12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪਾਈਪਾਂ ਪਾਉਣ ਲਈ ਤੋੜੀਆਂ ਸੜਕਾਂ ਦੀ ਹੋਵੇਗੀ ਮੁਰੰਮਤ <br/>

Ad Position 21
No active advertisement
ਅਜੀਤ ਡੈਸਕ 22-09-2025
ਜਲੰਧਰ-ਨਗਰ ਨਿਗਮ ਨੇ ਨਹਿਰੀ ਪਾਣੀ ਪ੍ਰਾਜੈਕਟ ਦੇ ਤਹਿਤ ਸ਼ਹਿਰ ਵਿਚ ਬਾਕੀ ਸੜਕਾਂ ਦੇ ਨਾਲ-ਨਾਲ ਉਨ੍ਹਾਂ ਟੁੱਟੀਆਂ ਸੜਕਾਂ ਦੀ ਵੀ ਮੁਰੰਮਤ ਕਰਨ ਦਾ ਕੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ, ਜਿਹੜੀਆਂ ਕਿ ਪਾਣੀ ਦੀਆਂ ਪਾਈਪਾਂ ਪਾਉਣ ਲਈ ਸੜਕਾਂ ਤੋੜੀਆਂ ਗਈਆਂ ਸੀ ਤਾਂ ਹੁਣ ਇਨ੍ਹਾਂ ਦਾ ਬੇਸ ਤਿਆਰ ਕਰਨ ਲਈ ਕਹਿ ਦਿੱਤਾ ਗਿਆ ਹੈ | ਚੰਗੀਆਂ ਬਾਰਸ਼ਾਂ ਹੋਣ ਨਾਲ ਇਨ੍ਹਾਂ ਦੀ ਮਿੱਟੀ ਬੈਠ ਗਈ ਹੈ, ਜਿਸ ਕਰਕੇ ਹੁਣ ਸ੍ਰੀ ਗੁਰੂ ਰਵਿਦਾਸ ਚੌਕ ਦੇ ਕੋਲ, ਜੀ. ਟੀ. ਬੀ. ਨਗਰ, ਮਹਾਂਵੀਰ ਮਾਰਗ, ਅੰਬੇਡਕਰ ਚੌਕ ਤੋਂ ਕਪੂਰਥਲਾ ਚੌਕ, ਗੁਰੂ ਅਮਰਦਾਸ ਨਗਰ, ਬਸਤੀ ਮਿੱਠੂ, ਬਸਤੀ ਬਾਵਾ ਖੇਲ੍ਹ ਦੀ ਸੜਕ ਸ਼ਾਮਿਲ ਹੈ | ਉੱਧਰ ਨਿਗਮ ਵਲੋਂ ਬਾਰਸ਼ ਕਰਕੇ ਟੁੱਟੀਆਂ ਸੜਕਾਂ ਜਾਂ ਨਵੀਆਂ ਬਣਨ ਵਾਲੀਆਂ ਸੜਕਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਲੁੱਕ ਬਜਰੀ ਨੂੰ ਮਿਕਸ ਕਰਨ ਵਾਲਾ ਹਾਟਮਿਕਸਿੰਗ ਪਲਾਂਟ ਦੇ ਸ਼ੁਰੂ ਹੋਣ ਕਰਕੇ ਥਾਣਾ ਨੰਬਰ-7 ਅਤੇ ਗੀਤਾ ਮੰਦਿਰ ਮਾਡਲ ਟਾਊਨ ਦੀ ਮੁੱਖ ਸੜਕ ਦਾ ਨਿਰਮਾਣ ਕੀਤਾ ਗਿਆ ਹੈ | ਸ਼ਹਿਰ ਵਿਚ 58 ਦੇ ਕਰੀਬ ਨਵੇਂ ਸਿਰੇ ਤੋਂ ਸੜਕਾਂ ਬਣਾਈਆਂ ਜਾਣਗੀਆਂ ਤੇ ਇਸ ਤੋਂ ਇਲਾਵਾ 100 ਤੋਂ ਜ਼ਿਆਦਾ ਸੜਕਾਂ ਦੀ ਮੁਰੰਮਤ ਕਰਨ ਦਾ ਕੰਮ ਕੀਤਾ ਜਾਵੇਗਾ | ਨਿਗਮ ਅਫ਼ਸਰਾਂ ਦਾ ਕਹਿਣਾ ਸੀ ਕਿ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਸੜਕਾਂ ਠੀਕ ਕਰਨ ਦੇ ਟੈਂਡਰ ਲਗਾਏ ਜਾਣੇ ਹਨ ਤੇ ਲੁੱਕ ਬਜਰੀ ਤੋਂ ਇਲਾਵਾ ਸੀਮੈਂਟ ਵਾਲੀਆਂ ਸੜਕਾਂ ਵੀ ਬਣਾਈਆਂ ਜਾ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦਾ ਦਿੱਤਾ ਸੱਦਾ ਪੱਤਰ ਅਗਲੀ ਖ਼ਬਰ ਭਾਜਪਾ ਦੇ ਪ੍ਰਦਰਸ਼ਨ ਤੋਂ ਬਾਅਦ ਨਿਗਮ ਵਲੋਂ ਘਟੀਆ ਸੜਕ ਮਾਮਲੇ 'ਚ ਠੇਕੇਦਾਰ ਨੂੰ ਦੂਜਾ ਨੋਟਿਸ ਜਾਰੀ <br/>
Ad Position 24