ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸ਼ਹਿਰ ਵਿਚ ਦੀਵਾਲੀ ਨੂੰ ਲੈ ਕੇ ਲੱਗੀਆਂ ਰੌਣਕਾਂ, ਲੋਕਾਂ ਨੇ ਕੀਤੀ ਧਨਤੇਰਸ 'ਤੇ ਖ਼ਰੀਦਦਾਰੀ <br/>

Ad Position 21
No active advertisement
ਧਨਤੇਰਸ ਦੌਰਾਨ ਖ਼ਰੀਦਦਾਰੀ ਕਰਦੇ ਲੋਕ | ਤਸਵੀਰ ਮੁਨੀਸ਼ <br/> 19-10-2025
ਜਲੰਧਰ, 18 ਅਕਤੂਬਰ (ਸ਼ੈਲੀ)-ਧਨਤੇਰਸ ਦੌਰਾਨ ਸਾਰੇ ਸ਼ਹਿਰ ਦੀਆਂ ਦੁਕਾਨਾਂ 'ਤੇ ਖਰੀਦਦਾਰਾਂ ਦੀ ਭੀੜ ਰਹੀ | ਲੋਕਾਂ ਨੇ ਸਵੇਰੇ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਅਤੇ ਫਿਰ ਸ਼ਹਿਰ ਦੀਆਂ ਦੁਕਾਨਾਂ 'ਤੇ ਖਰੀਦਦਾਰੀ ਕੀਤੀ | ਇਸ ਦੌਰਾਨ ਲੋਕਾਂ ਨੇ ਸੋਨੇ ਅਤੇ ਚਾਂਦੀ ਦੇ ਗਹਿਣੇ, ਭਾਂਡੇ ਅਤੇ ਹੋਰ ਚੀਜ਼ਾਂ ਖਰੀਦੀਆਂ | ਦੇਰ ਸ਼ਾਮ ਤੱਕ ਸ਼ਹਿਰ ਦੇ ਭਾਂਡਿਆਂ ਵਾਲੇ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਵਾਲੇ ਲੋਕ ਲਗਾਤਾਰ ਖਰੀਦਦਾਰੀ ਕਰਦੇ ਰਹੇ | ਦਿਨ ਭਰ ਗਹਿਣਿਆਂ ਅਤੇ ਭਾਂਡਿਆਂ ਦੀਆਂ ਦੁਕਾਨਾਂ 'ਤੇ ਭੀੜ ਰਹੀ, ਲੋਕ ਨਵੇਂ ਗਹਿਣੇ ਅਤੇ ਭਾਂਡੇ ਖਰੀਦ ਰਹੇ ਸਨ | ਇਸੇ ਤਰ੍ਹਾਂ ਹੀ ਦੀਵਾਲੀ ਨੂੰ ਲੈਕੇ ਸ਼ਹਿਰ ਵਿਚ ਰੌਣਕਾਂ ਦੇਖਆਂ ਜਾ ਰਹੀਆਂ ਹਨ | ਲੋਕ ਦੀਵਾਲੀ ਸਬੰਦੀ ਵੀ ਖਰੀਦਾਰੀ ਕਰ ਰਹੇ ਹਨ | ਬਾਜ਼ਾਰ ਵਿੱਚ ਸਜਾਵਟੀ ਸਮਾਨ ਅਤੇ ਵੱਖ ਵੱਖ ਡਿਜ਼ਾਈਨਾਂ ਦੇ ਰੰਗ ਬਿਰੰਗੇ ਦੀਵੀਆਂ ਦੀ ਦੁਕਾਨਾ ਲਗਿਆਂ ਹਨ | ਦੀਵਾਲੀ ਦੌਰਾਨ ਜਿਥੇ ਲੋਕ ਆਪਣੇ ਘਰਾਂ ਨੂੰ ਰੰਗ ਰੋਗਨ ਕਰਵਾਉਂਦੇ ਹਨ ਉਥੇ ਹੀ ਆਪਣੇ ਘਰਾਂ ਦੀ ਸਫਾਈ ਵੀ ਕਰ ਰਹੇ ਹਨ | ਇਸ ਦੌਰਾਨ, ਲੋਕਾਂ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਦੀਵਾਲੀ ਦੇ ਤੋਹਫ਼ੇ ਵੀ ਦੇਣੇ ਸ਼ੁਰੂ ਕਰ ਦਿੱਤੇ ਹਨ | ਦੀਵਾਲੀ ਵਾਲੇ ਦਿਨ ਲੋਕ ਆਪਣੇ ਘਰਾਂ ਵਿਚ ਰੋਸ਼ਨੀ ਕਰਨ ਲਈ ਦੀਵੇ ਜਗਾਉਂਦੇ ਹਨ ਅਤੇ ਰਾਤ ਸਮੇਂ ਮਾਤਾ ਲਕਸ਼ਮੀ ਦੀ ਪੂਜਾ ਕਰਦੇ ਹਨ ਅਤੇ ਰਾਤ ਸਮੇਂ ਪਟਾਕੇ ਚਲਾਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸੋਮਰਸੈਟ ਇੰਟਰਨੈਸ਼ਨਲ ਸਕੂਲ 'ਚ ਦੀਵਾਲੀ ਮੇਲੇ ਮੌਕੇ ਲੱਗੀਆਂ ਰੌਣਕਾਂ <br/> ਅਗਲੀ ਖ਼ਬਰ ਕੱਤਕ ਦੀ ਸੰਗਰਾਂਦ ਮੌਕੇ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਕਰਵਾਏ ਵਿਸ਼ੇਸ਼ ਗੁਰਮਤਿ ਸਮਾਗਮ <br/>
Ad Position 24
No active advertisement