ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਅੰਤਰ ਸਕੂਲ ਖੇਡ ਮੁਕਾਬਲੇ 'ਚ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 19-10-2025
ਜਲੰਧਰ, 18 ਅਕਤੂਬਰ (ਅ.ਬ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਅੰਤਰ-ਸਕੂਲ ਖੇਡ ਮੁਕਾਬਲੇ ਸਫਲਤਾਪੂਰਵਕ ਸਮਾਪਤ ਹੋਏ¢ ਇਹ ਸੇਂਟ ਸੋਲਜਰ ਗਰੁੱਪ ਦੀ ਕਾਲਜ ਸ਼ਾਖਾ ਜਲੰਧਰ ਅੰਮਿ੍ਤਸਰ ਰੋਡ ਦੇ ਸਪੋਰਟਸ ਕੰਪਲੈਕਸ ਵਿਖੇ ਸੇਂਟ ਸੋਲਜਰ ਡਿਵਾਈਨ ਪਬਲਿਕ ਨੇੜੇ ਐਨਆਈਟੀ ਸਕੂਲ ਦੀ ਪਿ੍ੰਸੀਪਲ ਰੀਨਾ ਅਗਨੀਹੋਤਰੀ ਅਤੇ ਹੋਰ ਸਟਾਫ ਮੈਂਬਰਾਂ ਦੀ ਨਿਗਰਾਨੀ ਹੇਠ ਕਰਵਾਈ ਗਈ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦਿਨ ਮਹਿਮਾਨ ਵਜੋਂ ਧਨਵੀਰ ਸਿੰਘ (ਅੰਤਰਰਾਸ਼ਟਰੀ ਸ਼ਾਟਪੁੱਟ ਥ੍ਰੋ), ਸਰਪੰਚ ਕੁਲਜੀਤ ਸਿੰਘ ਲਿੱਧੜ, ਫਿਟਨੇਸ ਕੋਚ ਕਰਨਵੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ¢ ਪਿਛਲੇ 3 ਦਿਨਾਂ ਤੋਂ ਚੱਲ ਰਹੇ ਗਰੁੱਪ ਦੇ ਅੰਤਰ-ਸਕੂਲ ਖੇਡ ਮੁਕਾਬਲਿਆਂ ਵਿੱਚ ਕੁੱਲ 22 ਸਕੂਲਾਂ ਨੇ ਹਿੱਸਾ ਲਿਆ¢ ਖੇਡਾਂ ਵਿੱਚ ਬਾਸਕਟਬਾਲ, ਬੈਡਮਿੰਟਨ, ਖੋ-ਖੋ, ਵਾਲੀਬਾਲ ਅਤੇ ਕ੍ਰਿਕਟ ਦੇ ਮੁਕਾਬਲੇ ਹੋਏ¢ ਟੀਮ ਓਵਰਆਲ ਚੈਂਪੀਅਨ ਟਰਾਫੀ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਨੇੜੇ ਐਨਆਈਟੀ ਨੇ ਜਿੱਤੀ ਅਤੇ ਰਨਰ-ਅੱਪ ਟਰਾਫੀ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਟਾਂਡਾ ਨੂੰ ਮਿਲੀ ¢ ਸਾਰੇ ਮੁੱਖ ਮਹਿਮਾਨਾਂ ਨੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਸਾਰੇ ਖਿਡਾਰੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਖੇਡਾਂ ਦੀ ਮਹੱਤਤਾ ਦੱਸੀ |

Ad Position 22
No active advertisement
ਪਿਛਲੀ ਖ਼ਬਰ ਐਕਟਿਵਾ ਨੂੰ ਤੇਜ਼ ਰਫ਼ਤਾਰ ਐਕਟਿਵਾ ਨੇ ਮਾਰੀ ਟੱਕਰ, ਔਰਤ ਦੀ ਮੌਤ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਪੁਲਿਸ ਅਤੇ ਨਿਗਮ ਕਮਿਸ਼ਨਰ ਨੂੰ ਪਟਾਕਾ ਮਾਰਕੀਟ ਲਈ ਸੁਰੱਖਿਆ ਪੱਖੋਂ ਅਤੇ ਹੋਰ ਲੋੜੀਂਦੇ ਪ...
Ad Position 24
No active advertisement