ਸਿਰਸਾ, 18 ਦਸੰਬਰ (ਭੁਪਿੰਦਰ ਪੰਨੀਵਾਲੀਆ)-ਜਨਨਾਇਕ ਜਨਤਾ ਪਾਰਟੀ ਵੱਲੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸਵ. ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੀ ਪਹਿਲੀ ਬਰਸੀ 'ਤੇ 20 ਸਤੰਬਰ ਨੂੰ ਚੌਟਾਲਾ ਹਾਊਸ ਸਿਰਸਾ ਵਿਖੇ ਇੱਕ ਸ਼ਰਧਾਂਜਲੀ ਸਭਾ ਕਰਕੇ ਮਨਾਈ ਜਾਵੇਗੀ | ਇਹ ਜਾਣਕਾਰੀ ਦਿੰਦੇ ਹੋਏ ਜੇਜੇਪੀ ਜ਼ਿਲ੍ਹਾ ਬੁਲਾਰੇ ਅਮਰ ਸਿੰਘ ਜਿਆਣੀ ਅਤੇ ਜ਼ਿਲ੍ਹਾ ਦਫ਼ਤਰ ਇੰਚਾਰਜ ਹਰੀ ਸਿੰਘ ਭਾਰੀ ਨੇ ਦੱਸਿਆ ਕਿ ਸ਼ਰਧਾਂਜਲੀ ਸਭਾ ਸਵੇਰੇ 11:30 ਵਜੇ ਹੋਵੇਗੀ | ਉਨ੍ਹਾਂ ਦੱਸਿਆ ਕਿ ਜੇਜੇਪੀ ਦੇ ਰਾਸ਼ਟਰੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਇਸ ਸ਼ਰਧਾਂਜਲੀ ਸਭਾ ਵਿੱਚ ਮੌਜੂਦ ਰਹਿਣਗੇ | ਇਸ ਤੋਂ ਇਲਾਵਾ ਜ਼ਿਲ੍ਹੇ ਭਰ ਦੇ ਸਾਰੇ ਜੇਜੇਪੀ ਅਹੁਦੇਦਾਰ ਅਤੇ ਵਰਕਰ ਇਸ ਸ਼ੋਕ ਸਭਾ ਵਿੱਚ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸ਼ਰਧਾਂਜਲੀਆਂ ਭੇਟ ਕਰਨਗੇ |