ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਰਕਾਰੀ ਐਲੀਮੈਂਟਰੀ ਸਕੂਲ ਰਾਮਪੁਰ ਵਿਖੇ ਧੂਮ-ਧਾਮ ਨਾਲ ਮਨਾਈ 'ਦੀਵਾਲੀ' <br/>

Ad Position 21
No active advertisement
ਸਰਕਾਰੀ ਐਲੀਮੈਂਟਰੀ ਸਕੂਲ, ਰਾਮਪੁਰ ਵਿਖੇ ਦੀਵਾਲੀ ਦਾ ਤਿਉਹਾਰ ਮਨਾਉਣ ਮੌਕੇ ਅਧਿਆਪਕਾਂ ਦਾ ਸਵਾਗਤ ਕਰਦੇ ਬੱਚੇ ਅਤੇ (ਸੱਜੇ) ਸਕੂਲ ਸਟਾਫ਼ ਨੂੰ ਤੋਹਫ਼ੇ ਭੇਟ ਕਰਦੇ ਹੈੱਡ ਟੀਚਰ ਰਮਨ ਗੁਪਤਾ | ਤਸਵੀਰਾਂ- ਸੁਖਦੀਪ ਸਿੰਘ <br/> 19-10-2025
ਸ਼ਾਹਕੋਟ, 18 ਅਕਤੂਬਰ (ਸੁਖਦੀਪ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ, ਰਾਮਪੁਰ (ਸੈਂਟਰ ਬੱਗਾ ਬਲਾਕ ਸ਼ਾਹਕੋਟ) ਵਿਖੇ ਹੈੱਡ ਟੀਚਰ ਰਮਨ ਗੁਪਤਾ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਸੈਂਟਰ ਹੈੱਡ ਟੀਚਰ ਰਾਕੇਸ਼ ਕੁਮਾਰ ਖਹਿਰਾ, ਮਾਸਟਰ ਜਗਪਾਲ ਸਿੰਘ ਅਤੇ ਹੈੱਡ ਟੀਚਰ ਰਮਨ ਗੁਪਤਾ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਲਗਾਤਾਰ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਬੱਚਿਆਂ ਨੂੰ 'ਹਰੀ ਦੀਵਾਲੀ' ਮਨਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬੱਚਿਆਂ ਨੇ ਆਪਣੀਆਂ ਜਮਾਤਾਂ ਨੂੰ ਸੁੰਦਰ ਢੰਗ ਨਾਲ ਸਜਾਇਆ, ਜਿਸਦਾ ਸੀ.ਐਚ.ਟੀ. ਰਾਕੇਸ਼ ਖਹਿਰਾ, ਐਚ.ਟੀ. ਰਮਨ ਗੁਪਤਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਨਿਰੀਖਣ ਕੀਤਾ ਗਿਆ | ਬੱਚਿਆਂ ਵੱਲੋਂ ਬਣਾਈ ਗਈ ਸੁੰਦਰ ਰੰਗੋਲੀ ਨੇ ਸਾਰਿਆਂ ਦਾ ਮਨ ਮੋਹ ਲਿਆ | ਇਸ ਤੋਂ ਇਲਾਵਾ ਸਕੂਲ 'ਚ ਦੀਵੇ ਜਗਾ ਕੇ ਦੀਪਮਾਲਾ ਕੀਤੀ ਗਈ | ਹੈੱਡ ਟੀਚਰ ਰਮਨ ਗੁਪਤਾ ਵੱਲੋਂ ਸਕੂਲ ਦੇ ਸਮੂਹ ਸਟਾਫ਼ ਨੂੰ ਤੋਹਫ਼ੇ ਭੇਟ ਕੀਤੇ ਗਏ | ਅਖ਼ੀਰ 'ਚ ਸਮਾਜ ਸੇਵਕ ਸਰਬਜੀਤ ਸਿੰਘ ਸਾਬੀ ਰਾਮਪੁਰ ਵੱਲੋਂ ਸਮੂਹ ਸਟਾਫ਼ ਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੰਡੀ ਗਈ | ਇਸ ਮੌਕੇ ਐੱਸ.ਐੱਮ.ਸੀ. ਚੇਅਰਮੈਨ ਕੁਲਦੀਪ ਸਿੰਘ, ਸਾਬਕਾ ਸਰਪੰਚ ਕਰਮਜੀਤ ਸਿੰਘ, ਸਰਪੰਚ ਕਰਤਾਰ ਸਿੰਘ, ਤਰਸੇਮ ਸਿੰਘ ਰਾਣਾ, ਗੁਰਜੀਤ ਸਿੰਘ, ਗੁਰਵਿੰਦਰ ਸਿੰਘ ਸਾਬੀ, ਮਨਪ੍ਰੀਤ ਸਿੰਘ, ਦੀਪਕ ਅਰੋੜਾ, ਜਗਪਾਲ ਸਿੰਘ, ਮੈਡਮ ਸੁਮਨ, ਮਨਦੀਪ ਕੌਰ, ਰਾਜ ਰਾਣੀ, ਸੀਮਾ ਰਾਣੀ, ਸਰਬਜੀਤ ਕੌਰ, ਪਿੰਕੀ ਰਾਣੀ, ਸੰਦੀਪ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਿਊਾਸੀਪਲ ਪੈਨਸ਼ਨਰ ਵੈੱਲਫੇਅਰ ਯੂਨੀਅਨ ਵਲੋਂ ਮੁੱਖ ਮੰਤਰੀ ਰਾਹਤ ਫੰਡ ਲਈ ਏ.ਡੀ.ਸੀ. ਨੂੰ ਸਹਾਇਤਾ ਰਾਸ਼ੀ ਦਾ ਚੈੱਕ ਭੇਟ... ਅਗਲੀ ਖ਼ਬਰ ਪਠਾਨਕੋਟ ਚੌਕ ਵਿੱਚ ਲੱਗਣ ਵਾਲਾ ਜਾਮ ਬਣ ਰਿਹਾ ਹਰ ਕਿਸੇ ਲਈ ਮੁਸੀਬਤ
Ad Position 24
No active advertisement