ਆਦਮਪੁਰ, 21 ਸਤੰਬਰ (ਰਮਨ ਦਵੇਸਰ)-ਲਾਇਨਜ਼ ਕੱਲਬ ਆਦਮਪੁਰ ਅਤੇ ਲਾਇਨਜ਼ ਆਈ ਹਸਪਤਾਲ ਆਦਮਪੁਰ ਅਤੇ ਵਨਸਟੈਡ ਤੇ ਵਡਫੋਰਡ (ਲੰਡਨ) ਦੇ ਸਮੂਹ ਮੈਂਬਰਾਂ ਵਲੋ ਐੱਸ. ਡੀ. ਐੱਮ ਵਿਵੇਕ ਕੁਮਾਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਕੱਲਬ ਵਲੋ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਲਗਭਗ 1 ਲੱਖ ਰੁਪਏ ਦੀ 50 ਲੀਟਰ ਮੱਖੀਆਂ ਅਤੇ ਮੱਛਰ ਮਾਰਨ ਦੀ ਦਵਾਈ ਹੜ੍ਹ ਪੀੜਤਾਂ ਲਈ ਮੁਹੱਈਆਂ ਕਰਾਈਆਂ ਗਈਆਂ | ਇਸ ਮੌਕੇ ਲਾਇਨਜ਼ ਕੱਲਬ ਆਦਮਪੁਰ ਦੇ ਲਾਇਨਜ਼ ਚੈਅਰਮੇਨ ਦਸ਼ਵਿੰਦਰ ਸਿੰਘ, ਉਪ-ਚੈਅਰਮੇਨ ਅਮਰਜੀਤ ਸਿੰਘ, ਪ੍ਰਧਾਨ ਲਾਇਨਜ਼ ਰਾਕੇਸ਼ ਕੁਮਾਰ ਚੋਢਾ, ਲਾਇਨਜ਼ ਰਾਕੇਸ਼ ਕੁਮਾਰ ਸੈਕਟਰੀ, ਲਾਇਨਜ਼ ਵਿਨੋਦ ਟੰਡਨ, ਲਾਇਨਜ਼ ਸਸ਼ੀਲ ਡੋਗਰਾ, ਲਾਇਨਜ਼ ਹਰਿਵੰਦਰ ਸਿੰਘ ਪਰਹਾਰ ਲਾਇਨਜ਼ ਖੜਕ ਸਿੰਘ, ਲਾਇਨਜ਼ ਰਘੁਵੀਰ ਵਿਰਦੀ, ਡਾ. ਹਰਪ੍ਰੀਤ ਸਿੰੰਘ, ਲਾਇਨਜ਼ ਕੁਲਵੀਰ ਸਿੰਘ, ਡਾ. ਸੁਮੀਤ ਅਤੇ ਲਾਇਨਜ਼ ਹਸਪਤਾਲ ਸਟਾਫ਼ ਹਾਜ਼ਰ ਸਨ |