ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੀ ਯਾਦ 'ਚ ਹਰਿਆਣਾ ਸਰਕਾਰ ਵਲੋਂ ਕੱਢੀ ਇਤਿਹਾਸਕ ਸ਼ੋਭਾ ਯਾਤਰਾ ਦਾ ਧਨੌਰੀ ਪਿੰਡ 'ਚ ਕੀਤਾ ਸ਼ਾਨਦਾਰ ਸਵਾਗਤ
ਅਜੀਤ ਡੈਸਕ
22-11-2025
ਇਸ ਮੌਕੇ ਸੰਗਤ ਨੇ ''ਬੋਲੇ ਸੋ ਨਿਹਾਲ'' ''ਸਤਿ ਸ੍ਰੀ ਅਕਾਲ'' ਦੇ ਜੈਕਾਰੇ ਲਗਾਏ | ਧਨੌਰੀ ਪਹੁੰਚਣ 'ਤੇ ਯਾਤਰਾ ਦਾ ਸਵਾਗਤ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਜੋਤੀ ਸੈਣੀ, ਸਾਬਕਾ ਵਿਧਾਇਕ ਲੀਲਾ ਰਾਮ ਦੇ ਪੁੱਤਰ ਮੋਹਿਤ, ਪਿੰਡ ਦੇ ਸਰਪੰਚ ਕਪਿਲ ਅਤੇ ਹੋਰ ਪਤਵੰਤਿਆਂ ਨੇ ਕੀਤਾ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਸ.ਡੀ.ਐਮ. ਅਜੇ ਸਿੰਘ ਨੇ ਯਾਤਰਾ ਦਾ ਸਵਾਗਤ ਕੀਤਾ | ਸੈਂਕੜੇ ਸ਼ਰਧਾਲੂਆਂ ਨੇ ਗੁਰੂ ਪ੍ਰਤੀ ਆਪਣੀ ਅਥਾਹ ਆਸਥਾ ਦਾ ਪ੍ਰਗਟਾਵਾ ਕੀਤਾ | ਭਾਜਪਾ ਜ਼ਿਲ੍ਹਾ ਪ੍ਰਧਾਨ ਜੋਤੀ ਸੈਣੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ | ਉਨ੍ਹਾਂ ਦੀ ਕੁਰਬਾਨੀ ਸਿਰਫ ਕਿਸੇ ਖ਼ਾਸ ਧਰਮ ਜਾਂ ਭਾਈਚਾਰੇ ਲਈ ਨਹੀਂ ਸੀ, ਸਗੋਂ ਮਨੁੱਖੀ ਕਦਰਾਂ-ਕੀਮਤਾਂ, ਧਾਰਮਿਕ ਆਜ਼ਾਦੀ ਅਤੇ ਨਿਆਂ ਦੀ ਰੱਖਿਆ ਲਈ ਸੀ | ਹਰਿਆਣਾ ਸਰਕਾਰ ਵਲੋਂ ਇਹ ਯਾਤਰਾ ਉਨ੍ਹਾਂ ਦੀ ਸ਼ਹਾਦਤ ਦਾ ਸਨਮਾਨ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਕੁਰਬਾਨੀ ਦੇ ਜੀਵਨ ਤੋਂ ਜਾਣੂ ਕਰਵਾਉਣ ਦਾ ਇੱਕ ਉੱਤਮ ਉਪਰਾਲਾ ਹੈ | ਸਾਨੂੰ ਉਨ੍ਹਾਂ ਦੁਆਰਾ ਦਿਖਾਏ ਗਏ ਸਹਿਣਸ਼ੀਲਤਾ ਅਤੇ ਨਿਡਰਤਾ ਦੇ ਮਾਰਗ 'ਤੇ ਚੱਲਣਾ ਚਾਹੀਦਾ ਹੈ |