ਸ਼ਾਹਕੋਟ, 21 ਸਤੰਬਰ (ਸੁਖਦੀਪ ਸਿੰਘ)- ਬਾਜ਼ੀਗਰ ਬਰਾਦਰੀ ਵੱਲੋਂ ਦਾਦੀ ਬੋੜੀ ਜੀ ਅਤੇ ਬਾਬਾ ਮਹਿਤਾ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਮੂਹ ਦਾਸੀਕੇ ਪਰਿਵਾਰਾਂ ਵਲੋਂ ਦਾਸੀਕੇ ਗੋਤ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ, ਬਾਜਵਾ ਕਲਾਂ (ਸ਼ਾਹਕੋਟ) ਵਿਖੇ ਕਰਵਾਇਆ ਗਿਆ | ਮੇਲੇ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੋਇਆ, ਉਪਰੰਤ ਰਾਗੀ-ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ-ਵਿਚਾਰਾਂ ਰਾਹੀਂ ਨਿਹਾਲ ਕੀਤਾ | ਇਸ ਮੌਕੇ ਪ੍ਰਸਿੱਧ ਗਾਇਕ ਦਵਿੰਦਰ ਦਿਆਲਪੁਰੀ ਨੇ ਕਿਹਾ ਕਿ ਜੋ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਹਨ, ਉਹ ਸਦਾ ਚੜ੍ਹਦੀਕਲਾ 'ਚ ਰਹਿੰਦੀਆਂ ਹਨ | ਬਾਜ਼ੀਗਰ ਸਭਾ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਾਹਬੀ ਦਾਸੀਕੇ ਅਤੇ ਜਥੇਦਾਰ ਕੁਲਵੀਰ ਸਿੰਘ ਨਿਮਾਜ਼ੀਪੁਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬਾਜੀਗਰ ਸਭਾ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਾਹਬੀ ਦਾਸੀਕੇ, ਜਥੇਦਾਰ ਕੁਲਵੀਰ ਸਿੰਘ ਨਿਮਾਜ਼ੀਪੁਰ, ਪ੍ਰਸਿੱਧ ਗਾਇਕ ਦਵਿੰਦਰ ਦਿਆਲਪੁਰੀ, ਮਨਜੀਤ ਸਿੰਘ ਨਿਮਾਜ਼ੀਪੁਰ, ਕੁਲਬੀਰ ਸਿੰਘ ਨਿਮਾਜ਼ੀਪੁਰ, ਜਸਵੰਤ ਸਿੰਘ ਨਿਮਾਜ਼ੀਪੁਰ, ਬਲਵੰਤ ਸਿੰਘ ਭੋਇਪੁਰ, ਛਵਲੀ ਕਮਾਲਕੇ, ਗਿਆਨ ਸਿੰਘ ਨਕੋਦਰ, ਰਣਜੀਤ ਸਿੰਘ ਸੈਕਟਰੀ, ਅਮਰਜੀਤ ਸਿੰਘ ਸ਼ਾਹਕੋਟ, ਕਰਨਜੀਤ ਸਿੰਘ, ਸਰਬਜੀਤ ਸਿੰਘ ਨਿਮਾਜ਼ੀਪੁਰ, ਜਸਵੀਰ ਸਿੰਘ ਸ਼ਾਹਕੋਟ, ਸਵਰਨ ਸਿੰਘ ਚੱਕ ਬਾਹਮਣੀਆਂ, ਪੱਪੂ ਕਮਾਲਕੇ, ਜਤਿੰਦਰ ਸਿੰਘ, ਬਲਵਿੰਦਰ ਸਿੰਘ ਤਰਨਤਾਰਨ, ਸੁਖਦੇਵ ਸਿੰਘ ਤਰਨਤਾਰਨ, ਕਾਲਾ ਤਰਨਤਾਰਨ, ਲਖਵਿੰਦਰ ਲਾਡੀ ਤਰਨਤਾਰਨ, ਮੁਖਤਿਆਰ ਸਿੰਘ ਤਰਨਤਾਰਨ, ਕੁਲਦੀਪ ਸਿੰਘ, ਲਖਬੀਰ ਸਿੰਘ ਯੂ.ਐਸ.ਏ., ਬਿੱਕਰ ਸਿੰਘ, ਕਸ਼ਮੀਰ ਸਿੰਘ, ਰੇਸ਼ਮ ਸਿੰਘ, ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ |