਿੰਘ ਵਾਸੀ ਪਿੰਡ ਮਸੀਤਾਂ ਵਜੋਂ ਹੋਈ ਹੈ | ਉਹ ਮੰਡੀ ਕਿੱਲਿਆਂਵਾਲੀ ਦੇ ਪ੍ਰਾਈਵੇਟ ਬੱਸ ਅੱਡੇ 'ਤੇ ਚੌਕੀਦਾਰ ਵਜੋਂ ਕੰਮ ਕਰਦਾ ਹੈ | ਹਾਦਸੇ ਵਿੱਚ ਸਕੂਟੀ ਬੁਰੀ ਤਰ੍ਹਾਂ ਨੁਕਸਾਨੀ ਗਈ | ਸਿਵਲ ਹਸਪਤਾਲ ਲਿਜਾਣ 'ਤੇ ਜਖ਼ਮੀ ਦੀ ਲੱਤ ਵਿੱਚ ਫ੍ਰੈਕਚਰ ਦੀ ਪੁਸ਼ਟੀ ਹੋਈ | ਜ਼ਖ਼ਮੀ ਗੁਰਪ੍ਰੇਮ ਸਿੰਘ ਨੇ ਦੱਸਿਆ ਕਿ ਉਹ ਡਿਊਟੀ ਤੋਂ ਬਾਅਦ ਪਿੰਡ ਵੱਲ ਵਾਪਸ ਜਾ ਰਿਹਾ ਸੀ ਤੇ ਟਰੱਕ ਦੇ ਪਿੱਛੇ ਆਪਣੀ ਇਲੈਕਟਿ੍ਕ ਸਕੂਟੀ 'ਤੇ ਸੀ | ਉਸਨੇ ਕਿਹਾ ਕਿ ਜੇਕਰ ਖੰਭਾ ਉਸਦੇ ਸਿਰ 'ਤੇ ਡਿੱਗਦਾ ਤਾਂ ਸ਼ਾਇਦ ਜਾਨ ਨਾ ਬਚਦੀ | ਸੂਚਨਾ ਮਿਲਣ 'ਤੇ ਬਿਜਲੀ ਨਿਗਮ ਦੇ ਕਰਮਚਾਰੀ ਮੌਕੇ 'ਤੇ ਪੁੱਜ ਗਏ ਅਤੇ ਸਪਲਾਈ ਬੰਦ ਕਰਵਾਈ | ਫੋਰਮੈਨ ਬਲਬੀਰ ਸਿੰਘ ਨੇ ਦੱਸਿਆ ਕਿ ਮੰਡੀ ਸ਼ੇਰਗੜ੍ਹ ਫੀਡਰ ਦੀ ਸੇਵਾ ਪ੍ਰਭਾਵਿਤ ਹੋੲੈ | ਟਰੱਕ ਮਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ | ਲੋਕਾਂ ਨੇ ਸ਼ਹਿਰ ਵਿੱਚ ਭਾਰੀ ਵਹੀਕਲਾਂ ਦੇ ਦਾਖ਼ਲੇੇ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕੋਲਕਾਤਾ 'ਚ ਐਸ. ਆਈ. ਆਰ. ਵਿਰੁੱਧ ਮਮਤਾ ਦਾ ਰੋਸ ਮਾਰਚ ਅਗਲੀ ਖ਼ਬਰ ਚੀਕਾ ਦੇ ਗੁਰਦੁਆਰਾ ਛੇਵੀਂ ਅਤੇ ਨੌਵੀਂ ਪਾਤਸ਼ਾਹੀ ਵਲੋਂ ਕੱਢੀ ਸ਼ੋਭਾ ਯਾਤਰਾ ਦਾ ਕਈ ਥਾਵਾਂ 'ਤੇ ਸ਼ਾਨਦਾਰ ਸਵਾਗਤ
Ad Position 24